Dua Lipa ਨੇ ਸੋਸ਼ਲ ਮੀਡੀਆ ''ਤੇ ਤਸਵੀਰ ਸਾਂਝੀ ਕਰਕੇ ਮੁੰਬਈ ਕੰਸਰਟ ਦਾ ਕੀਤਾ ਐਲਾਨ

Sunday, Aug 25, 2024 - 01:50 PM (IST)

Dua Lipa ਨੇ ਸੋਸ਼ਲ ਮੀਡੀਆ ''ਤੇ ਤਸਵੀਰ ਸਾਂਝੀ ਕਰਕੇ ਮੁੰਬਈ ਕੰਸਰਟ ਦਾ ਕੀਤਾ ਐਲਾਨ

ਮੁੰਬਈ- ਗ੍ਰੈਮੀ ਐਵਾਰਡ ਜੇਤੂ ਗਾਇਕਾ ਦੁਆ ਲਿਪਾ ਇੱਕ ਵਾਰ ਫਿਰ ਭਾਰਤ ਆਉਣ ਵਾਲੀ ਹੈ। ਉਹ ਨਵੰਬਰ 'ਚ ਮੁੰਬਈ 'ਚ ਇਕ ਕੰਸਰਟ ਕਰੇਗੀ। ਉਸ ਨੇ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਭਾਰਤ ਆਉਣ 'ਤੇ ਲਈਆਂ ਗਈਆਂ ਸਨ। ਪਤਾ ਲੱਗਾ ਹੈ ਕਿ ਉਨ੍ਹਾਂ ਨੇ ਇੱਥੇ 2024 ਦਾ ਨਵਾਂ ਸਾਲ ਵੀ ਮਨਾਇਆ ਸੀ। ਉਹ ਜੈਪੁਰ 'ਚ ਸੀ ਅਤੇ ਉਹ ਭਾਰਤੀ ਪਰੰਪਰਾ ਅਤੇ ਸਭਿਅਤਾ ਨੂੰ ਨੇੜਿਓਂ ਦੇਖਣਾ ਅਤੇ ਜਾਣਨਾ ਚਾਹੁੰਦੀ ਸੀ।ਉਨ੍ਹਾਂ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਗੀਤ ਗਾਏ ਹਨ, ਜਿਨ੍ਹਾਂ ਦੀ ਪੂਰੀ ਦੁਨੀਆ ਫੈਨ ਹੈ। ਭਾਰਤ 'ਚ ਵੀ ਦੁਆ ਦੇ ਲੱਖਾਂ ਪ੍ਰਸ਼ੰਸਕ ਹਨ। ਹਾਲ ਹੀ 'ਚ ਗਾਇਕਾ ਬਾਰੇ ਖਬਰਾਂ ਆਈਆਂ ਸਨ ਕਿ ਉਹ ਜਲਦ ਹੀ ਭਾਰਤ ਆ ਰਹੀ ਹੈ। ਹੁਣ ਉਨ੍ਹਾਂ ਖੁਦ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਐਲਾਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -ਕੌਣ ਹੈ ਕਰਨ ਜੌਹਰ ਦੇ ਜੁੜਵਾਂ ਬੱਚਿਆਂ ਦੀ ਮਾਂ ? ਨਿਰਦੇਸ਼ਕ ਨੇ ਦੱਸਿਆ ਸੱਚ

ਦੱਸ ਦਈਏ ਕਿ ਪਿਛਲੇ ਸਾਲ ਉਨ੍ਹਾਂ ਰਾਜਸਥਾਨ 'ਚ ਨਵਾਂ ਸਾਲ ਮਨਾਇਆ ਸੀ। ਇਸ ਲਈ ਹੁਣ ਉਹ ਨਵੰਬਰ 'ਚ ਮੁੰਬਈ 'ਚ ਆਪਣਾ ਕੰਸਰਟ ਲਈ ਆ ਰਹੀ ਹੈ। ਜੀ ਹਾਂ, ਤਿੰਨ ਮਹੀਨਿਆਂ ਬਾਅਦ ਉਹ ਮੁੰਬਈ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਦੀ ਨਜ਼ਰ ਆਵੇਗੀ।ਗਾਇਕਾ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਅਤੇ ਇੰਸਟਾਗ੍ਰਾਮ 'ਤੇ ਭਾਰਤ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਤੇ ਕੈਪਸ਼ਨ 'ਚ ਲਿਖਿਆ ਹੈ, 'ਇੰਡੀਆ, ਮੈਂ ਵਾਪਸ ਆ ਰਹੀ ਹਾਂ। ਇਸ ਸਾਲ ਦੇ ਸ਼ੁਰੂ 'ਚ ਮੇਰੀ ਫੇਰੀ ਸੁੰਦਰ ਯਾਦ ਦਿਵਾਉਂਦੀ ਸੀ ਕਿ ਮੈਂ ਇਸ ਸਥਾਨ ਨੂੰ ਕਿੰਨਾ ਪਿਆਰ ਕਰਦੀ ਹਾਂ। ਉੱਥੇ ਮਿਲੇ ਹਰ ਵਿਅਕਤੀ ਤੋਂ ਮੈਨੂੰ ਜਿਹੜਾ ਸੁਆਗਤ ਤੇ ਪ੍ਰਾਹੁਣਚਾਰੀ ਮਿਲੀ, ਉਹ ਸ਼ਾਨਦਾਰ ਸੀ ਤੇ ਮੈਂ ਨਵੰਬਰ 'ਚ ਫਿਰ ਤੋਂ ਤੁਹਾਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ।

ਜਾਣੋ ਕਦੋਂ ਤੇ ਕਿੱਥੇ ਹੋਵੇਗਾ ਕੰਸਰਟ
ਹਾਲੀਵੁੱਡ ਸਿੰਗਰ ਦਾ ਕੌਂਸਰਟ 30 ਨਵੰਬਰ ਨੂੰ ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਦੇ ਐਮ.ਐਮ.ਆਰ.ਡੀ.ਏ. ਗਰਾਊਂਡ 'ਚ ਹੋਵੇਗਾ। HSBC ਟਿਕਟਾਂ ਦੀ ਵਿਕਰੀ ਪਹਿਲਾਂ ਹੀ ਸ਼ੁਰੂ ਹੋਣ ਜਾ ਰਹੀ ਹੈ। ਇਸ ਦੀ ਤਰੀਕ 27 ਅਗਸਤ ਹੈ, ਜਦਕਿ ਆਮ ਸੇਲ 29 ਅਗਸਤ ਤੋਂ ਸ਼ੁਰੂ ਹੋਵੇਗੀ। ਤੁਹਾਨੂੰ ਦੱਸ ਦੇਈਏ ਦੁਆ ਲਿਪਾ ਨੇ ਸਾਲ 2019 'ਚ ਪਹਿਲੀ ਵਾਰ ਭਾਰਤ 'ਚ ਇਕ ਮਿਊਜ਼ਿਕ ਕੌਂਸਰਟ ਕੀਤਾ ਸੀ। ਉਸ ਨੇ ਨਵੀਂ ਮੁੰਬਈ 'ਚ ਵਨਪਲੱਸ ਮਿਊਜ਼ਿਕ ਫੈਸਟੀਵਲ 'ਚ ਸ਼ਾਨਦਾਰ ਪ੍ਰਦਰਸ਼ਨ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News