ਭਾਰਤ ਆਉਣ ਲਈ ਐਲੀ ਅਵਰਾਮ ਨੇ ਲਾ ਦਿਤੀ ਸੀ ਪੂਰੀ ਜਮ੍ਹਾ ਪੂੰਜੀ, ਫ਼ਿਲਮ ਇੰਡਸਟਰੀ ’ਚ ਪੂਰੇ ਕੀਤੇ 10 ਸਾਲ
Thursday, Feb 17, 2022 - 11:54 AM (IST)
ਮੁੰਬਈ (ਬਿਊਰੋ)– ਅਦਾਕਾਰਾ ਐਲੀ ਅਵਰਾਮ ਨੂੰ ਭਾਰਤ ਆਇਆਂ ਪੂਰੇ 10 ਸਾਲ ਹੋ ਚੁੱਕੇ ਹਨ ਤੇ ਫਰਵਰੀ ਮਹੀਨਾ ਉਸ ਲਈ ਬਹੁਤ ਹੀ ਖ਼ਾਸ ਹੈ। ਐਲੀ ਅਵਰਾਮ ਇਸ ਮਹੀਨੇ ਹੀ ਸਵੀਡਨ ਤੋਂ ਭਾਰਤ ਆਈ ਸੀ।
ਇਹ ਖ਼ਬਰ ਵੀ ਪੜ੍ਹੋ : ਬੱਪੀ ਲਹਿਰੀ ਦੀ ਅੰਤਿਮ ਯਾਤਰਾ ਸ਼ੁਰੂ, ਲਾਸ ਏਂਜਲਸ ਤੋਂ ਪਰਿਵਾਰ ਸਣੇ ਮੁੰਬਈ ਪਹੁੰਚਿਆ ਪੁੱਤਰ
ਐਲੀ ਨੇ ਕਈ ਸਾਲਾਂ ਤਕ ਪੈਸੇ ਜਮ੍ਹਾ ਕੀਤੇ ਤਾਂ ਕਿ ਉਹ ਆਪਣੇ ਸੁਫ਼ਨਿਆ ਨੂੰ ਪੂਰਾ ਕਰਨ ਲਈ ਭਾਰਤ ਆ ਸਕੇ ਤੇ ਹੁਣ ਇਸ ਬਹੁਮੁਖੀ ਅਦਾਕਾਰਾ ਨੂੰ ਸਾਡੇ ’ਚ ਆਇਆਂ ਇਕ ਦਹਾਕਾ ਪੂਰਾ ਹੋ ਚੁੱਕਿਆ ਹੈ।
ਐਲੀ ਦਾ ਕਹਿਣਾ ਹੈ ਕਿ ਉਹ ਭਾਰਤ ਆਉਣ ਲਈ ਪੈਸੇ ਜਮ੍ਹਾ ਕਰਦੀ ਹੁੰਦੀ ਸੀ ਤੇ ਇਥੇ ਆ ਕੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨਾ ਚਾਹੁੰਦੀ ਸੀ ਤੇ ਹੁਣ ਉਹ ਸਾਰੇ ਸੁਫ਼ਨੇ ਹੌਲੀ-ਹੌਲੀ ਪੂਰੇ ਹੋ ਰਹੇ ਹਨ।
ਐਲੀ ਨੇ ਕਿਹਾ, ‘ਮੈਂ ਉਨ੍ਹਾਂ ਸਾਰੇ ਲੋਕਾਂ ਦੀ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੇਰੇ 10 ਸਾਲ ਦੇ ਸਫਰ ’ਚ ਮੇਰਾ ਸਾਥ ਦਿੱਤਾ, ਜੋ ਮੇਰੇ ਲਈ ਫ਼ਰਿਸ਼ਤੇ ਬਣ ਕੇ ਆਏ ਤੇ ਚੰਗੇ ਤੇ ਭੈੜੇ ਸਮੇਂ ’ਚ ਮੇਰੇ ਨਾਲ ਖੜ੍ਹੇ ਰਹੇ, ਸਾਰੇ ਡਾਇਰੈਕਟਰ, ਮੇਰੇ ਸਾਥੀ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਕੰਮ ਕਰਨ ਦੇ ਮੌਕੇ ਦਿੱਤੇ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।