ਲਲਿਤ ਮੋਦੀ ਨਾਲ ਸੁਸ਼ਮਿਤਾ ਦੇ ਰਿਸ਼ਤੇ ’ਤੇ ਸਾਬਕਾ ਬੁਆਏਫ੍ਰੈਂਡ ਰੋਹਮਨ ਸ਼ਾਲ ਦਾ ਬਿਆਨ

Friday, Jul 15, 2022 - 06:32 PM (IST)

ਲਲਿਤ ਮੋਦੀ ਨਾਲ ਸੁਸ਼ਮਿਤਾ ਦੇ ਰਿਸ਼ਤੇ ’ਤੇ ਸਾਬਕਾ ਬੁਆਏਫ੍ਰੈਂਡ ਰੋਹਮਨ ਸ਼ਾਲ ਦਾ ਬਿਆਨ

ਬਾਲੀਵੁੱਡ ਡੈਸਕ: ਇੰਡੀਅਨ ਪ੍ਰੀਮੀਅਰ ਲੀਗ ਤੋਂ ਪਹਿਲੇ ਚੇਅਰਮੈਂਨ ਰਹੇ ਲਲਿਤ ਮੋਦੀ ਦੀ ਡੇਟਿੰਗ ਦੀਆਂ ਖ਼ਬਰਾਂ ਨੇ ਸਨਸਨੀ ਮਚਾ ਦਿੱਤੀ ਹੈ। ਵੀਰਵਾਰ ਨੂੰ ਆਈ.ਪੀ.ਐੱਲ. ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।

PunjabKesari

ਰੋਹਮਨ ਸ਼ਾਲ ਨਾਲ ਬ੍ਰੇਕਅੱਪ ਤੋਂ ਬਾਅਦ ਸੁਸ਼ਮਿਤਾ ਸੇਨ ਹੁਣ 10 ਸਾਲ ਵੱਡੇ ਲਲਿਤ ਮੋਦੀ ਨੂੰ ਡੇਟ ਕਰ ਰਹੀ ਹੈ। ਦੋਵਾਂ ਦੇ ਨਵੇਂ ਰਿਸ਼ਤੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਦੌਰਾਨ ਅਦਾਕਾਰਾ ਦੇ ਸਾਬਕਾ ਬੁਆਏਫ੍ਰੈਂਡ ਰੋਹਮਨ ਸ਼ਾਲ ਨੇ ਵੀ ਸੁਸ਼ਮਿਤਾ-ਲਲਿਤ ਦੇ ਰਿਸ਼ਤੇ ’ਤੇ ਪ੍ਰਤੀਕਿਰਿਆ ਦਿੱਤੀ ਹੈ। 

ਇਹ ਵੀ ਪੜ੍ਹੋ : ਸ਼ਹਿਨਾਜ਼ ਹੱਥ ’ਚ ਕਿਤਾਬ ਲੈ ਕੇ ‘ਕਿਤਾਬੇਂ ਬਹੁਤ ਸੀ’ ਗੀਤ ’ਤੇ ਦੋਸਤ ਨਾਲ ਕੀਤੀ ਮਸਤੀ (ਦੇਖੋ ਵੀਡੀਓ)

ਹਾਲ ਹੀ ’ਚ ਇਕ ਇੰਟਰਵੀਊ ’ਚ ਰੋਹਮਨ ਸ਼ਾਲ ਨੇ ਵੀ ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਦੇ ਰਿਸ਼ਤੇ ’ਤੇ ਗੱਲ ਕੀਤੀ ਹੈ  ਉਨ੍ਹਾਂ ਨੇ ਕਿਹਾ ਕਿ ‘ਉਸ ਨੂੰ ਖੁਸ਼ ਹੀ ਰਹਿਣ ਦਿਓ, ਪਿਆਰ ਇਕ ਸੁੰਦਕ ਅਹਿਸਾਸ ਹੈ। ਮੈਨੂੰ ਇੰਨਾ ਪਤਾ ਹੈ ਕਿ ਉਸ ਨੇ ਜਿਸ ਨੂੰ ਚੁਣਿਆ ਹੈ ਤਾਂ ਉਹ ਇਸ ਦੇ ਹੱਕਦਾਰ ਹੈ’

PunjabKesari

ਇਸ ਦੇ ਨਾਲ ਹੀ ਰੋਹਮਨ ਸ਼ਾਲ ਨੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਕਿਸੇ ’ਤੇ ਹੱਸਣ ਨਾਲ ਜੇਕਰ ਤੁਹਾਨੂੰ ਰਾਹਤ ਮਿਲਦੀ  ਹੈ ਤਾਂ ਹੱਸੋ, ਪਰ ਪਰੇਸ਼ਾਨ ਉਹ ਨਹੀਂ ਤੁਸੀਂ ਹੋ ਰਹੇ ਹੋ, ਪਿਆਰ ਫ਼ੈਲਾਓ, ਨਫ਼ਰਤ ਨਹੀਂ।’

ਇਹ ਵੀ ਪੜ੍ਹੋ : ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਨੇ ਕਰਵਾ ਲਈ ਚੋਰੀ-ਛਿਪੇ ਮੰਗਣੀ? ਤਸਵੀਰ ’ਚ ਦਿਖੀ ਮੰਗਣੀ ਵਾਲੀ ਰਿੰਗ

ਤੁਹਾਨੂੰ ਦੱਸ ਦੇਈਏ ਕਿ ਲਲਿਤ ਮੋਦੀ ਨੇ ਬੀਤੇ ਵੀਰਵਾਰ ਸੁਸ਼ਮਿਤਾ ਸੇਨ ਨਾਲ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਆਪਣੇ ਰਿਸ਼ਤੇ ਦਾ ਖ਼ੁਲਾਸਾ ਕੀਤਾ ਸੀ। ਦੋਹਾਂ ਦੀਆਂ ਰੋਮਾਂਟਿਕ ਤਸਵੀਰਾਂ ਨੂੰ ਦੇਖ ਕੇ ਲੋਕ ਕਾਫ਼ੀ ਹੈਰਾਨ ਹੋ ਗਏ।


author

Anuradha

Content Editor

Related News