ਐਲਵਿਸ਼ ਯਾਦਵ ਨੂੰ ਉੱਚ ਸੁਰੱਖਿਆ ਸੈੱਲ ’ਚ ਕੀਤਾ ਸ਼ਿਫਟ, ਜਲਦ ਕਈ ਹੋਰ ਲੋਕਾਂ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ

Tuesday, Mar 19, 2024 - 11:09 PM (IST)

ਐਲਵਿਸ਼ ਯਾਦਵ ਨੂੰ ਉੱਚ ਸੁਰੱਖਿਆ ਸੈੱਲ ’ਚ ਕੀਤਾ ਸ਼ਿਫਟ, ਜਲਦ ਕਈ ਹੋਰ ਲੋਕਾਂ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ

ਐਂਟਰਟੇਨਮੈਂਟ ਡੈਸਕ– ਯੂਟਿਊਬਰ ਐਲਵਿਸ਼ ਯਾਦਵ ਨੂੰ ਲੁਕਸਰ ਜੇਲ੍ਹ ਦੇ ਉੱਚ ਸੁਰੱਖਿਆ ਸੈੱਲ ’ਚ ਤਬਦੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਸ ’ਚ ਕਈ ਹੋਰ ਨਾਂ ਵੀ ਸਾਹਮਣੇ ਆਉਣਗੇ ਤੇ ਗ੍ਰਿਫ਼ਤਾਰੀਆਂ ਵੀ ਹੋਣਗੀਆਂ। ਪੁਲਸ ਵੀਡੀਓ ਦੀ ਵੀ ਜਾਂਚ ਕਰ ਰਹੀ ਹੈ।

ਪੁਲਸ ਮੁਤਾਬਕ ਸੋਸ਼ਲ ਮੀਡੀਆ ’ਤੇ ਐਲਵਿਸ਼ ਆਰਮੀ ਵਲੋਂ ਪੁਲਸ ਪ੍ਰਤੀ ਵਰਤੇ ਗਏ ਅਪਸ਼ਬਦ ਬਾਰੇ ਵੀ ਕਾਰਵਾਈ ਕੀਤੀ ਜਾਵੇਗੀ। ਐਲਵਿਸ਼ ਯਾਦਵ ਨੂੰ ਐਤਵਾਰ ਸ਼ਾਮ ਤੋਂ ਹੀ ਕੁਆਰਨਟੀਨ ਸੈੱਲ ’ਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਹੁਣ ਉਸ ਨੂੰ ਉੱਚ ਸੁਰੱਖਿਆ ਸੈੱਲ ’ਚ ਤਬਦੀਲ ਕਰ ਦਿੱਤਾ ਗਿਆ ਹੈ। ਪਹਿਲਾਂ ਆਮ ਪ੍ਰਕਿਰਿਆ ਤਹਿਤ ਉਸ ਨੂੰ ਆਮ ਕੈਦੀਆਂ ਨਾਲ ਰੱਖਿਆ ਜਾਣਾ ਸੀ ਪਰ ਸੈਲੇਬ੍ਰਿਟੀ ਹੋਣ ਕਾਰਨ ਉਸ ਨੂੰ ਉੱਚ ਸੁਰੱਖਿਆ ਸੈੱਲ ’ਚ ਰੱਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਫੈਕਟਰੀ 'ਚ ਕੰਮ ਕਰਦੇ ਸਮੇਂ ਲੋਹੇ ਦੀ ਭੱਠੀ 'ਚ ਡਿੱਗੇ 6 ਮਜ਼ਦੂਰ (ਵੀਡੀਓ)

ਪੁਲਸ ਸਬੂਤ ਇਕੱਠੇ ਕਰਨ ’ਚ ਲੱਗੀ
ਡੀ. ਸੀ. ਪੀ. ਵਿਦਿਆ ਸਾਗਰ ਮਿਸ਼ਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਬੂਤ ਇਕੱਠੇ ਕੀਤੇ ਗਏ ਹਨ। ਇਸ ਦੇ ਨਾਲ ਹੀ ਜੋ ਵੀ ਸਬੂਤ ਸਾਹਮਣੇ ਆਉਣਗੇ, ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੀਡੀਓ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਸ਼ਾਮਲ ਪਾਇਆ ਗਿਆ, ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਸੋਸ਼ਲ ਮੀਡੀਆ ’ਤੇ ਐਲਵਿਸ਼ ਆਰਮੀ ਵਲੋਂ ਵਰਤੇ ਗਏ ਅਪਮਾਨਜਨਕ ਸ਼ਬਦਾਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਵੀ ਆਖੀ।

ਐਲਵਿਸ਼ ਯਾਦਵ ਦੀਆਂ ਵੱਧ ਗਈਆਂ ਮੁਸ਼ਕਿਲਾਂ
ਡੀ. ਸੀ. ਪੀ. ਨੇ ਕਿਹਾ ਕਿ ਜੇਕਰ ਪੁਲਸ ਨੂੰ ਲੋੜ ਪਈ ਤਾਂ ਐਲਵਿਸ਼ ਦੇ ਰਿਮਾਂਡ ਲਈ ਅਰਜ਼ੀ ਦਿੱਤੀ ਜਾਵੇਗੀ। ਇਸ ਮਾਮਲੇ ਦੀ ਸਭ ਤੋਂ ਅਹਿਮ ਕੜੀ ਵੀ ਐਲਵਿਸ਼ ਦਾ ਫ਼ੋਨ ਹੈ। ਜਦੋਂ ਐਲਵਿਸ਼ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਕੋਲੋਂ ਪੁਲਸ ਵਲੋਂ ਬਰਾਮਦ ਕੀਤੇ ਗਏ ਫ਼ੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਐੱਨ. ਡੀ. ਪੀ. ਐੱਸ. ਦੀ ਧਾਰਾ ਵਧਾਉਣ ਤੋਂ ਬਾਅਦ ਐਲਵਿਸ਼ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News