‘ਏਕ ਵਿਲੇਨ ਰਿਟਰਨਜ਼’ ਫ਼ਿਲਮ ‘ਸ਼ਮਸ਼ੇਰਾ’ ਤੋਂ ਵੀ ਰਹਿ ਗਈ ਪਿੱਛੇ, ਵੀਕੈਂਡ ’ਤੇ ਕਮਾਏ ਸਿਰਫ਼ ਇੰਨੇ ਰੁਪਏ

08/01/2022 5:27:21 PM

ਮੁੰਬਈ- ਏਕ ਵਿਲੇਨ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਮੋਹਿਤ ਸੂਰੀ ਦੀ ‘ਏਕ ਵਿਲੇਨ ਰਿਟਰਨਸ’ ਹਾਲ ਹੀ ’ਚ ਰਿਲੀਜ਼ ਹੋਈ ਹੈ ਪਰ ਸ਼ਾਇਦ ਇਸ ਵਾਰ ਇਹ ਫ਼ਿਲਮ ਦਰਸ਼ਕਾਂ ਨੂੰ ਪ੍ਰਭਾਵਿਟ ਕਰਨ ’ਚ ਨਾਕਾਮ ਰਹੀ ਹੈ। ਵੀਕੈਂਡ ’ਤੇ ਵੀ ਇਸ ਦਾ ਪ੍ਰਦਰਸ਼ਨ ਜ਼ਿਆਦਾ ਚੰਗਾ ਨਹੀਂ ਰਿਹਾ। ਇਕ ਪਾਸੇ 7.5 ਕਰੋੜ ਦੀ ਓਪਨਿੰਗ ਲੈਣ ਵਾਲੀ ਫ਼ਿਲਮ 3 ਦਿਨਾਂ ’ਚ 25 ਕਰੋੜ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਦੂਜੇ ਪਾਸੇ ਫ਼ਿਲਮ ਦਾ ਪ੍ਰਦਰਸ਼ਨ ਇੰਨਾ ਖ਼ਰਾਬ ਸੀ ਕਿ ਇਹ ਬਾਕਸ ਆਫ਼ਿਸ ’ਤੇ ਫ਼ਲਾਪ ਮੰਨੀ ਜਾ ਰਹੀ ਹੈ। ਇਹ ਫ਼ਿਲਮ ਰਣਬੀਰ ਸਿੰਘ ਦੀ ‘ਸ਼ਮਸ਼ੇਰਾ’ ਨੂੰ ਵੀ ਪਿੱਛੇ ਰਹਿ ਗਈ ਹੈ।

ਇਹ ਵੀ ਪੜ੍ਹੋ: ਪੁੱਤਰ ਬੌਬੀ ਅਤੇ ਪੋਤੇ ਆਰਿਆਮਨ ਨਾਲ ਧਰਮਿੰਦਰ ਦੀ ਤਸਵੀਰ, ਚਿੱਟੇ ਕੁੜਤੇ ’ਚ ਖੂਬ ਜੱਚ ਰਹੇ ਅਦਾਕਾਰ

ਐਤਵਾਰ ਨੂੰ ਮਿਲੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਇਸ ਫ਼ਿਲਮ ਨੇ 8.50 ਤੋਂ 9.50 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਤਰ੍ਹਾਂ ਜੇਕਰ 3 ਦਿਨਾਂ ਦੇ ਕਲੈਕਸ਼ਨ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ‘ਏਕ ਵਿਲੇਨ ਰਿਟਰਨਜ਼’ ਨੇ ਵੀਕੈਂਡ ’ਤੇ 23 ਤੋਂ 24  ਕਰੋੜ ਦਾ ਕਾਰੋਬਾਰ ਕੀਤਾ ਹੈ। ਇਹ ਸੰਖਿਆ ਪਿਛਲੀ ਰਿਲੀਜ਼ ਸ਼ਮਸ਼ੇਰਾ ਦੇ 31.75 ਕਰੋੜ ਤੋਂ  ਬਹੁਤ ਘੱਟ ਕਲੈਕਸ਼ਨ ਹੈ।

ਇਹ ਵੀ ਪੜ੍ਹੋ: ਲਾਡਲੀ ਨਾਲ ਮਸਤੀ ਕਰਦੀ ਆਈ ਨਜ਼ਰ ਅਦਾਕਾਰਾ ਚਾਰੂ, ਮਾਂ-ਧੀ ਦੀਆਂ ਤਸਵੀਰਾਂ ਆਈਆ ਸਾਹਮਣੇ

ਮੀਡੀਆ ਰਿਪੋਰਟਾਂ ਮੁਤਾਬਕ ‘ਏਕ ਵਿਲੇਨ ਰਿਟਰਨਜ਼’ ਵੱਡੇ ਬਜਟ ਦੀ ਫ਼ਿਲਮ ਹੈ। ਇਸ ਨੂੰ ਬਣਾਉਣ ਅਤੇ ਪ੍ਰਮੋਸ਼ਨ ’ਤੇ ਲਗਭਗ 80 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਅਜਿਹੇ ’ਚ 25 ਕਰੋੜ ਤੋਂ ਘੱਟ ਦਾ ਇਹ ਵੀਕੈਂਡ ਕਨੈਕਸ਼ਨ ਆਪਣੇ ਫ਼ਲਾਪ ਵੱਲ ਵਧਣ ਜਾ ਰਿਹਾ ਹੈ।

ਇਕ ਤੋਂ ਬਾਅਦ ਇਕ ਬਾਕਸ ਆਫ਼ਿਸ ’ਤੇ ਧਮਾਲ ਮਚਾਉਣ ਵਾਲੀਆਂ ਬਾਲੀਵੁੱਡ ਫ਼ਿਲਮਾਂ ’ਚ ‘ਏਕ ਵਿਲੇਨ ਰਿਟਰਨਸ’ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਹਾਲਾਂਕਿ ਫ਼ਿਲਮ ਦੀ ਅਸਲ ਕਲੈਕਸ਼ਨ ਹੁਣ ਸ਼ੁਰੂ ਹੋਵੇਗੀ। ਆਉਣ ਵਾਲੇ ਦਿਨਾਂ ’ਚ ਇਸ ਦਾ ਮੁਕਾਬਲਾ ਅਕਸ਼ੈ ਕੁਮਾਰ ਦੀ ਫ਼ਿਲਮ ‘ਰਕਸ਼ਾਬੰਧਨ’ ਨਾਲ ਹੋਣ ਜਾ ਰਿਹਾ ਹੈ ਪਰ ਸ਼ਾਇਦ ਹੀ ਇਹ ਫ਼ਿਲਮ ਸਿਨੇਮਾਘਰਾਂ ’ਚ ਜਗ੍ਹਾ ਬਣਾ ਸਕੇਗੀ।


 


Anuradha

Content Editor

Related News