ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene ! ਅਸਲ ਵਜ੍ਹਾ ਆਈ ਸਾਹਮਣੇ

Saturday, Aug 22, 2026 - 02:00 PM (IST)

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene ! ਅਸਲ ਵਜ੍ਹਾ ਆਈ ਸਾਹਮਣੇ

ਐਂਟਰਟੇਨਮੈਂਟ ਡੈਸਕ - 'ਸੀਰੀਅਲ ਕਿੱਸਰ' ਵਜੋਂ ਮਸ਼ਹੂਰ ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਆਪਣੇ ਫਿਲਮ "ਆਵਾਰਾਪਨ 2" ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਇਸ ਫਿਲਮ ਨੇ ਆਪਣੀ ਰਿਲੀਜ਼ ਦੇ 8ਵੇਂ ਦਿਨ ਤੱਕ ਦੁਨੀਆ ਭਰ ਵਿੱਚ ਲਗਭਗ ₹169.17 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫਿਲਮ ਵਿੱਚ ਇਮਰਾਨ ਹਾਸ਼ਮੀ ਇੱਕ ਵਾਰ ਫਿਰ ਸ਼ਿਵਮ ਪੰਡਿਤ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ, ਜੋ ਕਿ 2007 ਦੀ ਫਿਲਮ "ਆਵਾਰਾਪਨ" ਦਾ ਮੁੱਖ ਕਿਰਦਾਰ ਹੈ। ਫਿਲਮ ਵਿੱਚ ਉਨ੍ਹਾਂ ਨਾਲ ਦਿਸ਼ਾ ਪਟਾਨੀ ਵੀ ਅਹਿਮ ਭੂਮਿਕਾ ਵਿੱਚ ਹੈ। ਲੋਕ ਸੋਚ ਰਹੇ ਸਨ ਕਿ ਇਸ ਵਾਰ ਇਮਰਾਨ ਹਾਸ਼ਮੀ, ਦਿਸ਼ਾ ਪਟਾਨੀ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਹਾਲਾਂਕਿ ਫਿਲਮ ਵੇਖਣ ਮਗਰੋਂ ਦਰਸ਼ਕਾਂ ਨੂੰ ਵੱਡਾ ਝਟਕਾ ਲੱਗਾ, ਕਿਉਂਕਿ ਫਿਲਮ ਵਿੱਚ ਇਮਰਾਨ ਹਾਸ਼ਮੀ ਨੇ ਇਕ ਵੀ ਕਿਸਿੰਗ ਸੀਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ: 45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ ! ਵਾਇਰਲ ਵੀਡੀਓ ਨੇ ਛੇੜੀ ਚਰਚਾ

PunjabKesari

ਉਥੇ ਹੀ ਹੁਣ ਫਿਲਮ ਦੇ ਲੇਖਕ ਬਿਲਾਲ ਸਿੱਦੀਕੀ ਨੇ ਇਮਰਾਨ ਦਾ ਫਿਲਮ ਵਿਚ ਇੱਕ ਵੀ ਕਿਸਿੰਗ ਸੀਨ ਨਾ ਰੱਖਣ ਬਾਰੇ ਗੱਲਬਾਤ ਕੀਤੀ ਹੈ। ਇੱਕ ਇੰਟਰਵਿਊ ਦੌਰਾਨ ਬਿਲਾਲ ਨੇ ਖੁਲਾਸਾ ਕੀਤਾ ਕਿ ਫਿਲਮ ਵਿੱਚ ਕਿਸਿੰਗ ਸੀਨ ਨੂੰ ਸ਼ਾਮਲ ਨਾ ਕਰਨ ਦਾ ਫੈਸਲਾ ਅਚਾਨਕ ਨਹੀਂ ਲਿਆ ਗਿਆ ਸੀ। ਇਹ ਕਹਾਣੀ ਲਿਖਦੇ ਸਮੇਂ ਹੀ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ "ਆਵਾਰਾਪਨ 2" ਵਿੱਚ ਇਮਰਾਨ ਹਾਸ਼ਮੀ ਦਾ ਇਕ ਵੀ ਕਿਸਿੰਗ ਸੀਨ ਨਾ ਰੱਖਣ ਦਾ ਫੈਸਲਾ ਅਦਾਕਾਰ ਵੱਲੋਂ ਇਸ ਫਿਲਮ ਵਿੱਚ ਨਿਭਾਏ ਗਏ ਸ਼ਿਵਮ ਪੰਡਿਤ ਦੀ ਕਹਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਸੀ। ਕਿਉਂਕਿ ਸ਼ਿਵਮ ਅਜੇ ਵੀ ਆਪਣੀ ਪ੍ਰੇਮਿਕਾ ਦੀ ਯਾਦ ਵਿੱਚ ਜੀ ਰਿਹਾ ਹੈ, ਜਿਸ ਨੂੰ ਉਹ ਗੁਆ ਚੁੱਕਾ ਹੈ ਅਤੇ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ। ਅਜਿਹੇ ਵਿੱਚ ਫਿਲਮ ਵਿੱਚ ਕਿੰਸਿਗ ਸੀਨ ਨੂੰ ਜੋੜਨਾ ਉਸ ਦੇ ਕਿਰਦਾਰ ਲਈ ਢੁੱਕਵਾਂ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪਹਿਲੀ "ਆਵਾਰਾਪਨ" (2007) ਵਿੱਚ ਵੀ ਅਜਿਹਾ ਕੋਈ ਸੀਨ ਨਹੀਂ ਸੀ।

PunjabKesari

ਇਹ ਵੀ ਪੜ੍ਹੋ: ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News