ਮੁੜ ਮੁਸ਼ਕਿਲਾਂ ''ਚ ਘਿਰੀ ਜੈਕਲੀਨ ਫਰਨਾਂਡੀਜ਼, ਜਾਰੀ ਹੋਇਆ ਇਕ ਹੋਰ ਸੰਮਨ

12/07/2021 11:08:50 AM

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਸੁਕੇਸ਼ ਚੰਦਰ ਸ਼ੇਖਰ ਤੇ ਹੋਰਨਾਂ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਸੰਮਨ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਅਦਾਕਾਰਾ ਨੂੰ ਅੱਠ ਦਸੰਬਰ ਨੂੰ ਦਿੱਲੀ ਸਥਿਤ ਈਡੀ ਦਫ਼ਤਰ 'ਚ ਬਿਆਨ ਦਰਜ ਕਰਾਉਣ ਲਈ ਕਿਹਾ ਗਿਆ ਹੈ। ਈਡੀ ਨੂੰ ਸ਼ੱਕ ਹੈ ਕਿ ਚੰਦਰ ਸ਼ੇਖਰ ਵਲੋਂ ਅਪਰਾਧ ਦੇ ਜ਼ਰੀਏ ਕੀਤੀ ਗਈ ਕਮਾਈ ਦਾ ਫਾਇਦਾ ਅਦਾਕਾਰਾ ਨੂੰ ਮਿਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਵਿਰੁੱਧ ਰਾਜਸਥਾਨ 'ਚ ਸ਼ਿਕਾਇਤ ਦਰਜ, ਜਾਣੋ ਕੀ ਹੈ ਮਾਮਲਾ

ਮੀਡੀਆ ਰਿਪੋਰਟਾਂ ਮੁਤਾਬਕ ਜਿੱਥੇ ਏਜੰਸੀ ਨੇ ਮਨੀ ਲਾਂਡਰਿੰਗ ਮਾਮਲੇ 'ਚ ਜੈਕਲੀਨ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ। ਉਸੇ ਸਮੇਂ ਉਸ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ ਕਿਉਂਕਿ ਉਹ ਇਕ ਸ਼ੋਅ ਲਈ ਦੁਬਈ ਜਾ ਰਹੀ ਸੀ। ED ਨੇ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਸੁਕੇਸ਼ ਨਾਲ ਸਬੰਧ ਰੱਖਣ ਲਈ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇਸ ਦੌਰਾਨ ਈਡੀ ਨੇ ਜੈਕਲੀਨ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ, ਜਿਸ ਮੁਤਾਬਕ ਉਹ ਮੁੰਬਈ ਛੱਡ ਕੇ ਕਿਤੇ ਵੀ ਨਹੀਂ ਜਾ ਸਕਦੀ ਸੀ। ਅਜਿਹੇ 'ਚ ਅੱਜ ਜਦੋਂ ਉਹ ਮੁੰਬਈ ਤੋਂ ਵਿਦੇਸ਼ ਜਾ ਰਹੀ ਸੀ ਤਾਂ ਏਅਰਪੋਰਟ ਸਟਾਫ ਨੇ ਉਸ ਨੂੰ ਰੋਕ ਲਿਆ। 

ਇਹ ਖ਼ਬਰ ਵੀ ਪੜ੍ਹੋ : ਮੁੜ ‘ਬਿੱਗ ਬੌਸ’ ਦੇ ਘਰ ’ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ!

ਦੱਸ ਦਈਏ ਕਿ ਜੈਕਲੀਨ 10 ਦਸੰਬਰ ਨੂੰ 'ਦਿ-ਬੈਂਗ' ਕੰਸਰਟ 'ਚ ਹਿੱਸਾ ਲੈਣ ਵਾਲੀ ਟੀਮ ਦਾ ਹਿੱਸਾ ਹੈ, ਹੋ ਸਕਦਾ ਹੈ ਕਿ ਉਹ ਇਸ ਕੰਸਰਟ ਦੇ ਸਿਲਸਿਲੇ 'ਚ ਦੇਸ਼ ਤੋਂ ਬਾਹਰ ਜਾਣ ਦੀ ਤਿਆਰੀ ਕਰ ਰਹੀ ਹੋਵੇ। ਦਿੱਲੀ ਦੀ ਰੋਹਿਣੀ ਜੇਲ 'ਚ ਬੰਦ ਸੁਕੇਸ਼ ਚੰਦਰਸ਼ੇਖਰ 'ਤੇ ਇਕ ਸਾਲ 'ਚ ਇਕ ਕਾਰੋਬਾਰੀ ਤੋਂ 200 ਕਰੋੜ ਰੁਪਏ ਦੀ ਫਿਰੌਤੀ ਦਾ ਦੋਸ਼ ਹੈ। ਉਸ ਖ਼ਿਲਾਫ਼ ਜਬਰੀ ਵਸੂਲੀ ਦੇ 20 ਤੋਂ ਵੱਧ ਕੇਸ ਦਰਜ ਹਨ ਅਤੇ ਜੇਲ ਦੇ ਅੰਦਰੋਂ ਇਹ ਰੈਕੇਟ ਚਲਾਉਂਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News