ਐਲੀ ਮਾਂਗਟ ਨਾਲ ਰੰਧਾਵਾ ਬ੍ਰਦਰਜ਼ ਨੇ ਮੁੜ ਲਿਆ ਪੰਗਾ, ਪੋਸਟ ਪਾ ਕੇ ਸ਼ਰੇਆਮ ਆਖੀ ਇਹ ਗੱਲ

Saturday, Mar 20, 2021 - 12:12 PM (IST)

ਐਲੀ ਮਾਂਗਟ ਨਾਲ ਰੰਧਾਵਾ ਬ੍ਰਦਰਜ਼ ਨੇ ਮੁੜ ਲਿਆ ਪੰਗਾ, ਪੋਸਟ ਪਾ ਕੇ ਸ਼ਰੇਆਮ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ) - ਪੰਜਾਬੀ ਕਲਾਕਾਰ ਅਕਸਰ ਹੀ ਆਪਣੇ ਵਿਵਾਦਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਹਾਲ ਹੀ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਇਕ ਵਾਰ ਫ਼ਿਰ ਤੋਂ ਗਰਮਜੋਸ਼ੀ ਪੈਦਾ ਕਰ ਦਿੱਤੀ ਹੈ। ਦਰਅਸਲ, ਹਾਲ ਹੀ 'ਚ ਗਾਇਕ ਐਲੀ ਮਾਂਗਟ ਨੇ ਆਪਣੇ ਆਉਣ ਵਾਲੇ ਗੀਤ/ਪ੍ਰੋਜੈਕਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਵੇਖ ਕੇ ਗਾਇਕ ਰੰਮੀ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰ ਦਿੱਤੀ। ਅਸਲ 'ਚ ਐਲੀ ਮਾਂਗਟ ਨੇ ਪੋਸਟ 'ਚ ਲਿਖਿਆ 'ਕਹਿਣਾ ਕੁਝ ਨਹੀਂ ਕਰ ਕੇ ਦਿਖਾਉਣਾ, ਬਹੁਤ ਜਲਦੀ। ਡੇਢ ਸਾਲ ਚੁੱਪ ਰਹੇ ਹੁਣ ਤੂਫ਼ਾਨ ਉੱਠਣਾ।'

PunjabKesari
ਦੱਸ ਦਈਏ ਕਿ ਐਲੀ ਮਾਂਗਟ ਦੀ ਪੋਸਟ ਤੋਂ ਕੁਝ ਘੰਟਿਆਂ ਬਾਅਦ ਹੀ ਰੰਮੀ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ, ਜਿਸ 'ਚ ਉਸ ਨੇ ਲਿਖਿਆ 'ਹਾ ਹਾ ਹਾ ਹਾ ਮੈਂ ਸੁਣਿਆ ਕੋਈ ਤੂਫ਼ਾਨ ਆਉਣ ਵਾਲਾ ਡੇਢ ਸਾਲ ਬਾਅਦ, ਪੀਰਾ ਦੇ ਦੇਗ ਚੜ੍ਹਾਇਆ ਕਰ ਕਾਕਾ ਤੇਰੀ ਮਾਂ ਦੀਆਂ ਦੁਆਵਾਂ ਨੇ ਕੀ ਤੂੰ ਬੱਚ ਗਿਆ।'  

PunjabKesari

ਕੀ ਸੀ ਐਲੀ ਮਾਂਗਟ ਤੇ ਰੰਧਾਵਾ ਬ੍ਰਦਰਜ਼ ਦਾ ਵਿਵਾਦ
ਪਿਛਲੇ ਸਾਲ ਪੰਜਾਬੀ ਗਾਇਕਾਂ ਲਈ ਕਾਫ਼ੀ ਵਿਵਾਦਿਤ ਰਿਹਾ। ਸਤੰਬਰ ਮਹੀਨੇ ਵਿਵਾਦਾਂ ਦੀ ਸ਼ੁਰੂਆਤ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਤੋਂ ਹੋਈ ਸੀ। ਦਰਅਸਲ ਰੰਮੀ ਰੰਧਾਵਾ ਨੇ ਆਪਣੇ ਇਕ ਸ਼ੋਅ ਦੌਰਾਨ ਐਲੀ ਮਾਂਗਟ ਨੂੰ ਮਾੜਾ ਬੋਲਿਆ, ਜਿਸ 'ਤੇ ਭੜਕੇ ਐਲੀ ਮਾਂਗਟ ਨੇ ਲਾਈਵ ਹੋ ਕੇ ਰੰਮੀ ਰੰਧਾਵਾ ਤੇ ਉਸ ਦੇ ਭਰਾ ਪ੍ਰਿੰਸ ਰੰਧਾਵਾ ਨੂੰ ਗਾਲ੍ਹਾਂ ਕੱਢੀਆਂ ਸਨ ਅਤੇ ਮਾਰਨ ਤਕ ਦੀ ਵੀ ਧਮਕੀ ਦੇ ਦਿੱਤੀ ਸੀ। ਦੋਵਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਇਹ ਲੜਾਈ ਕਾਫ਼ੀ ਵੱਡੀ ਕੰਟਰੋਵਰਸੀ ਬਣੀ ਰਹੀ ਸੀ। ਰੰਮੀ ਰੰਧਾਵਾ ਨੇ ਐਲੀ ਮਾਂਗਟ ਨੂੰ ਇੰਨਾ ਕੁ ਉਕਸਾ ਦਿੱਤਾ ਕਿ ਐਲੀ ਮਾਂਗਟ ਨੂੰ ਗੁੱਸੇ 'ਚ ਨਿਊਜ਼ੀਲੈਂਡ ਤੋਂ ਇੰਡੀਆ ਆਉਣਾ ਪਿਆ, ਜਿਸ 'ਤੇ ਪੰਜਾਬ ਪੁਲਸ ਨੇ ਐਕਸ਼ਨ ਲਿਆ ਅਤੇ ਐਲੀ ਮਾਂਗਟ ਨੂੰ ਹਿਰਾਸਤ 'ਚ ਲੈ ਲਿਆ। ਇਹ ਵਿਵਾਦ ਇਥੇ ਹੀ ਖ਼ਤਮ ਨਹੀਂ ਹੋਇਆ। ਐਲੀ ਮਾਂਗਟ 'ਤੇ ਪੰਜਾਬ ਪੁਲਸ ਵਲੋਂ ਹਿਰਾਸਤ ਦੌਰਾਨ ਕੀਤੇ ਗਏ ਤਸ਼ੱਦਦ ਦੀ ਵੀ ਕਾਫ਼ੀ ਚਰਚਾ 'ਚ ਰਹੇ। ਹਾਲਾਂਕਿ ਇਸ ਤੋਂ ਬਾਅਦ ਵੀ ਐਲੀ ਮਾਂਗਟ ਆਪਣੇ ਦੋਸਤ ਦੀ ਜਨਮਦਿਨ ਪਾਰਟੀ 'ਚ ਹਵਾਈ ਫਾਇਰ ਕਰਨ ਨੂੰ ਲੈ ਕੇ ਚਰਚਾ 'ਚ ਰਿਹਾ ਅਤੇ ਇਕ ਹੋਰ ਪੁਲਸ ਕੇਸ 'ਚ ਫਸ ਗਿਆ ਸੀ।

 
 
 
 
 
 
 
 
 
 
 
 
 
 
 
 

A post shared by Elly Mangat (@ellymangat)

 

ਨੋਟ - ਰੰਧਾਵਾ ਬ੍ਰਦਰਜ਼ ਤੇ ਐਲੀ ਮਾਂਗਟ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News