ਡਰੱਗਸ ਕੇਸ : ਸੰਮਨ ਜਾਰੀ ਹੋਣ ਤੋਂ ਬਾਅਦ NCB ਦਫ਼ਤਰ ਪਹੁੰਚੀ ਅਨਨਿਆ ਪਾਂਡੇ
Thursday, Oct 21, 2021 - 05:45 PM (IST)
ਮੁੰਬਈ : ਡਰੱਗਸ ਕੇਸ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ.) ਦੀ ਟੀਮ ਵੀਰਵਾਰ ਨੂੰ ਸਰਗਰਮ ਰਹੀ। ਸੀਨੀਅਰ ਅਧਿਕਾਰੀ ਵੀਵੀ ਸਿੰਘ ਦੀ ਅਗਵਾਈ ’ਚ ਐੱਨਸੀਬੀ ਦੀ ਟੀਮ ਪਹਿਲਾਂ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਦੇ ਘਰ ਪਹੁੰਚੀ। ਐੱਨਸੀਬੀ ਨੇ ਇਥੇ ਕਰੀਬ 4 ਘੰਟਿਆਂ ਤੱਕ ਤਲਾਸ਼ੀ ਕੀਤੀ। ਆਪਣੇ ਨਾਲ ਕੁਝ ਸਾਮਾਨ ਲਿਆ ਅਤੇ ਇਸ ਤੋਂ ਬਾਅਦ ਸ਼ਾਹਰੁਖ਼ ਖਾਨ ਦੇ ਬੰਗਲੇ ਮੰਨਤ ਪਹੁੰਚੀ। ਐੱਨਸੀਬੀ ਦੇ 6 ਮੈਂਬਰਾਂ ਦੀ ਟੀਮ ਥੋੜ੍ਹੀ ਦੇਰ ’ਚ ਉਥੋਂ ਰਵਾਨਾ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਛਾਪਾ ਮਾਰਨ ਨਹੀਂ ਬਲਕਿ ਕਾਗਜ਼ੀ ਕਾਰਵਾਈ ਲਈ ਮੰਨਤ ਗਏ ਸਨ। ਅਨਨਿਆ ਪਾਂਡੇ ਨੂੰ ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਹੋਈ ਵ੍ਹਟਸਐਪ ਐਪ ਚੈਟ ’ਚ ਸਾਹਮਣੇ ਆਇਆ ਹੈ।
ਅੱਜ ਹੀ ਜੇਲ੍ਹ ’ਚ ਬੇਟੇ ਨੂੰ ਮਿਲੇ ਸਨ ਸ਼ਾਹਰੁਖ ਖਾਨ
ਸ਼ਾਹਰੁਖ ਖਾਨ ਅੱਜ ਸਵੇਰੇ ਹੀ ਮੁੰਬਈ ਦੀ ਆਰਥਰ ਰੋਡ ਜੇਲ੍ਹ ਗਏ ਸਨ ਅਤੇ ਉਥੇ ਕੈਦ ਬੇਟੇ ਆਰੀਅਨ ਨੂੰ ਮਿਲੇ ਸਨ। ਕਰੀਬ 20 ਮਿੰਟ ਆਰਥਰ ਰੋਡ ਜੇਲ੍ਹ ’ਚ ਰਹਿਣ ਤੋਂ ਬਾਅਦ ਸ਼ਾਹਰੁਖ ਖਾਨ ਰਵਾਨਾ ਹੋ ਗਏ ਸਨ। ਹੁਣ ਕੁਝ ਘੰਟਿਆਂ ਬਾਅਦ ਹੀ ਐੱਨਸੀਬੀ ਦੀ ਟੀਮ ਉਨ੍ਹਾਂ ਦੇ ਬੰਗਲੇ ’ਤੇ ਪਹੁੰਚ ਗਈ।
ਅਨਨਿਆ ਪਾਂਡੇ ਤੋਂ ਹੋਵੇਗੀ ਪੁੱਛਗਿੱਛ
ਐੱਨ.ਸੀ.ਬੀ. ਸੂਤਰਾਂ ਅਨੁਸਾਰ, ਅਧਿਕਾਰੀ ਆਰੀਅਨ ਖਾਨ ਦੇ ਵ੍ਹਟਸਐਪ ਚੈਟ ਦੀ ਜਾਂਚ ਕਰ ਰਹੇ ਹਨ। ਪਿਛਲੇ 2 ਸਾਲ ਦੀ ਚੈਟ ਤੋਂ ਬਾਅਦ ਕੁਝ ਨਾਮ ਸਾਹਮਣੇ ਆਏ ਹਨ, ਜਿਸ ’ਚ ਅਨਨਿਆ ਵੀ ਸ਼ਾਮਲ ਹੈ। ਕਿਹਾ ਜਾ ਰਿਹਾ ਹੈ ਕਿ ਐੱਨਸੀਬੀ ਦੀ ਲਿਸਟ ’ਚ ਕਈ ਵੱਡੇ ਨਾਮ ਹਨ, ਜਿਨ੍ਹਾਂ ਤੋਂ ਆਉਣ ਵਾਲੇ ਦਿਨਾਂ ’ਚ ਪੁੱਛਗਿੱਛ ਕੀਤੀ ਜਾ ਸਕਦੀ ਹੈ। ਹੁਣ ਐੱਨਸੀਬੀ ਅਧਿਕਾਰੀ ਅਨਨਿਆ ਪਾਂਡੇ ਤੋਂ ਪੁੱਛਗਿੱਛ ਕਰੇਗੀ।