ਸ਼ਿਲਪਾ ਸ਼ੈੱਟੀ ਨੇ ਮਹਿਲਾਵਾਂ ਨੂੰ ਦੱਸੇ ਮਾਹਵਾਰੀ ਦੇ ਦਰਦ ਤੋਂ ਨਿਜ਼ਾਤ ਪਾਉਣ ਦੇ ਆਸਾਨ ਟਿਪਸ
Wednesday, Feb 23, 2022 - 05:24 PM (IST)
ਮੁੰਬਈ- ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਜਿੰਨਾ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਓਨੀ ਹੀ ਉਹ ਆਪਣੀ ਫਿਟਨੈੱਸ ਨਾਲ ਵੀ ਲੋਕਾਂ ਨੂੰ ਮਾਤ ਦਿੰਦੀ ਹੈ। 46 ਸਾਲ ਦੀ ਉਮਰ 'ਚ ਵੀ ਸ਼ਿਲਪਾ ਪੂਰੀ ਫਿੱਟ ਹੈ। ਉਨ੍ਹਾਂ ਦੀ ਇਸ ਫਿਟਨੈੱਸ ਦਾ ਰਾਜ ਕਿਸੇ ਤੋਂ ਵੀ ਲੁੱਕਿਆ ਨਹੀਂ ਹੈ। ਸਭ ਜਾਣਦੇ ਹਨ ਕਿ ਸ਼ਿਲਪਾ ਖੂਬ ਯੋਗਾ ਕਰਦੀ ਹੈ ਅਤੇ ਖੁਦ ਨੂੰ ਮੇਂਟੇਨ ਰੱਖਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਮਹਿਲਾਵਾਂ ਨੂੰ ਮਾਹਵਾਰੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕੁਝ ਆਸਾਨ ਜਿਹੇ ਯੋਗਾਸਨ ਦੱਸੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਸ਼ਿਲਪਾ ਸ਼ੈੱਟੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਜਿਸ ਨੂੰ ਟਰਾਈ ਕਰਕੇ ਮਹਿਲਾਵਾਂ ਨੂੰ ਮਾਹਵਾਰੀ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ-'ਮਾਸਿਕ ਧਰਮ ਦੇ ਦਰਦ ਨੂੰ ਹਰ ਮਹੀਨੇ ਕਈ ਸਾਲਾਂ ਤੱਕ ਸਹਿਣਾ ਆਸਾਨ ਗੱਲ ਨਹੀਂ ਹੈ। ਖਾਸ ਕਰਕੇ ਜਦੋਂ ਤੁਹਾਡੇ ਕੋਲ ਕਈ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਪਰ ਰੈਗੂਲਰਲੀ ਖੁਦ ਨੂੰ ਕੁਝ ਸਮਾਂ ਦੇਣ ਅਤੇ ਲਗਾਤਾਰ ਯੋਗ ਕਰਨ ਨਾਲ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ ਅਤੇ ਇਸ ਨਾਲ ਤੁਹਾਡੀ ਮੰਥਲੀ ਸਰਕਲ ਵੀ ਨਾਰਮਲ ਰਹਿੰਦਾ ਹੈ।
ਸ਼ਿਲਪਾ ਨੇ ਦੱਸਿਆ ਹੈ ਕਿ ਕੁਝ ਯੋਗਾਸਨ ਰਿਪ੍ਰੋਡੈਕਟਿਵ ਸਿਸਟਮ ਅਤੇ ਢਿੱਡ ਦੀਆਂ ਮਾਸਪੇਸ਼ੀਆਂ ਦੇ ਫੰਕਸ਼ਨ ਨੂੰ ਬਿਹਤਰ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਦਰਦ ਤੋਂ ਆਰਾਮ ਮਿਲਦਾ ਹੈ।
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਜ਼ਮੀਨ 'ਤੇ ਵਿਛਾਏ ਮੈਟ 'ਤੇ ਕੁਝ ਆਸਾਨ ਜਿਹੇ ਯੋਗਾਸਨ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਕੈਜ਼ੁਅਲ ਆਊਟਫਿੱਟ 'ਚ ਦਿਖਾਈ ਦੇ ਰਹੀ ਹੈ। ਅਦਾਕਾਰਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕਾ ਇਸ 'ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।