‘ਨਾਗਿਨ 6’ ਨੂੰ ਲੈ ਕੇ ਟਰੋਲ ਹੋਈ ਏਕਤਾ ਕਪੂਰ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਪਤਾ ਸੀ ਗਾਲ੍ਹਾਂ ਪੈਣਗੀਆਂ...’

Thursday, Feb 10, 2022 - 12:07 PM (IST)

‘ਨਾਗਿਨ 6’ ਨੂੰ ਲੈ ਕੇ ਟਰੋਲ ਹੋਈ ਏਕਤਾ ਕਪੂਰ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਪਤਾ ਸੀ ਗਾਲ੍ਹਾਂ ਪੈਣਗੀਆਂ...’

ਮੁੰਬਈ (ਬਿਊਰੋ)– ਏਕਤਾ ਕਪੂਰ ਇਕ ਵਾਰ ਮੁੜ ਟੀ. ਵੀ. ’ਤੇ ਆਪਣਾ ਸੁਪਰਨੈਚੁਰਲ ਸ਼ੋਅ ‘ਨਾਗਿਨ 6’ ਲੈ ਕੇ ਆ ਰਹੀ ਹੈ। ਸ਼ੋਅ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਉਤਸ਼ਾਹ ਬਣਿਆ ਹੋਇਆ ਹੈ। ‘ਨਾਗਿਨ 6’ ’ਚ ‘ਬਿੱਗ ਬੌਸ 15’ ਦੀ ਜੇਤੂ ਤੇਜਸਵੀ ਪ੍ਰਕਾਸ਼ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ।

ਇਸ ਸੀਜ਼ਨ ’ਚ ਨਾਗਿਨ ਦਾ ਹੁਣ ਤਕ ਦਾ ਸਰਵਸ੍ਰੇਸ਼ਠ ਰੂਪ ਦੇਖਣ ਨੂੰ ਮਿਲੇਗਾ। ਨਾਗਿਨ ਆਪਣੀ ਤਾਕਤ ਨਾਲ ਦੇਸ਼ ਨੂੰ ਵੱਡੀ ਮਹਾਮਾਰੀ ਤੋਂ ਬਚਾਉਂਦੀ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

‘ਨਾਗਿਨ 6’ ਦੇ ਕੁਝ ਪ੍ਰੋਮੋਜ਼ ਸਾਂਝੇ ਕੀਤੇ ਗਏ ਹਨ। ਉਦੋਂ ਤੋਂ ‘ਨਾਗਿਨ 6’ ਨੂੰ ਲੈ ਕੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕਈ ਲੋਕ ਜਿਥੇ ਨਾਗਿਨ ਨੂੰ ਇਕ ਵਾਰ ਮੁੜ ਤੋਂ ਟੀ. ਵੀ. ’ਤੇ ਦੇਖਣ ਲਈ ਉਤਸ਼ਾਹਿਤ ਹਨ, ਉਥੇ ਕਈ ਲੋਕਾਂ ਨੇ ਸ਼ੋਅ ਦੀ ਕੋਰੋਨਾ ਵਾਇਰਸ ਥੀਮ ਨੂੰ ਲੈ ਕੇ ਏਕਤਾ ਕਪੂਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।

ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ’ਤੇ ਸਟੋਰੀਲਾਈਨ ਰੱਖਣਾ ਕਾਫੀ ਖ਼ਰਾਬ ਆਇਡੀਆ ਹੈ ਕਿਉਂਕਿ ਕੋਰੋਨਾ ਨੇ ਬੀਤੇ ਦੋ ਸਾਲਾਂ ’ਚ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੀ ਜਾਨ ਲਈ ਹੈ। ਹਾਲਾਂਕਿ ਏਕਤਾ ਕਪੂਰ ਦਾ ਕਹਿਣਾ ਹੈ ਕਿ ਸ਼ੋਅ ਇਸ ਸਮੱਸਿਆ ਤੋਂ ਪੂਰੀ ਸਾਵਧਾਨੀ ਨਾਲ ਨਜਿੱਠੇਗਾ।

ਏਕਤਾ ਕਪੂਰ ਨੇ ਕਿਹਾ, ‘ਨਾਗਿਨ ਦੇ ਪਿਛਲੇ ਦੋ ਸੀਜ਼ਨਸ ਨੇ ਚੰਗਾ ਪ੍ਰਦਰਸਨ ਨਹੀਂ ਕੀਤਾ ਹੈ। ਹਾਲਾਂਕਿ ਜੇਕਰ ਤੁਸੀਂ ਵੀਕੈਂਡ ਨੰਬਰ ਦੇਖੋਗੇ ਤਾਂ ਇਸ ਨੇ ਬਾਕੀ ਸ਼ੋਅਜ਼ ਤੋਂ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ। ਵੀਕੈਂਡ ਸਲਾਟ ਖ਼ੁਦ ਹੀ ਹੇਠਾਂ ਰਹਿੰਦਾ ਹੈ। ‘ਨਾਗਿਨ’ 4 ਤੇ 5 ਨੂੰ ਉਨੇ ਚੰਗੇ ਨੰਬਰ ਨਹੀਂ ਮਿਲੇ। ਸੀਜ਼ਨ 6 ’ਤੇ ਕੰਮ ਕਰਨ ਦਾ ਮੇਰੇ ’ਤੇ ਕੋਈ ਦਬਾਅ ਨਹੀਂ ਹੈ।’

ਏਕਤਾ ਨੇ ਅੱਗੇ ਕਿਹਾ, ‘ਮੇਰੀ ਦੋਸਤ ਨੇ ਜਦੋਂ ਇਹ ਵਿਸ਼ਾ ਮੈਨੂੰ ਦੱਸਿਆ ਤੇ ਮੈਨੂੰ ਕਿਹਾ ਕਿ ਤੈਨੂੰ ਇਹ ਕਰਨਾ ਚਾਹੀਦਾ ਹੈ ਤੇ ਕੋਰੋਨਾ ਸਿਰਫ ਇਕ ਬੀਮਾਰੀ ਨਹੀਂ ਹੈ, ਇਹ ਇਕ ਦਿਮਾਗ ਬਦਲਣ ਵਾਲੀ ਚੀਜ਼ ਹੈ। ਉਸ ਨੇ ਮੈਨੂੰ ਕਿਹਾ ਕਿ ਮੈਂ ਦੇਸ਼ ’ਚ ਚੱਲ ਰਹੇ ਮੁੱਦਿਆਂ ’ਤੇ ਕੰਮ ਨਹੀਂ ਕਰ ਰਹੀ ਹਾਂ। ਉਸ ਸਮੇਂ ਮੈਂ ਜਾਣਦੀ ਸੀ ਕਿ ਮੈਨੂੰ ਗਾਲ੍ਹਾਂ ਪੈਣ ਵਾਲੀਆਂ ਹਨ, ਜੇਕਰ ਇਹੀ ਕੰਮ ਕੋਈ ਮਸ਼ਹੂਰ ਮੇਕਰ ਕਰਦਾ ਤਾਂ ਚੀਜ਼ਾਂ ਅਲੱਗ ਹੁੰਦੀਆਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News