ਬਟਰ ਚਿਕਨ ਖਾਣ ਨਾਲ ਇਮਰਾਨ ਹਾਸ਼ਮੀ ਨੂੰ ਹੋਇਆ ਵੱਡਾ ਨੁਕਸਾਨ
Wednesday, Dec 02, 2020 - 06:34 PM (IST)

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨਿੱਤ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ’ਚ ਰਹਿੰਦੇ ਹਨ। ਉਹ ਅਦਾਕਾਰੀ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ। ਇਹੀ ਨਹੀਂ ਇਮਰਾਨ ਫਿਟਨੈੱਸ ’ਤੇ ਵੀ ਖਾਸ ਧਿਆਨ ਦਿੰਦੇ ਹਨ। ਉਹ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਕਿੰਨੇ ਵੀ ਰੁੱਝੇ ਕਿਉਂ ਨਾ ਹੋਣ ਪਰ ਵਰਕਆਊਟ ਕਰਨਾ ਕਦੇ ਨਹੀਂ ਭੁੱਲਦੇ। ਉਹ ਖ਼ੁਦ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਵਰਕਆਊਟ ਕਰਦੇ ਹਨ। ਇਸ ਦੌਰਾਨ ਇਮਰਾਨ ਹਾਸ਼ਮੀ ਦੀ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਤਰੀਫ਼ ਕੀਤੇ ਬਿਨਾਂ ਖ਼ੁਦ ਨੂੰ ਰੋਕ ਨਹੀਂ ਰਹੇ।
ਇਮਰਾਨ ਹਾਸ਼ਮੀ ਨੇ ਹਾਲ ਹੀ ’ਚ ਆਪਣੇ ਟਵਿਟਰ ਅਕਾਊਂਟ ’ਤੇ ਆਪਣੀ ਇਕ ਸ਼ਰਟਲੈੱਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਉਨ੍ਹਾਂ ਦੀ ਜ਼ਬਰਦਸਤ ਬਾਡੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਤਸਵੀਰ ਤੋਂ ਜ਼ਿਆਦਾ ਉਨ੍ਹਾਂ ਦੀ ਕੈਪਸ਼ਨ ਆਪਣੇ ਵੱਲ ਜ਼ਿਆਦਾ ਧਿਆਨ ਖਿੱਚ ਰਹੀ ਹੈ। ਤਸਵੀਰ ਸਾਂਝੀ ਕਰਨ ਦੇ ਨਾਲ ਹੀ ਉਨ੍ਹਾਂ ਲਿਖਿਆ, ‘ਚਾਰ ਐਬਸ ਆ ਗਏ ਹਨ, ਦੋ ਆਉਣੇ ਬਾਕੀ ਹਨ। ਬਟਰ ਚਿਕਨ ਨਾ ਖਾਧਾ ਹੁੰਦਾ ਤਾਂ ਉਹ ਵੀ ਦਿਸ ਜਾਂਦੇ।’
चार abs आ गए .. दो आने बाक़ी हैं .. बटर चिकन 🍗🐓नहीं खाया होता तो वो भी दिख जाते । pic.twitter.com/kWSO6dOzVT
— Emraan Hashmi (@emraanhashmi) December 1, 2020
ਇਮਰਾਨ ਦੀ ਇਸ ਤਸਵੀਰ ਤੇ ਕੈਪਸ਼ਨ ’ਤੇ ਪ੍ਰਸ਼ੰਸਕ ਲਗਾਤਾਰ ਮਜ਼ੇਦਾਰ ਕੁਮੈਂਟਸ ਕਰ ਰਹੇ ਹਨ। ਉਥੇ ਹੀ ਇਮਰਾਨ ਦੀ ਇਸ ਤਸਵੀਰ ਨੂੰ ਲਾਈਕਸ ਕਰਨ ਦੇ ਨਾਲ ਸ਼ੇਅਰ ਵੀ ਕਰ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਇਮਰਾਨ ਆਪਣੀ ਕਿਸੇ ਤਸਵੀਰ ਕਾਰਨ ਚਰਚਾ ’ਚ ਆਏ ਹੋਣ। ਉਹ ਪਹਿਲਾਂ ਵੀ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦੇ ਹੋਸ਼ ਉਡਾ ਚੁੱਕੇ ਹਨ।