9 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਰੈਪਰ ਬਾਦਸ਼ਾਹ ਨੇ ਕਬੂਲਿਆ ਇਹ ਸੱਚ!

08/13/2020 2:02:28 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਰੈਪਰ ਤੇ ਗਾਇਕ ਬਾਦਸ਼ਾਹ 'ਤੇ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਫੇਕ ਵਿਊਜ਼ ਖਰੀਦਣ ਦੇ ਦੋਸ਼ ਲੱਗੇ ਸਨ। ਇਸ ਸਿਲਸਿਲੇ 'ਚ ਮੁੰਬਈ ਪੁਲਸ ਨੇ ਸ਼ੁੱਕਰਵਾਰ ਨੂੰ ਬਾਦਸ਼ਾਹ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਪੁਲਸ ਨੇ ਰੈਪਰ ਤੋਂ ਲਗਭਗ 9 ਘੰਟੇ ਪੁੱਛਗਿੱਛ ਕੀਤੀ। ਕ੍ਰਾਈਮ ਬ੍ਰਾਂਚ ਦੇ ਸਾਹਮਣੇ ਬਹੁਤ ਹੈਰਾਨੀਜਨਕ ਖ਼ੁਲਾਸੇ ਹੋਏ। ਖ਼ਬਰਾਂ ਹਨ ਕਿ ਇਸ ਪੁੱਛਗਿੱਛ 'ਚ ਬਾਦਸ਼ਾਹ ਨੇ ਆਪਣੇ ਗੀਤਾਂ ਲਈ ਫੇਕ ਲਾਈਕਸ ਵਧਾਉਣ ਲਈ 75 ਲੱਖ ਰੁਪਏ ਦੇਣ ਦੀ ਗੱਲ ਕਬੂਲੀ ਹੈ।

ਇਹ ਖ਼ਬਰ ਵੀ ਪੜ੍ਹੋ : ਆਰ ਨੇਤ ਤੋਂ ਬਾਅਦ ਹੁਣ ਇਸ ਮਸ਼ਹੂਰ ਗੀਤਕਾਰ ’ਤੇ ਹੋਇਆ ਜਾਨਲੇਵਾ ਹਮਲਾ

ਬਾਦਸ਼ਾਹ ਨੇ ਜਾਂਚ ਵਿਚ ਦਿੱਤਾ ਸਹਿਯੋਗ 
ਬਾਦਸ਼ਾਹ ਨੂੰ ਸ਼ੁੱਕਰਵਾਰ ਨੂੰ ਪੁਲਸ ਨੇ ਬੁਲਾਇਆ ਸੀ ਅਤੇ ਬਾਦਸ਼ਾਹ ਨੇ ਜਾਂਚ 'ਚ ਸਹਿਯੋਗ ਵੀ ਦਿੱਤਾ ਸੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਤੋਂ ਸ਼ਨੀਵਾਰ-ਐਤਵਾਰ ਨੂੰ ਵੀ ਜਾਂਚ ਕੀਤੀ ਜਾਣੀ ਹੈ। ਉਥੇ ਹੀ ਇਨ੍ਹਾਂ ਖ਼ਬਰਾਂ 'ਤੇ ਬਾਦਸ਼ਾਹ ਦਾ ਬਿਆਨ ਵੀ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਰਸਤੇ 'ਚ ਰੋਕ ਸ਼ਖ਼ਸ ਨੇ ਸ਼ਹਿਨਾਜ਼ ਕੌਰ ਗਿੱਲ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਵਾਇਰਲ

ਬਿਆਨ 'ਚ ਬਾਦਸ਼ਾਹ ਨੇ ਆਖੀ ਇਹ ਗੱਲ
ਬਿਆਨ 'ਚ ਬਾਦਸ਼ਾਹ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਸ ਨੇ ਕਿਹਾ 'ਮੈਂ ਮੁੰਬਈ ਪੁਲਸ ਨਾਲ ਗੱਲਬਾਤ ਕੀਤੀ। ਮੈਂ ਆਪਣੇ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ। ਮੇਰੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਮੈਂ ਨਕਾਰ ਦਿੱਤਾ ਹੈ ਅਤੇ ਇਹ ਸਾਫ਼ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਕੰਮ ਮੈਂ ਕਦੇ ਨਹੀਂ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੀ ਆਥੋਰਿਟੀ 'ਤੇ ਮੈਨੂੰ ਪੂਰਾ ਯਕੀਨ ਹੈ। ਜਿਹੜੇ ਲੋਕਾਂ ਨੇ ਮੇਰੇ ਪ੍ਰਤੀ ਚਿੰਤਾ ਜਤਾਈ, ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ।'

ਇਹ ਖ਼ਬਰ ਵੀ ਪੜ੍ਹੋ : 'ਲੌਂਗ ਲਾਚੀ' ਫੇਮ ਗਾਇਕਾ ਮੰਨਤ ਨੂਰ ਹੋਈ ਕਿਡਨੈਪ, ਜਾਣੋ ਪੂਰੀ ਸੱਚਾਈ (ਵੀਡੀਓ)

ਭੂਮੀ ਤ੍ਰਿਵੇਦੀ ਦੀ ਸ਼ਿਕਾਇਤ ਤੋਂ ਬਾਅਦ ਉੱਠਿਆ ਇਹ ਮਾਮਲਾ
ਦੱਸਣਯੋਗ ਹੈ ਕਿ 14 ਜੁਲਾਈ ਨੂੰ ਮੁੰਬਈ ਪੁਲਸ ਨੇ ਬਾਲੀਵੁੱਡ ਪਲੇਬੈਕ ਸਿੰਗਰ ਭੂਮੀ ਤ੍ਰਿਵੇਦੀ ਦੀ ਸ਼ਿਕਾਇਤ ਤੋਂ ਬਾਅਦ ਇਕ ਫੇਟ ਫਾਲੋਆਰਜ਼ ਨੂੰ ਲੈ ਕੇ ਖ਼ੁਲਾਸਾ ਕੀਤਾ ਸੀ। ਇਸ 'ਚ ਪਤਾ ਲੱਗਾ ਹੈ ਕਿ ਕਈ ਵੱਡੇ ਸਿਤਾਰੇ ਤੇ ਵੱਡੇ ਲੋਕਾਂ ਦੀਆਂ ਕੰਪਨੀਆਂ ਇੰਸਟਾਗ੍ਰਾਮ, ਟਵਿੱਟਰ ਤੇ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਫੇਕ ਫਾਲੋਅਰਜ਼ ਖਰੀਦ ਰਹੇ ਸਨ। ਹਾਲਾਂਕਿ ਹਾਲੇ ਤੱਕ ਪੁਲਸ ਵਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਕੁਝ ਮੀਡੀਆ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਆਖੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਮਾਮਲਾ: ਵਕੀਲ ਦਾ ਵੱਡਾ ਇਲਜ਼ਾਮ, ਖ਼ੁਦਕੁਸ਼ੀ ਨਹੀਂ ਕੀਤਾ ਗਿਆ ਕਤਲ 
 


sunita

Content Editor

Related News