ਰਸ਼ਿਮਕਾ ਮੰਦਾਨਾ ਬਣੀ ਐਪਸਨ ਇੰਡੀਆ ਦੀ ਬ੍ਰਾਂਡ ਅੰਬੈਸਡਰ
Wednesday, Jun 14, 2023 - 04:54 PM (IST)

ਨਵੀਂ ਦਿੱਲੀ – ਡਿਜ਼ੀਟਲ ਇੰਡੀਆ ਅਤੇ ਪ੍ਰਿੰਟਿੰਗ ਸਲਿਊਸ਼ਨਸ ਵਿਚ ਵਿਸ਼ਵ ’ਚ ਮੋਹਰੀ ਐਪਸਨ ਨੇ ਅੱਜ ਐਲਾਨ ਕੀਤਾ ਕਿ ਅਦਾਕਾਰਾ ਰਸ਼ਿਮਕਾ ਮੰਦਾਨਾ ਭਾਰਤ ’ਚ ਇਸ ਦੀ ਬ੍ਰਾਂਡ ਅੰਬੈਸਡਰ ਹੋਵੇਗੀ। ਉਹ ਭਾਰਤ ’ਚ ਆਪਣੇ ਉਤਪਾਦਾਂ ਨੂੰ ਬੜ੍ਹਾਵਾ ਦੇਣ ਲਈ ਐਪਸਨ ਨਾਲ ਸਹਿਯੋਗ ਕਰੇਗੀ ਅਤੇ ਪਹਿਲੀ ਵਾਰ ਜੂਨ ’ਚ ਇਕ ਮਲਟੀ-ਮੀਡੀਆ ਮੁਹਿੰਮ ’ਚ ਨਜ਼ਰ ਆਵੇਗੀ। ਇਹ ਮੁਹਿੰਮ ਐਪਸਨ ਦੇ ਬੇਹੱਦ ਸਫਲ ਈਕੋਟੈਂਕ ਪ੍ਰਿੰਟਰਸ ਦੇ ਰਿਆਇਤੀ ਅਤੇ ਚੌਗਿਰਦੇ ਦੇ ਅਨੁਕੂਲ ਲਾਭਾਂ ’ਤੇ ਕੇਂਦਰਿਤ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਨੇ ਸ਼ੋਅ ਦੌਰਾਨ ਦਿੱਤੀ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ, ਦੇਖੋ ਵੀਡੀਓ
ਐਪਸਨ ਇੰਡੀਆ ਨੇਲ ਆਪਣੇ ਲਗਾਅ ’ਤੇ ਬੋਲਦੇ ਹੋਏ ਰਸ਼ਿਮਕਾ ਨੇ ਕਿਹਾ ਕਿ ਮੈਂ ਐਪਸਨ ਇੰਡੀਆ ਨਾਲ ਜੁੜ ਕੇ ਅਤੇ ਉਨ੍ਹਾਂ ਵਲੋਂ ਪੇਸ਼ ਕੀਤੇ ਜਾ ਰਹੇ ਸਥਾਈ ਅਤੇ ਲਾਗਤ ਪ੍ਰਭਾਵੀ ਪ੍ਰਿੰਟਿੰਗ ਸਲਿਊਸ਼ਨਸ ਨੂੰ ਬੜ੍ਹਾਵਾ ਦੇਣ ਲਈ ਖੁਸ਼ ਹਾਂ। ਐਪਸਨ ਪ੍ਰਿੰਟਰ ਕਮਾਲ ਦੇ ਹਨ ਅਤੇ ਉਨ੍ਹਾਂ ’ਚ ਇਸਤੇਮਾਲ ਹੋਣ ਵਾਲੀ ਹੀਟ ਫ੍ਰੀ ਤਕਨੀਕ ਕ੍ਰਾਂਤੀਕਾਰੀ ਹੈ। ਮੈਂ ਬਦਲਾਅ ਦੇ ਸੰਦੇਸ਼ ਨੂੰ ਫੈਲਾਉਣ ਲਈ ਉਤਸ਼ਾਹਿਤ ਹਾਂ।
ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਨੇ ਸ਼ੋਅ ਦੌਰਾਨ ਦਿੱਤੀ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ, ਦੇਖੋ ਵੀਡੀਓ
ਤੁਸ਼ਾਦ ਤਲਾਤੀ, ਡਾਇਰੈਕਟਰ ਬ੍ਰਾਂਡ ਅਤੇ ਏ. ਐੱਮ. ਪੀ. ਐਪਸਨ ਇੰਡੀਆ ਦੇ ਸੰਚਾਰ ਨੇ ਕਿਹਾ ਕਿ ਰਸ਼ਿਮਕਾ ਮੰਦਾਨਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾ ਕੇ ਅਸੀਂ ਖੁਸ਼ ਹਾਂ। ਇਸ ਮੁਹਿੰਮ ਦੇ ਮਾਧਿਅਮ ਰਾਹੀਂ ਅਸੀਂ ਐਪਸਨ ਈਕੋਟੈਂਕ ਪ੍ਰਿੰਟਰ ਵਿਚ ਅਦਭੁੱਤ ਹੀਟ ਫ੍ਰੀ ਤਕਨਾਲੋਜੀ ਅਤੇ ਚੌਗਿਰਦੇ ਦੇ ਅਨੁਕੂਲ ਅਤੇ ਰਿਆਇਤੀ ਪ੍ਰਿੰਟਿੰਗ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਅਾਪਕ ਦਰਸ਼ਕਾਂ ਤੱਕ ਪਹੁੰਚਣ ਦੀ ਉਮੀਦ ਕਰਦੇ ਹਾਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।