ਮਸ਼ਹੂਰ ਅਦਾਕਾਰ ਦੇ ਪਿਤਾ ਦਾ ਹੋਇਆ ਦਿਹਾਂਤ, ਪੋਸਟ ਰਾਹੀਂ ਦਿੱਤੀ ਜਾਣਕਾਰੀ

Friday, Aug 30, 2024 - 09:41 AM (IST)

ਮਸ਼ਹੂਰ ਅਦਾਕਾਰ ਦੇ ਪਿਤਾ ਦਾ ਹੋਇਆ ਦਿਹਾਂਤ, ਪੋਸਟ ਰਾਹੀਂ ਦਿੱਤੀ ਜਾਣਕਾਰੀ

ਮੁੰਬਈ- ਮਸ਼ਹੂਰ ਟੀ.ਵੀ. ਅਦਾਕਾਰ ਅਤੇ ਸ਼ਾਇਰ ਸ਼ੈਲੇਸ਼ ਲੋਢਾ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਪ੍ਰਸ਼ੰਸਕ ਵੀ ਸਦਮੇ 'ਚ ਹਨ। ਦਰਅਸਲ, ਅਦਾਕਾਰ ਦੇ ਪਿਤਾ ਸ਼ਿਆਮ ਸਿੰਘ ਦਾ ਦਿਹਾਂਤ ਹੋ ਗਿਆ ਹੈ। ਸ਼ੈਲੇਸ਼ ਲੋਢਾ ਕਈ ਵਾਰ ਆਪਣੇ ਬਾਰੇ ਗੱਲ ਕਰ ਚੁੱਕੇ ਹਨ। ਉਨ੍ਹਾਂ ਦੇ ਪਿਤਾ ਸ਼ਿਆਮ ਸਿੰਘ ਲੋਢਾ ਉਨ੍ਹਾਂ ਦੇ ਇੱਕ ਅਦਾਕਾਰ ਬਣਨ ਦੀ ਪ੍ਰੇਰਣਾ ਸਨ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।ਹੁਣ ਸ਼ੈਲੇਸ਼ ਅਤੇ ਉਸ ਦਾ ਪਰਿਵਾਰ ਸੋਗ 'ਚ ਡੁੱਬਿਆ ਹੋਇਆ ਹੈ। ਸ਼ੈਲੇਸ਼ ਨੇ ਆਪਣੇ ਪਿਤਾ ਦੇ ਦਿਹਾਂਤ ਦੀ ਖਬਰ ਇਕ ਭਾਵੁਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ।

 

 
 
 
 
 
 
 
 
 
 
 
 
 
 
 
 

A post shared by Shailesh Lodha (@iamshaileshlodha)

ਸ਼ੈਲੇਸ਼ ਲੋਢਾ ਨੇ ਸ਼ਿਆਮ ਸਿੰਘ ਲੋਢਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਜੋ ਵੀ ਹਾਂ, ਤੁਹਾਡਾ ਪਰਛਾਵਾਂ ਹਾਂ, ਅੱਜ ਸਵੇਰ ਦੇ ਸੂਰਜ ਨੇ ਦੁਨੀਆ ਨੂੰ ਰੌਸ਼ਨ ਕਰ ਦਿੱਤਾ ਪਰ ਸਾਡੀ ਜ਼ਿੰਦਗੀ 'ਚ ਹਨੇਰਾ ਹੋ ਗਿਆ,ਪਾਪਾ ਨੇ ਸਰੀਰ ਤਿਆਗ ਦਿੱਤਾ, ਹੰਝੂਆਂ ਦੀ ਜ਼ੁਬਾਨ ਹੁੰਦੀ ਤਾਂ ਮੈਂ ਕੁਝ ਲਿਖ ਪਾਉਂਦਾ, ਇੱਕ ਵਾਰ ਫਿਰ ਕਹਿ ਦਿਓ ਨਾ ਬਬਲੂ।' ਅਦਾਕਾਰ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਦੀ ਖਬਰ ਸੁਣ ਕੇ ਦੁੱਖੀ ਹਨ। ਯੂਜ਼ਰਸ ਸ਼ੈਲੇਸ਼ ਦੀ ਪੋਸਟ 'ਤੇ ਕੁਮੈਂਟ ਕਰਕੇ ਸ਼ਿਆਮ ਸਿੰਘ ਲੋਢਾ ਨੂੰ ਸ਼ਰਧਾਂਜਲੀ ਦੇ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਨੂੰ ਕੋਰਟ ਵੱਲੋਂ ਵੱਡਾ ਝਟਕਾ, ਹੋਈ ਜੇਲ

ਸ਼ੈਲੇਸ਼ ਲੋਢਾ ਟੀ.ਵੀ. ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ। ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਤਾਰਕ ਮਹਿਤਾ ਦਾ ਕਿਰਦਾਰ ਨਿਭਾ ਕੇ ਉਨ੍ਹਾਂ ਨੂੰ ਘਰ-ਘਰ 'ਚ ਪਛਾਣ ਮਿਲੀ ਸੀ। ਸ਼ੋਅ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਸ਼ੈਲੇਸ਼ ਨੇ ਸ਼ੋਅ ਛੱਡਣ ਦਾ ਫੈਸਲਾ ਕੀਤਾ ਸੀ। ਅਭਿਨੇਤਾ ਨੇ ਸੰਕੇਤ ਦਿੱਤਾ ਸੀ ਕਿ ਉਸ ਲਈ ਨਿਰਮਾਤਾ ਅਸਿਤ ਮੋਦੀ ਨਾਲ ਆਪਣੀ ਇੱਛਾ ਅਨੁਸਾਰ ਕੰਮ ਕਰਨਾ ਮੁਸ਼ਕਲ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News