ਐਲਵਿਸ਼ ਯਾਦਵ ਦੇ ਗੀਤ ‘ਬਾਵਲੀ’ ਦੇ ਟੀਜ਼ਰ ਨੇ ਸੋਸ਼ਲ ਮੀਡੀਆ ’ਤੇ ਮਚਾਈ ਹਲਚਲ

Sunday, Sep 10, 2023 - 06:41 PM (IST)

ਐਲਵਿਸ਼ ਯਾਦਵ ਦੇ ਗੀਤ ‘ਬਾਵਲੀ’ ਦੇ ਟੀਜ਼ਰ ਨੇ ਸੋਸ਼ਲ ਮੀਡੀਆ ’ਤੇ ਮਚਾਈ ਹਲਚਲ

ਮੁੰਬਈ (ਬਿਊਰੋ)– ਸ਼ੋਅ ਖ਼ਤਮ ਹੋਣ ਤੋਂ ਬਾਅਦ ਵੀ ‘ਬਿੱਗ ਬੌਸ ਓ. ਟੀ. ਟੀ. 2’ ਫੇਮ ਐਲਵਿਸ਼ ਯਾਦਵ ਦਾ ਕ੍ਰੇਜ਼ ਖ਼ਤਮ ਨਹੀਂ ਹੋ ਰਿਹਾ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਫੈਨ ਫਾਲੋਇੰਗ ਪਹਿਲਾਂ ਨਾਲੋਂ ਵੱਧ ਗਈ ਹੈ।

ਲੋਕ ਉਸ ਦੇ ਹਰ ਤਰ੍ਹਾਂ ਦੇ ਵੀਡੀਓ ਦੇਖਣਾ ਪਸੰਦ ਕਰਦੇ ਹਨ। ਐਲਵਿਸ਼ ਦੀਆਂ ਕੁਝ ਵੀਡੀਓ ਐਲਬਮਾਂ ਵੀ ਹਨ, ਜਿਨ੍ਹਾਂ ’ਚ ਉਸ ਨੂੰ ਐਕਟਿੰਗ ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਐਲਵਿਸ਼ ਨੇ ਕੁਝ ਦਿਨ ਪਹਿਲਾਂ ਪ੍ਰਸ਼ੰਸਕਾਂ ਨਾਲ ਨਵੀਂ ਐਲਬਮ ਦਾ ਵਾਅਦਾ ਕੀਤਾ ਸੀ ਤੇ ਹੁਣ ਇਹ ਪੂਰਾ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : 19 ਸਾਲ ਛੋਟੀ ਅਦਾਕਾਰਾ ਬਣੀ ਸ਼ਾਹਰੁਖ ਖ਼ਾਨ ਦੀ ਮਾਂ, ਕਿਹਾ– ‘ਮੈਂ ਵੀ ਰੋਈ...’

ਸੋਸ਼ਲ ਮੀਡੀਆ ਦੀ ਸਨਸਨੀ ਬਣ ਚੁੱਕੇ ਐਲਵਿਸ਼ ਯਾਦਵ ਇੰਸਟਾਗ੍ਰਾਮ ’ਤੇ ਕਾਫੀ ਐਕਟਿਵ ਰਹਿੰਦੇ ਹਨ। ਉਸ ਦੇ ਹਰ ਵੀਡੀਓ ਨੂੰ ਲੱਖਾਂ ਵਿਊਜ਼ ਤੇ ਲਾਈਕਸ ਮਿਲਦੇ ਹਨ। ‘ਬਿੱਗ ਬੌਸ OTT 2’ ਦੇ ਇਸ ਵਿਨਰ ਦਾ ਇਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂ ਹੈ ‘ਬਾਵਲੀ’। ਐਲਵਿਸ਼ ਨੇ ਸ਼ਨੀਵਾਰ ਨੂੰ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਸੀ, ਜਿਸ ਨੂੰ ਹੁਣ ਰਿਲੀਜ਼ ਕਰ ਦਿੱਤਾ ਗਿਆ ਹੈ।

ਐਲਬਮ ‘ਬਾਵਲੀ’ ’ਚ ਐਲਵਿਸ਼ ਨੂੰ ਸੂਟ ਤੇ ਬੂਟ ਪਹਿਨੇ ਤੇ ਸਵੈਗ ਨਾਲ ਜਵਾਬ ਦਿੰਦਿਆਂ ਦੇਖਿਆ ਜਾ ਸਕਦਾ ਹੈ ਕਿ ਉਹ ਕਿਸੇ ਵੀ ਲੜਕੀ ਦੇ ਨੱਖਰੇ ਨਹੀਂ ਚੁੱਕਣਗੇ। ਗੀਤ ਦੇ ਬੋਲ ਹਰਿਆਣਵੀ ਭਾਸ਼ਾ ’ਚ ਲਿਖੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News