ਮਨੋਜ ਬਾਜਪਾਈ ਦੀ ਫ਼ਿਲਮ ''ਡਾਇਲ 100'' ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼

Thursday, Jul 22, 2021 - 10:07 AM (IST)

ਮਨੋਜ ਬਾਜਪਾਈ ਦੀ ਫ਼ਿਲਮ ''ਡਾਇਲ 100'' ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼

ਮੁੰਬਈ: ਬਾੱਲੀਵੁੱਡ ਅਦਾਕਾਰਾ ਮਨੋਜ ਬਾਜਪਾਈ ਜਿਨ੍ਹਾਂ ਦੀ ਵੈੱਬ ਸੀਰੀਜ਼ 'ਦਿ ਫੈਮਿਲੀ ਮੈਨ 2' ਜ਼ਬਰਦਸਤ ਹਿੱਟ ਰਹੀ ਸੀ। ਹੁਣ ਇੱਕ ਹੋਰ ਧਮਾਕੇਦਾਰ ਫ਼ਿਲਮ ਵਿਚ ਨਜ਼ਰ ਆਉਣ ਵਾਲੇ ਹਨ। ਮਨੋਜ ਦੀ ਆਉਣ ਵਾਲੀ ਫ਼ਿਲਮ ‘ਡਾਇਲ 100’ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਫ਼ਿਲਮ ਵਿੱਚ ਮਨੋਜ ਬਾਜਪਾਈ ਦੇ ਨਾਲ ਮਸ਼ਹੂਰ ਅਦਾਕਾਰਾ ਨੀਨਾ ਗੁਪਤਾ ਵੀ ਨਜ਼ਰ ਆਵੇਗੀ।
ਟ੍ਰੇਲਰ ਨੂੰ ਦੇਖਣ ਤੋਂ ਬਾਅਦ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਫ਼ਿਲਮ ਕਿੰਨੀ ਸ਼ਾਨਦਾਰ ਹੋਵੇਗੀ। ਮਨੋਜ ਬਾਜਪੇਈ ਅਤੇ ਨੀਨਾ ਗੁਪਤਾ ਸਟਾਰਰ ਇਹ ਫ਼ਿਲਮ 'ਡਾਇਲ 100' ਇੱਕ ਥ੍ਰਿਲਰ ਫ਼ਿਲਮ ਹੈ, ਜੋ ਜ਼ੀ5 'ਤੇ ਰਿਲੀਜ਼ ਕੀਤੀ ਜਾਵੇਗੀ।
ਮਨੋਜ ਬਾਜਪਾਈ ਫ਼ਿਲਮ ਵਿੱਚ ਐਮਰਜੈਂਸੀ ਕਾਲ ਆਪਰੇਟਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਦੇ ਨਾਲ ਹੀ ਨੀਨਾ ਗੁਪਤਾ ਹੋਸਟ ਬਣੀ ਹੋਈ ਨਜ਼ਰ ਆ ਰਹੀ ਹੈ। ਫ਼ਿਲਮ ਦੇ ਟ੍ਰੇਲਰ ਤੋਂ ਲੱਗਦਾ ਹੈ ਕਿ ਇਸ ਦਾ ਪਲਾਟ ਸਾਲ 2013 ਵਿੱਚ ਆਈ ਹੈਲੀ ਬੇਰੀ ਦੀ ਮਨੋਵਿਗਿਆਨਕ ਥ੍ਰਿਲਰ ‘ਦਿ ਕਾਲ’ ਤੋਂ ਲਿਆ ਗਿਆ ਹੈ।


ਫ਼ਿਲਮ ਬਾਰੇ ਗੱਲ ਕਰਦਿਆਂ ਮਨੋਜ ਬਾਜਪਾਈ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਬਹੁਤ ਹੀ ਸ਼ਾਨਦਾਰ ਫ਼ਿਲਮ ਹੈ, ਜਿਹੜੀ ਵੱਖਰੇ-ਵੱਖਰੇ ਮਸਾਲਿਆਂ ਨਾਲ ਭਰਪੂਰ ਹੈ ਅਤੇ ਅਖ਼ੀਰ ਤੱਕ ਸਰੋਤਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਦੀ ਹੈ।''
ਮੀਡੀਆ ਰਿਪੋਰਟ ਦੇ ਅਨੁਸਾਰ ਮਨੋਜ ਬਾਜਪਾਈ ਨੇ ਅੱਗੇ ਕਿਹਾ ਕਿ ਮੈਂ ਬਹੁਤ ਉਤਸ਼ਾਹਿਤ ਅਤੇ ਦਿਲਚਸਪੀ ਮਹਿਸੂਸ ਕਰ ਰਿਹਾ ਹਾਂ। ਡਾਇਲ 100 ਮੇਰੇ ਲਈ ਇੱਕ ਤਜ਼ਰਬਾ ਸੀ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਨੂੰ ਦੇਖਣ ਤੋਂ ਬਾਅਦ ਵੀ ਅਜਿਹਾ ਮਹਿਸੂਸ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ 6 ਅਗਸਤ ਨੂੰ ਓਟੀਟੀ ਪਲੇਟਫਾਰਮ ਜ਼ੀ5 'ਤੇ ਰਿਲੀਜ਼ ਹੋਵੇਗੀ।


author

Aarti dhillon

Content Editor

Related News