ਅਦਾਕਾਰ ਜੈਕਲੀਨ ਫ਼ਰਨਾਡੀਜ਼ ਅਤੇ ਨੋਰਾ ਫਤੇਹੀ ਤੋਂ EOW ਕਰੇਗੀ ਪੁੱਛ-ਗਿੱਛ, ਅੱਜ ਨੋਰਾ ਹੋਵੇਗੀ ਪੇਸ਼

Friday, Sep 02, 2022 - 01:45 PM (IST)

ਅਦਾਕਾਰ ਜੈਕਲੀਨ ਫ਼ਰਨਾਡੀਜ਼ ਅਤੇ ਨੋਰਾ ਫਤੇਹੀ ਤੋਂ EOW ਕਰੇਗੀ ਪੁੱਛ-ਗਿੱਛ, ਅੱਜ ਨੋਰਾ ਹੋਵੇਗੀ ਪੇਸ਼

ਨਵੀਂ ਦਿੱਲੀ-  ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। 200 ਕਰੋੜ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨੇ ਅਦਾਕਾਰਾ ਨੋਰਾ ਫਤੇਹੀ, ਜੈਕਲੀਨ ਫ਼ਰਨਾਂਡੀਜ਼ ਅਤੇ ਲੀਨਾ ਮਾਰੀਆ ਪਾਲ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ। ਹੁਣ ਇਨ੍ਹਾਂ ਕਰੋੜਾ ਰੁਪਏ ਦੀ ਜਾਂਚ ਲਈ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਨੋਰਾ ਨੂੰ 2 ਸਤੰਬਰ ਅਤੇ ਜੈਕਲੀਨ ਨੂੰ 12 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਆਲੀਆ ਨੂੰ ਪਤੀ ਰਣਬੀਰ ਨਾਲ ਏਅਰਪੋਰਟ ’ਤੇ ਦੇਖਿਆ ਗਿਆ, ਹਸੀਨਾ ਟੈਡੀ-ਪ੍ਰਿੰਟਿਡ ਬਲੈਕ ਡਰੈੱਸ ’ਚ ਦਿੱਸੀ ਕੂਲ

ਜੈਕਲੀਨ ਨੂੰ ਪਹਿਲਾਂ 29 ਅਗਸਤ ਨੂੰ  ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ ਸੀ, ਪਰ ਉਹ ਬਿਮਾਰ ਹੋਣ ਕਾਰਨ ਪੇਸ਼ ਨਹੀਂ ਹੋਈ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੋਰਾਂ ਨੂੰ ਵੀ ਨੋਟਿਸ ਭੇਜੇ ਜਾਣਗੇ।

PunjabKesari

ਸੁਕੇਸ਼ ਪਿਛਲੇ ਦੋ ਸਾਲਾਂ ’ਚ ਛੇ ਵਾਰ ਅੰਤਰਿਮ ਹਿਰਾਸਤ ’ਚ ਪੈਰੋਲ ਲੈ ਚੁੱਕਾ ਹੈ। ਇਸ ਦੌਰਾਨ ਉਸ ਨੇ ਮੁੰਬਈ ’ਚ ਕਈ ਵੱਡੇ ਕਲਾਕਾਰਾਂ ਨੂੰ ਫ਼ਾਰਮ ਹਾਊਸ ਅਦਾਕਾਰਾਂ ਨੂੰ ਬੁਲਾ ਕੇ ਪਾਰਟੀਆਂ ਕੀਤੀਆਂ ਸਨ। ਪੁਲਸ ਨੂੰ ਸ਼ੱਕ ਹੈ ਕਿ ਉਹ ਕਈ ਵਾਰ ਜੈਕਲੀਨ ਅਤੇ ਨੋਰਾ ਫਤੇਹੀ ਨਾਲ ਮਿਲ ਚੁੱਕਾ ਹੈ। 

PunjabKesari

ਪਹਿਲਾਂ ਆਰਥਿਕ ਅਪਰਾਧ ਸ਼ਾਖਾ ਨੇ ਹੀ ਸੁਕੇਸ਼ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਇੰਡੀ ਨੇ ਮਨੀ ਲਾਂਡਰਿੰਗ ਦੇ ਤਹਿਤ ਐੱਫ਼.ਆਈ.ਆਰ ਦਰਜ ਕੀਤੀ ਅਤੇ ਜੈਕਲੀਨ ਅਤੇ ਨੋਰਾ ਫਤੇਹੀ ਅਤੇ ਹੋਰਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਚਾਰਜਸ਼ੀਟ ਦਾਇਰ ਕੀਤੀ। ਦਿੱਲੀ ਪੁਲਸ ਨੇ ਲੀਨਾ ਨੂੰ ਮੁਲਜ਼ਮ ਬਣਾਇਆ ਹੈ।

ਇਹ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ

ਨੋਰਾ ਅਤੇ ਜੈਕਲੀਨ ਤੋਂ ਪੁੱਛਗਿੱਛ ਤੋਂ ਬਾਅਦ ਸਬੂਤ ਮਿਲਣ ’ਤੇ ਦੋਸ਼ੀ ਬਣਾਇਆ ਜਾਵੇਗਾ। ਜਾਣਕਾਰੀ ਮਿਲੀ ਹੈ ਕਿ ਸੁਕੇਸ਼ ਨੇ ਜੈਕਲੀਨ, ਉਸਦੀ ਭੈਣ ਅਤੇ ਮਾਂ ਨੂੰ ਤਿੰਨ ਕਾਰਾਂ ਗਿਫ਼ਟ ਕੀਤੀਆਂ ਸਨ।


 


author

Shivani Bassan

Content Editor

Related News