ਸ਼ਾਹਰੁਖ ਖ਼ਾਨ ਦੇ ਦਿੱਤਾ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼, ਇਸ OTT ਪਲੇਟਫਾਰਮ ’ਤੇ ਰਿਲੀਜ਼ ਹੋਈ ‘ਡੰਕੀ’

02/15/2024 10:52:50 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ਨੇ ਵੈਲੇਨਟਾਈਨ ਡੇ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਕਰਕੇ ਉਨ੍ਹਾਂ ਦਾ ਦਿਲ ਜਿੱਤ ਲਿਆ ਹੈ। ਕਰੀਬ ਦੋ ਮਹੀਨੇ ਪਹਿਲਾਂ ਸਿਨੇਮਾਘਰਾਂ ’ਚ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ ‘ਡੰਕੀ’ ਬੁੱਧਵਾਰ ਰਾਤ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਸਟ੍ਰੀਮ ਹੋਣੀ ਸ਼ੁਰੂ ਹੋਈ। ਇਹ ਸੂਚਨਾ ਮਿਲਦਿਆਂ ਹੀ ਹਰ ਕੋਈ ਖ਼ੁਸ਼ੀ ਨਾਲ ਝੂਮ ਉੱਠਿਆ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ’ਚ ਤਾਪਸੀ ਪਨੂੰ ਤੇ ਵਿੱਕੀ ਕੌਸ਼ਲ ਸਮੇਤ ਕਈ ਸਿਤਾਰੇ ਹਨ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

ਵੈਲੇਨਟਾਈਨ ਡੇ ਦੀ ਰਾਤ 12 ਵਜੇ ਨੈੱਟਫਲਿਕਸ ਨੇ ਸੋਸ਼ਲ ਮੀਡੀਆ ’ਤੇ ਇਕ ਅਨਾਊਂਸਮੈਂਟ ਕੀਤੀ, ਜਿਸ ’ਚ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’ ਦੇ ਨੈੱਟਫਲਿਕਸ ’ਤੇ ਰਿਲੀਜ਼ ਹੋਣ ਦੀ ਖ਼ਬਰ ਹੈ। ਇਸ ’ਚ ਲਿਖਿਆ ਹੈ, ‘‘ਆਪਣਾ ਸਾਮਾਨ ਪੈਕ ਕਰੋ! ਦੁਨੀਆ ਭਰ ’ਚ ‘ਡੰਕੀ’ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਘਰ ਆ ਰਹੇ ਹਨ। ‘ਡੰਕੀ’ ਹੁਣ ਨੈੱਟਫਲਿਕਸ ’ਤੇ ਸਟ੍ਰੀਮ ਕਰ ਰਹੀ ਹੈ।’’

‘ਡੰਕੀ’ 21 ਦਸੰਬਰ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਸ ਕਾਮੇਡੀ-ਡਰਾਮਾ ਫ਼ਿਲਮ ’ਚ ਬੋਮਨ ਇਰਾਨੀ ਵੀ ਹਨ। ਰਾਜਕੁਮਾਰ ਹਿਰਾਨੀ ਨੇ ਨਿਰਦੇਸ਼ਨ ਦੇ ਨਾਲ-ਨਾਲ ਐਡੀਟਿੰਗ ਵੀ ਕੀਤੀ ਹੈ। ਇਸ ਦਾ ਨਿਰਮਾਣ ਸ਼ਾਹਰੁਖ ਦੀ ਕੰਪਨੀ ਰੈੱਡ ਚਿੱਲੀਜ਼ ਐਂਟਰਟੇਨਮੈਂਟ, ਜੀਓ ਸਟੂਡੀਓਜ਼ ਤੇ ਰਾਜਕੁਮਾਰ ਹਿਰਾਨੀ ਫ਼ਿਲਮਜ਼ ਦੇ ਅਧੀਨ ਕੀਤਾ ਗਿਆ ਹੈ।

‘ਪਠਾਨ’, ‘ਜਵਾਨ’ ਤੇ ‘ਡੰਕੀ’ ਤੋਂ ਬਾਅਦ ਹੁਣ ਪ੍ਰਸ਼ੰਸਕ ਸ਼ਾਹਰੁਖ ਦੀ ਅਗਲੀ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਉਹ YRF ਦੀ ਸਪਾਈ ਯੂਨੀਵਰਸ ਦੀ ਫ਼ਿਲਮ ‘ਟਾਈਗਰ ਵਰਸਿਜ਼ ਪਠਾਨ’ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਸਲਮਾਨ ਖ਼ਾਨ ਵੀ ਮੁੱਖ ਭੂਮਿਕਾ ’ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News