ਮਲਾਇਕਾ ਨੂੰ ਸਾਬਕਾ ਪਤੀ ਅਰਬਾਜ਼ ਨੇ ਭੇਜਿਆ ਖ਼ਾਸ ਤੋਹਫ਼ਾ, ਅਦਾਕਾਰਾ ਨੇ ਪ੍ਰਸ਼ੰਸਕਾ ਨੂੰ ਦਿਖਾਈ ਝਲਕ

Thursday, Mar 25, 2021 - 11:59 AM (IST)

ਮਲਾਇਕਾ ਨੂੰ ਸਾਬਕਾ ਪਤੀ ਅਰਬਾਜ਼ ਨੇ ਭੇਜਿਆ ਖ਼ਾਸ ਤੋਹਫ਼ਾ, ਅਦਾਕਾਰਾ ਨੇ ਪ੍ਰਸ਼ੰਸਕਾ ਨੂੰ ਦਿਖਾਈ ਝਲਕ

ਮੁੰਬਈ: ਅਦਾਕਾਰਾ ਮਲਾਇਕਾ ਅਰੋੜਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲੈ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਮਲਾਇਕਾ ਅਤੇ ਉਨ੍ਹਾਂ ਦੇ ਸਾਬਕਾ ਪਤੀ ਅਰਬਾਜ਼ ਖ਼ਾਨ ਦੇ ਰਸਤੇ ਬੇਸ਼ੱਕ ਵੱਖਰੇ ਹੋ ਗਏ ਹਨ ਪਰ ਅਜੇ ਵੀ ਦੋਵੇਂ ਚੰਗੇ ਦੋਸਤ ਹਨ। ਹਾਲ ਹੀ ’ਚ ਅਰਬਾਜ਼ ਨੇ ਮਲਾਇਕਾ ਲਈ ਤੋਹਫ਼ਾ ਭੇਜਿਆ ਹੈ। ਜਿਸ ਦੀ ਤਸਵੀਰ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। 
ਮਲਾਇਕਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਤਸਵੀਰ ਸਾਂਝੀ ਕੀਤੀ ਹੈ। ਅਰਬਾਜ਼ ਨੇ ਮਲਾਇਲਾ ਲਈ ਅੰਬਾਂ ਦਾ ਭਰਿਆ ਡੱਬਾ ਭੇਜਿਆ ਹੈ। ਇਹ ਅਲਫਾਂਜੋ ਅੰਬ ਹਨ, ਜਿਸ ਨੂੰ ਮਹਾਰਾਸ਼ਟਰ ’ਚ ਹਾਪੁਸ ਅੰਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਸਭ ਤੋਂ ਮਹਿੰਗਾ ਅੰਬ ਹੈ। ਮਲਾਇਕਾ ਨੇ ਤੋਹਫ਼ੇ ਲਈ ਅਰਬਾਜ਼ ਦਾ ਧੰਨਵਾਦ ਵੀ ਕੀਤਾ ਹੈ ਅਤੇ ਲਿਖਿਆ ਹੈ ਕਿ ਤੁਸੀਂ ਅੰਬ ਆਨਲਾਈਨ ਵੀ ਮੰਗਵਾ ਸਕਦੇ ਹੋ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ।  

PunjabKesari
ਦੱਸ ਦੇਈਏ ਕਿ ਮਲਾਇਕਾ ਅਤੇ ਅਰਬਾਜ਼ ਨੇ 5 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 1998 ’ਚ ਵਿਆਹ ਕਰ ਲਿਆ ਸੀ। ਫਿਰ ਦੋਵਾਂ ਦੇ ਰਿਸ਼ਤੇ ’ਚ ਦਰਾੜ ਆਉਣੀ ਸ਼ੁਰੂ ਹੋ ਗਈ ਅਤੇ ਸਾਲ 2017 ’ਚ ਇਕ ਦੂਜੇ ਤੋਂ ਤਲਾਕ ਲੈ ਲਿਆ। ਤਲਾਕ ਲੈਣ ਤੋਂ ਬਾਅਦ ਵੀ ਦੋਵਾਂ ਨੇ ਇਕ-ਦੂਜੇ ਦੇ ਖ਼ਿਲਾਫ਼ ਕਦੇ ਕੁਝ ਨਹੀਂ ਕਿਹਾ। ਅੱਜ ਦੋਵੇਂ ਚੰਗੇ ਦੋਸਤ ਹਨ। ਹੁਣ ਮਲਾਇਕਾ ਅਦਾਕਾਰ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ ਉੱਧਰ ਅਰਬਾਜ਼ ਮਾਡਲ ਜਾਰਜ਼ੀਆ ਦੇ ਨਾਲ ਰਿਸ਼ਤੇ ’ਚ ਹਨ। 


author

Aarti dhillon

Content Editor

Related News