ਧਰਮਿੰਦਰ ਦੇ ਜਵਾਈ ਦਾ ਕਿਸੇ ਹੋਰ ਨਾਲ ਚੱਲ ਰਿਹਾ ਅਫੇਅਰ, ਧੀ ਈਸ਼ਾ ਦਿਓਲ ਲਵੇਗੀ ਤਲਾਕ!

01/17/2024 11:32:46 AM

ਮੁੰਬਈ (ਬਿਊਰੋ)– ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ ਤੇ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਧੀ ਆਪਣੇ ਅਦਾਕਾਰੀ ਕਰੀਅਰ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਹਾਲ ਹੀ ’ਚ ਈਸ਼ਾ ਦਿਓਲ ਨੂੰ ਲੈ ਕੇ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਖ਼ਬਰਾਂ ਮੁਤਾਬਕ ਅਦਾਕਾਰਾ ਆਪਣੇ ਪਤੀ ਭਰਤ ਤਖਤਾਨੀ ਤੋਂ ਵੱਖ ਹੋ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ

ਪਤੀ ਤੋਂ ਵੱਖ ਹੋ ਰਹੀ ਈਸ਼ਾ ਦਿਓਲ!
ਦਰਅਸਲ, ‘ਬਾਲੀਵੁੱਡ ਲਾਈਫ਼’ ਤੇ ‘ਬਾਲੀਵੁੱਡ ਸ਼ਾਦੀ ਡਾਟ ਕਾਮ’ ’ਚ ਛਪੀ ਖ਼ਬਰ ਮੁਤਾਬਕ ਇਹ ਗੱਲਾਂ ਉਦੋਂ ਸਾਹਮਣੇ ਆਈਆਂ, ਜਦੋਂ ਹਾਲ ਹੀ ’ਚ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਰੈਡਿਟ ’ਤੇ ਇਕ ਪੋਸਟ ਸ਼ੇਅਰ ਕੀਤੀ ਤੇ ਉਸ ’ਚ ਸੰਕੇਤ ਦਿੱਤਾ ਕਿ ਈਸ਼ਾ ਤੇ ਭਰਤ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਇਸੇ ਕਰਕੇ ਉਹ ਹੁਣ ਜਨਤਕ ਤੌਰ ’ਤੇ ਇਕੱਠੇ ਨਹੀਂ ਦਿਖਾਈ ਦਿੰਦੇ ਹਨ। ਇੰਨਾ ਹੀ ਨਹੀਂ, ਇਸ ਪੋਸਟ ’ਚ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਰਤ ਆਪਣੀ ਪਤਨੀ ਨਾਲ ਧੋਖਾ ਕਰ ਰਿਹਾ ਹੈ।

PunjabKesari

ਭਰਤ ਦੀ ਹੈ ਗਰਲਫਰੈਂਡ
ਯੂਜ਼ਰ ਨੇ ਆਪਣੀ ਪੋਸਟ ’ਚ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਈਸ਼ਾ ਦੇ ਪਤੀ ਭਰਤ ਨੂੰ ਨਵੇਂ ਸਾਲ ਦੇ ਦਿਨ ਬੈਂਗਲੁਰੂ ’ਚ ਪਾਰਟੀ ’ਚ ਦੇਖਿਆ ਸੀ, ਜਿਥੇ ਉਹ ਆਪਣੀ ਇਕ ਕਥਿਤ ਪ੍ਰੇਮਿਕਾ ਨਾਲ ਸੀ। ਇਹ ਵੀ ਦੱਸਿਆ ਗਿਆ ਕਿ ਭਰਤ ਦੀ ਪ੍ਰੇਮਿਕਾ ਬੈਂਗਲੁਰੂ ’ਚ ਹੀ ਰਹਿੰਦੀ ਹੈ। ਹਾਲਾਂਕਿ ਇਨ੍ਹਾਂ ਖ਼ਬਰਾਂ ’ਤੇ ਅਜੇ ਤੱਕ ਦਿਓਲ ਪਰਿਵਾਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

PunjabKesari

ਸੋਸ਼ਲ ਮੀਡੀਆ ’ਤੇ ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਨੇ ਇਸ ’ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ‘‘ਭਰਤ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਆਪਣੇ ਪਰਿਵਾਰ ਤੇ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਈਸ਼ਾ ਨਾਲ ਉਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਜੋ ਉਸ ਦੀ ਮਾਂ ਨਾਲ ਹੋਈਆਂ।’’

PunjabKesari

2012 ’ਚ ਹੋਇਆ ਸੀ ਵਿਆਹ
ਦੱਸ ਦੇਈਏ ਕਿ ਈਸ਼ਾ ਦਿਓਲ ਨੇ 29 ਜੂਨ, 2012 ਨੂੰ ਭਰਤ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਇਸਕੋਨ ਮੰਦਿਰ ’ਚ ਬੜੀ ਸਾਦਗੀ ਨਾਲ ਹੋਇਆ। ਵਿਆਹ ਦੇ 5 ਸਾਵਾਂ ਬਾਅਦ ਧੀ ਰਾਧਿਆ ਦਾ ਜਨਮ ਹੋਇਆ ਤੇ ਫਿਰ ਸਾਲ 2019 ’ਚ ਈਸ਼ਾ ਨੇ ਆਪਣੀ ਦੂਜੀ ਧੀ ਮਿਰਾਇਆ ਤਖਤਾਨੀ ਨੂੰ ਜਨਮ ਦਿੱਤਾ।

PunjabKesari

ਇਹ ਸਟਾਰ ਜੋੜਾ ਅਕਸਰ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਇਸ ਵਾਰ ਭਰਤ ਈਸ਼ਾ ਦਿਓਲ ਦੇ ਜਨਮਦਿਨ ਦੇ ਜਸ਼ਨ ਤੋਂ ਗਾਇਬ ਨਜ਼ਰ ਆਏ। ਹੇਮਾ ਮਾਲਿਨੀ ਦੇ ਜਨਮਦਿਨ ’ਤੇ ਵੀ ਭਰਤ ਨਜ਼ਰ ਨਹੀਂ ਆਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News