ਇਸ ਨਰਾਤੇ ਫਾਲਗੁਨੀ ਪਾਠਕ ਲੈ ਕੇ ਆਈ ਗੀਤ ‘ਵਸਾਲੇੜੀ’, ਦੇਖੋ ਵੀਡੀਓ

Saturday, Sep 17, 2022 - 01:56 PM (IST)

ਇਸ ਨਰਾਤੇ ਫਾਲਗੁਨੀ ਪਾਠਕ ਲੈ ਕੇ ਆਈ ਗੀਤ ‘ਵਸਾਲੇੜੀ’, ਦੇਖੋ ਵੀਡੀਓ

ਮੁੰਬਈ (ਬਿਊਰੋ)– ਲੋਕ ਨਰਾਤਿਆਂ ਦੇ ਤਿਉਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਨਰਾਤਿਆਂ ’ਚ ਗਰਬਾ ਤੇ ਉਸ ’ਚ ਗਰਬਾ ਕੁਈਨ ਫਾਲਗੁਨੀ ਪਾਠਕ ਦੇ ਗੀਤ ਸੁਣ ਕੇ ਲੋਕ ਆਪਣੇ-ਆਪ ਥਿਰਕਣ ਲੱਗ ਜਾਂਦੇ ਹਨ ਤੇ ਇਸ ਵਾਰ ਨਰਾਤਿਆਂ ਦੇ ਮੌਕੇ ’ਤੇ ਗਰਬਾ ਕੁਈਨ ਆਪਣੇ ਪ੍ਰਸ਼ੰਸਕਾਂ ਲਈ ‘ਵਸਾਲੜੀ’ ਲੈ ਕੇ ਆਈ ਹੈ, ਅਜਿਹਾ ਗੀਤ ਜੋ ਤੁਹਾਨੂੰ ਨੱਚਣ ਲਈ ਮਜਬੂਰ ਕਰ ਦੇਵੇਗਾ।

ਇਹ ਖ਼ਬਰ ਵੀ ਪੜ੍ਹੋ : ਮਨੀ ਲਾਂਡਰਿੰਗ ਕੇਸ : ਪੁੱਛਗਿੱਛ ਦੌਰਾਨ ਆਪਸ ’ਚ ਭਿੜੀਆਂ ਜੈਕਲੀਨ ਫਰਨਾਂਡੀਜ਼ ਤੇ ਪਿੰਕੀ ਈਰਾਨੀ, ਲਾਏ ਵੱਡੇ ਇਲਜ਼ਾਮ

ਵਿਨੋਦ ਭਾਨੁਸ਼ਾਲੀ ਵਲੋਂ ਤਿਆਰ ਕੀਤੇ ਗਏ ਇਸ ਗੀਤ ਲਈ ਫਾਲਗੁਨੀ ਨੇ ਸ਼ੈਲ ਹਾਂਡਾ ਨਾਲ ਮਿਲ ਕੇ ਕੰਮ ਕੀਤਾ ਹੈ। ਸ਼ੈਲ ਨੇ ਇਸ ਗੀਤ ਨੂੰ ਫਾਲਗੁਨੀ ਦੇ ਨਾਲ ਮਿਲ ਕੇ ਕੰਪੋਜ਼ ਕੀਤਾ ਹੈ ਤੇ ਗਾਇਆ ਹੈ ਤੇ ਇਸ ਦੇ ਬੋਲ ਭੋਜਕ ਅਸ਼ੋਕ ਅੰਜਾਮ ਨੇ ਲਿਖੇ ਹਨ।

ਫਾਲਗੁਨੀ ਪਾਠਕ ਹਮੇਸ਼ਾ ਤੋਂ ਹੀ ਨਰਾਤਿਆਂ ਦੀ ਸਮਾਨਾਰਥਕ ਰਹੀ ਹੈ, ਪਿਛਲੇ ਕਈ ਸਾਲਾਂ ਤੋਂ ਦਰਸ਼ਕ ਉਸ ਦੇ ਗੀਤਾਂ ’ਤੇ ਪਿਆਰ ਦੀ ਬਾਰਿਸ਼ ਕਰਦੇ ਆ ਰਹੇ ਹਨ ਤੇ ਉਸ ਦੇ ਗੀਤਾਂ ’ਤੇ ਝੂੰਮਦੇ ਵੀ ਨਜ਼ਰ ਆ ਰਹੇ ਹਨ।

‘ਵਸਾਲੜੀ’ ਦੇ ਨਾਲ-ਨਾਲ ਦਰਸ਼ਕ ਆਪਣੀ ਪਸੰਦੀਦਾ ਗਾਇਕਾ ਫਾਲਗੁਨੀ ਪਾਠਕ ਨੂੰ ਵੀ ਕਈ ਸਾਲਾਂ ਬਾਅਦ ਗੀਤ ਦੇ ਮਿਊਜ਼ਿਕ ਵੀਡੀਓ ’ਚ ਦੇਖਿਆ ਜਾ ਰਿਹਾ ਹੈ। ਇਸ ਖ਼ਬਰ ਨਾਲ ਉਸ ਦੇ ਪ੍ਰਸ਼ੰਸਕ ਉਸ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਹਨ। ਇਹ ਗੀਤ ਹੁਣ ਹਿਟਜ਼ ਮਿਊਜ਼ਿਕ ’ਤੇ ਉਪਲੱਬਧ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News