ਇਮਰਾਨ ਹਾਸ਼ਮੀ ਨੇ ‘ਟਾਈਗਰ 3’ ਫ਼ਿਲਮ ਨੂੰ ਲੈ ਕੇ ਆਖੀ ਮਜ਼ੇਦਾਰ ਗੱਲ
Wednesday, Jan 17, 2024 - 02:58 PM (IST)

ਮੁੰਬਈ (ਬਿਊਰੋ)– ਇਮਰਾਨ ਹਾਸ਼ਮੀ ਇਸ ਗੱਲ ਤੋਂ ਬਹੁਤ ਖ਼ੁਸ਼ ਹੈ ਕਿ ‘ਟਾਈਗਰ 3’ ’ਚ ਉਸ ਦੇ ਐਂਟੀ ਹੀਰੋ ਪ੍ਰਦਰਸ਼ਨ ਲਈ ਉਸ ਨੂੰ ਫਿਰ ਤੋਂ ਬਹੁਤ ਪਿਆਰ ਤੇ ਪ੍ਰਸ਼ੰਸਾ ਮਿਲ ਰਹੀ ਹੈ। ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੀ ਥੀਏਟ੍ਰਿਕ ਹਿੱਟ, ਜੋ ਕਿ 7 ਜਨਵਰੀ ਤੋਂ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਕੀਤੀ ਗਈ ਸੀ, ਹੁਣ ਇੰਟਰਨੈੱਟ ’ਤੇ ਵਿਆਪਕ ਪ੍ਰਸ਼ੰਸਾ ਪ੍ਰਾਪਤ ਕਰ ਰਹੀ ਹੈ।
ਇਮਰਾਨ ਹਾਸ਼ਮੀ ਦਾ ਕਹਿਣਾ ਹੈ ਕਿ ਇਹ ਸੱਚਮੁੱਚ ਖ਼ਾਸ ਹੁੰਦਾ ਹੈ, ਜਦੋਂ ਕੋਈ ਫ਼ਿਲਮ ਤੁਹਾਨੂੰ ਵਾਰ-ਵਾਰ ਪ੍ਰਸ਼ੰਸਾ ਤੇ ਸਨਮਾਨ ਦਿੰਦੀ ਰਹਿੰਦੀ ਹੈ। ਇਸ ਦਾ ਮਤਲਬ ਹੈ ਕਿ ਇਕ ਫ਼ਿਲਮ ਨੇ ਸਮੇਂ ਦੀਆਂ ਕਿਤਾਬਾਂ ’ਚ ਆਪਣੇ ਲਈ ਜਗ੍ਹਾ ਬਣਾ ਲਈ ਹੈ। ‘ਟਾਈਗਰ 3’ ’ਚ ਐਂਟੀ-ਹੀਰੋ ਦੀ ਭੂਮਿਕਾ ਨਿਭਾਉਣ ਲਈ ਇੰਨਾ ਪਿਆਰ ਮਿਲਣਾ ਸੱਚਮੁੱਚ ਹੈਰਾਨੀਜਨਕ ਹੈ।
ਇਹ ਖ਼ਬਰ ਵੀ ਪੜ੍ਹੋ : ਧਰਮਿੰਦਰ ਦੇ ਜਵਾਈ ਦਾ ਕਿਸੇ ਹੋਰ ਨਾਲ ਚੱਲ ਰਿਹਾ ਅਫੇਅਰ, ਧੀ ਈਸ਼ਾ ਦਿਓਲ ਲਵੇਗੀ ਤਲਾਕ!
ਦੱਸ ਦੇਈਏ ਕਿ ‘ਟਾਈਗਰ 3’ ਪਿਛਲੇ ਸਾਲ ਦੀਵਾਲੀ ਮੌਕੇ ਰਿਲੀਜ਼ ਹੋਈ ਸੀ। ਇਸ ਫ਼ਿਲਮ ’ਚ ਇਮਰਾਨ ਹਾਸ਼ਮੀ ਦੇ ਨਾਲ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਨੇ ਵੀ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ’ਚ ਕਾਫੀ ਸ਼ਾਨਦਾਰ ਵੀ. ਐੱਫ. ਐਕਸ. ਸੀਨਜ਼ ਦੇਖਣ ਨੂੰ ਮਿਲ ਰਹੇ ਹਨ।
ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੀ ‘ਟਾਈਗਰ 3’ ਪੰਜਵੀਂ ਫ਼ਿਲਮ ਹੈ। ਇਸ ਯੂਨੀਵਰਸ ’ਚ ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’, ‘ਵਾਰ’ ਤੇ ‘ਪਠਾਨ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਇਸ ਯੂਨੀਵਰਸ ਦੀਆਂ ਆਉਣ ਵਾਲੀਆਂ ਫ਼ਿਲਮਾਂ ’ਚ ‘ਵਾਰ 2’ ਤੇ ‘ਟਾਈਗਰ ਵਰਸਿਜ਼ ਪਠਾਨ’ ਦੇ ਨਾਂ ਸ਼ਾਮਲ ਹਨ। ‘ਵਾਰ 2’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ’ਚ ਰਿਤਿਕ ਰੌਸ਼ਨ ਤੇ ਜੂਨੀਅਰ ਐੱਨ. ਟੀ. ਆਰ. ਮੁੱਖ ਭੂਮਿਕਾ ਨਿਭਾਅ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।