ਅਦਾਕਾਰਾ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਈ. ਡੀ. ਦੀ ਵੱਡੀ ਕਾਰਵਾਈ, 7.27 ਕਰੋੜ ਰੁਪਏ ਦੀ ਜਾਇਦਾਦ ਕੀਤੀ ਅਟੈਚ

04/30/2022 1:50:57 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੱਡੀ ਮੁਸੀਬਤ ’ਚ ਫੱਸ ਗਈ ਹੈ। ਈ. ਡੀ. ਨੇ ਜ਼ਬਰਨ ਵਸੂਲੀ ਕੇਸ ’ਚ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। ਈ. ਡੀ. ਨੇ ਜੈਕਲੀਨ ਦੀ 7.27 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਅਟੈਚਡ ਸੰਪਤੀ ’ਚ ਜੈਕਲੀਨ ਦੀ 7.12 ਕਰੋੜ ਰੁਪਏ ਦੀ ਐੱਫ. ਡੀ. ਵੀ ਸ਼ਾਮਲ ਹੈ।

ਈ. ਡੀ. ਮੁਤਾਬਕ ਠੱਗ ਸੁਕੇਸ਼ ਚੰਦਰਸ਼ੇਖਰ ਨੇ ਜ਼ਬਰਨ ਵਸੂਲੀ ਦੇ ਪੈਸਿਆਂ ਨਾਲ ਜੈਕਲੀਨ ਨੂੰ 5.71 ਕਰੋੜ ਰੁਪਏ ਦੇ ਤੋਹਫ਼ੇ ਦਿੱਤੇ ਸਨ। ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਹਿੰਗੇ ਤੋਹਫ਼ੇ ਭੇਜੇ ਸਨ। ਪਰਿਵਾਰ ਨੂੰ ਦਿੱਤੇ ਤੋਹਫ਼ਿਆਂ ’ਚ ਕਾਰ, ਮਹਿੰਗਾ ਸਾਮਾਨ ਵੀ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ : 90 ਦੇ ਦਹਾਕੇ ਦੇ ਮਸ਼ਹੂਰ ਗਾਇਕ ਤਾਜ (ਸਟੀਰੀਓ ਨੇਸ਼ਨ) ਦਾ ਦਿਹਾਂਤ, ਪਿਛਲੇ ਮਹੀਨੇ ਕੋਮਾ ’ਚੋਂ ਆਏ ਸਨ ਬਾਹਰ

ਦੱਸ ਦੇਈਏ ਕਿ ਜੈਕਲੀਨ ਕਾਫੀ ਸਮੇਂ ਤੋਂ ਈ. ਡੀ. ਦੀ ਰਡਾਰ ’ਚ ਸੀ। ਜਦੋਂ ਉਸ ਦੇ ਤੇ ਠੱਗ ਸੁਕੇਸ਼ ਚੰਦਰਸ਼ੇਖਰ ਦੇ ਰਿਸ਼ਤੇ ਦਾ ਖ਼ੁਲਾਸਾ ਹੋਇਆ ਤਾਂ ਜੈਕਲੀਨ ਦਾ ਨਾਂ ਵਿਵਾਦਾਂ ’ਚ ਆ ਗਿਆ।

ਸੁਕੇਸ਼ ਨੇ ਦਿੱਲੀ ਦੀ ਜੇਲ੍ਹ ’ਚ ਬੰਦ ਰਹਿੰਦਿਆਂ ਇਕ ਮਹਿਲਾ ਤੋਂ 200 ਕਰੋੜ ਰੁਪਏ ਠੱਗੇ ਸਨ। ਫਿਰ ਸੁਕੇਸ਼ ਨੇ ਜੈਕਲੀਨ ਨੂੰ ਇਨ੍ਹਾਂ ਜ਼ਬਰਨ ਵਸੂਲੀ ਦੇ ਪੈਸਿਆਂ ਨਾਲ ਕਰੋੜਾਂ ਦੇ ਮਹਿੰਗੇ ਤੋਹਫ਼ੇ ਦਿੱਤੇ ਸਨ। ਇਨ੍ਹਾਂ ’ਚ ਹੀਰੇ, ਗਹਿਣੇ, 52 ਲੱਖ ਦਾ ਘੋੜਾ ਵਰਗੇ ਮਹਿੰਗੇ ਤੋਹਫ਼ੇ ਸ਼ਾਮਲ ਹਨ। ਸੁਕੇਸ਼ ਨੇ ਇਹ ਸਾਰਾ ਪੈਸਾ ਜੁਰਮ ਕਰਕੇ ਕਮਾਇਆ ਸੀ। ਈ. ਡੀ. ਮੁਤਾਬਕ ਅਜੇ ਜੈਕਲੀਨ ਖ਼ਿਲਾਫ਼ ਇਹ ਸ਼ੁਰੂਆਤੀ ਕਾਰਵਾਈ ਹੈ। ਜੈਕਲੀਨ ਇਸ ਕੇਸ ’ਚ ਹੋਰ ਵੀ ਜ਼ਿਆਦਾ ਫੱਸ ਸਕਦੀ ਹੈ। ਈ. ਡੀ. ਜੈਕਲੀਨ ਦੀ ਹੋਰ ਵੀ ਜਾਇਦਾਦ ਨੂੰ ਅਟੈਚ ਕਰ ਸਕਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News