ਮਨੀ ਲਾਂਡਰਿੰਗ ਦੇ ਮਾਮਲੇ 'ਚ ਫਸੀ ਜੈਕਲੀਨ, ਦਿੱਲੀ 'ਚ ED ਵਿਭਾਗ ਕਰ ਰਿਹੈ ਪੁੱਛਗਿੱਛ

08/30/2021 5:52:22 PM

ਮੁੰਬਈ (ਬਿਊਰੋ) - ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਨਿਊਜ਼ ਏਜੰਸੀ ਦੇ ਟਵੀਟ ਮੁਤਾਬਕ, ਈਡੀ ਇਕ ਮਨੀ ਲਾਂਡਰਿੰਗ ਦੇ ਮਾਮਲੇ 'ਚ ਜੈਕਲੀਨ ਤੋਂ ਦਿੱਲੀ 'ਚ 5 ਘੰਟੇ ਤੋਂ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਮਨੀ ਲਾਂਡਰਿੰਗ ਦਾ ਇਹ ਮਾਮਲਾ ਕਿਸ ਨਾਲ ਜੁੜਿਆ ਹੈ, ਇਸ ਨੂੰ ਲੈ ਕੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ।

PunjabKesari

ਦੱਸ ਦੇਈਏ ਕਿ ਜੈਕਲੀਨ ਸ਼੍ਰੀਲੰਕਾ ਦੇ ਕੋਲੰਬੋ ਤੋਂ ਹੈ। ਹਾਲਾਂਕਿ ਉਨ੍ਹਾਂ ਨੇ ਭਾਰਤ ਆ ਕੇ ਬਾਲੀਵੁੱਡ 'ਚ ਆਪਣੀ ਵੱਡੀ ਪਛਾਣ ਬਣਾਈ ਹੈ। ਉਸ ਦਾ ਨਾਂ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ 'ਚ ਗਿਣਿਆਂ ਜਾਂਦਾ ਹੈ। ਹਿੰਦੀ ਸਿਨੇਮਾ 'ਚ ਉਸ ਨੇ ਕਈ ਵੱਡੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚ ਸਲਮਾਨ ਖ਼ਾਨ ਨਾਲ ਫ਼ਿਲਮ 'ਕਿੱਕ', ਜਾਨ ਅਬ੍ਰਾਹਮ ਅਤੇ ਵਰੁਣ ਧਵਨ ਨਾਲ ਫ਼ਿਲਮ 'ਦ੍ਰਿਸ਼ੂਮ', ਅਕਸ਼ੈ ਕੁਮਾਰ ਤੇ ਸਿਧਾਰਥ ਮਲਹੋਤਰਾ ਨਾਲ ਫ਼ਿਲਮ 'ਬ੍ਰਦਰ' ਅਤੇ ਅਮਿਤਾਭ ਬੱਚਨ ਤੇ ਰਿਤੇਸ਼ ਦੇਸ਼ਮੁਖ ਸਟਾਰਰ ਫ਼ਿਲਮ 'ਅਲਾਊਦੀਨ' ਸ਼ਾਮਲ ਹੈ।

ਨੋਟ - ਜੈਕਲੀਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News