ਲਾਈਵ ਕੰਸਰਟ ਦੌਰਾਨ ਦਿਲਜੀਤ ਦੋਸਾਂਝ ਨੇ ਇਸ ਸ਼ਖਸ ਅੱਗੇ ਝੁਕਾਇਆ ਸਿਰ, ਭੀੜ 'ਚ ਆ ਕੇ ਚੁੰਮੇ ਹੱਥ

Monday, Oct 07, 2024 - 01:01 PM (IST)

ਲਾਈਵ ਕੰਸਰਟ ਦੌਰਾਨ ਦਿਲਜੀਤ ਦੋਸਾਂਝ ਨੇ ਇਸ ਸ਼ਖਸ ਅੱਗੇ ਝੁਕਾਇਆ ਸਿਰ, ਭੀੜ 'ਚ ਆ ਕੇ ਚੁੰਮੇ ਹੱਥ

ਐਂਟਰਟੇਨਮੈਂਟ ਡੈਸਕ - ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਲਾਈਵ ਕੰਸਰਟ ਨੂੰ ਲੈ ਕੇ ਚਰਚਾ 'ਚ ਹਨ। ਦਿਲਜੀਤ ਦੋਸਾਂਝ ਦੇ ਲੰਡਨ ਸ਼ੋਅ ਦੇ ਦੋਰਾਨ ਅਦਾਕਾਰ ਗਜਰਾਵ ਰਾਵ ਵੀ ਸ਼ਾਮਲ ਹੋਏ। ਦੋਵਾਂ ਦਰਮਿਆਨ ਛੋਟੀ ਜਿਹੀ ਗੱਲਬਾਤ ਵੀ ਹੋਈ, ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਗੱਲਬਾਤ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਦੱਸ ਦਈਏ ਕਿ ਅਦਾਕਾਰ ਗਜਰਾਵ ਰਾਵ ਤੇ ਦਿਲਜੀਤ ਦੋਸਾਂਝ ਦੋਨਾਂ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ, ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਭੀੜ ‘ਚ ਅਦਾਕਾਰ ਨੂੰ ਵੇਖ ਕੇ ਉਨ੍ਹਾਂ ਦੇ ਕੋਲ ਆ ਜਾਂਦੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਸਿਰ ਝੁਕਾ ਕੇ ਖੜ੍ਹੇ ਹੋ ਜਾਂਦੇ ਹਨ।

PunjabKesari

ਦਿਲਜੀਤ ਉਨ੍ਹਾਂ ਦੇ ਨਾਲ ਹੱਥ ਮਿਲਾਉਂਦੇ ਹਨ ਅਤੇ ਗਜਰਾਜ ਉਨ੍ਹਾਂ ਦੇ ਹੱਥਾਂ ਨੂੰ ਚੁੰਮ ਲੈਂਦੇ ਹਨ ਅਤੇ ਦੋਵੇਂ ਕੁਝ ਗੱਲਾਂ ਇੱਕ-ਦੂਜੇ ਨਾਲ ਕਰਦੇ ਹਨ । ਫ਼ਿਲਮ ‘ਬਧਾਈ ਹੋ’ ‘ਚ ਗਜਰਾਜ ਨੇ ਅਹਿਮ ਭੂਮਿਕਾ ਨਿਭਾਈ ਸੀ। 

PunjabKesari

ਇਹ ਖ਼ਬਰ ਵੀ ਪੜ੍ਹੋ  ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਵਿਦੇਸ਼ ‘ਚ ਹੋ ਰਹੇ ਆਪਣੇ ਲਾਈਵ ਕੰਸਰਟ ਨੂੰ ਲੈ ਕੇ ਚਰਚਾ ‘ਚ ਹਨ ਅਤੇ ਇਸ ਤੋਂ ਬਾਅਦ ਉਹ ਜਲਦ ਹੀ ਦਿੱਲੀ ‘ਚ ਵੀ ਲਾਈਵ ਕੰਸਰਟ ਕਰਨ ਜਾ ਰਹੇ ਹਨ । ਇਸ ਤੋਂ ਇਲਾਵਾ ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੇ ਹਨ।

PunjabKesari

PunjabKesari

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 

 


author

sunita

Content Editor

Related News