ਪਤੀ ਨਾਲ ਆਸਟ੍ਰੇਲੀਆ ਦੇ ਲਗਜ਼ਰੀ ਰਿਜ਼ੋਰਟ ''ਚ ਹਨੀਮੂਨ ਮਨ੍ਹਾ ਰਹੀ ਹੈ ਐਵਲਿਨ ਸ਼ਰਮਾ , 1 ਰਾਤ ਦੀ ਹੈ ਇੰਨੀ ਕੀਮਤ

2021-06-17T17:43:06.423

ਮੁੰਬਈ- ਫ਼ਿਲਮ 'ਯੇ ਜਵਾਨੀ ਹੈ ਦੀਵਾਨੀ' ਦੀ ਅਦਾਕਾਰਾ ਐਵਲਿਨ ਸ਼ਰਮਾ ਨੇ ਹਾਲ ਹੀ ਵਿੱਚ ਵਿਆਹ ਕਰਵਾ ਲਿਆ ਹੈ। ਹੁਣ ਐਵਲਿਨ ਸ਼ਰਮਾ ਆਪਣੇ ਪਤੀ ਤੁਸ਼ਾਨ ਭਿੰਡੀ ਨਾਲ ਆਸਟ੍ਰੇਲੀਆ ਵਿਚ ਹਨੀਮੂਨ ਮਨਾ ਰਹੀ ਹੈ। 

PunjabKesari
ਇਸ ਹਨੀਮੂਨ ਦੀਆਂ ਕਈ ਤਸਵੀਰਾਂ ਐਵਲਿਨ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।ਐਵਲਿਨ ਸ਼ਰਮਾ ਅਤੇ ਤੁਸ਼ਾਨ ਭਿੰਡੀ ਦਾ ਵਿਆਹ 15 ਮਈ ਨੂੰ ਆਸਟਰੇਲੀਆ ਵਿੱਚ ਹੋਇਆ ਸੀ।

PunjabKesari
ਹੁਣ ਦੋਵੇਂ ਆਸਟ੍ਰੇਲੀਆ ਦੇ ਇਕ ਆਲੀਸ਼ਾਨ ਰਿਜੋਰਟ ਵਿਚ ਆਪਣੇ ਹਨੀਮੂਨ ਦਾ ਆਨੰਦ ਲੈ ਰਹੇ ਹਨ। ਇਹ ਰਿਜੋਰਟ ਹੈਮਿਲਟਨ ਟਾਪੂ ਤੇ ਸਥਿਤ ਹੈ ਅਤੇ ਬਹੁਤ ਸੁੰਦਰ ਹੈ। ਇਹ ਕੱਪਲ ਹੱਸਦੇ ਹੋਏ ਸਨਸੈੱਟ ਦਾ ਮਜ਼ਾ ਲੈਦੇ ਹੋਏ ਡਾਂਸ ਕਰ ਰਿਹਾ ਹੈ ਅਤੇ ਇਹ ਦੋਨੋ ਆਪਣੇ ਹਨੀਮੂਨ ਦੌਰਾਨ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।

PunjabKesari
ਐਵਲਿਨ ਸ਼ਰਮਾ ਦੇ ਹਨੀਮੂਨ ਰਿਜ਼ੋਰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਆਪਣੇ ਪਤੀ ਨਾਲ ਆਸਟ੍ਰੇਲੀਆ ਵਿਚ ਇਕ ਆਲੀਸ਼ਾਨ ਰਿਜ਼ੋਰਟ ਵਿਚ ਰਹਿ ਰਹੀ ਹੈ। ਇਸ ਰਿਜ਼ੋਰਟ ਦਾ ਨਾਮ ਕੁਆਲੀਆ ਹੈ। ਇਹ ਰਿਜ਼ੋਰਟ ਵਿਟਸਐਂਡ ਬੁਲੇਵਰਡ, ਆਸਟਰੇਲੀਆ ਵਿਖੇ ਸਥਿਤ ਹੈ।

PunjabKesari
ਪਲਿਸ਼ਡ ਵੂਡ ਦੇ ਸਟੂਡੀਓ ਸਵੀਟ ਵਾਲੇ ਇਸ ਲਗਜ਼ਰੀ ਰਿਜੋਰਟ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਹਨ। ਇਸ ਦੇ ਨਾਲ-ਨਾਲ ਸੀ ਵਿਊ ਦੇ ਨਾਲ ਡੇਕ ਵੀ ਮਿਲਦਾ ਹੈ।

PunjabKesari

ਜੇਕਰ ਤੁਸੀਂ ਵੀ ਇਸ ਰਿਜ਼ੋਰਟ ਵਿੱਚ ਰਾਤ ਬਿਤਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸਦਈਏ ਕੀ ਇਸ ਦੀ ਕੀਮਤ 81 ਹਜ਼ਾਰ ਰੁਪਏ ਇੱਕ ਰਾਤ ਦੀ ਹੈ।


Aarti dhillon

Content Editor Aarti dhillon