ਡਰੱਗ ਕੇਸ : ਆਰੀਅਨ ਦੇ ਸਮਰਥਨ ''ਚ ਰਾਖੀ ਸਾਵੰਤ, ਕਿਹਾ-''ਜੇਕਰ ਸ਼ੇਰ ਹੋ ਤਾਂ ਸ਼ੇਰ ਨਾਲ ਲੜੋ''
Friday, Oct 08, 2021 - 05:19 PM (IST)
ਮੁੰਬਈ- ਡਰੱਗਸ ਕੇਸ 'ਚ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਗ੍ਰਿਫਤਾਰੀ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ। ਆਰੀਅਨ ਖਾਨ ਫਿਲਹਾਲ ਆਰਥਰ ਜੇਲ੍ਹ 'ਚ ਹੈ। ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੀ ਜ਼ਮਾਨਤ 'ਤੇ ਸੁਣਵਾਈ ਚੱਲ ਰਹੀ ਹੈ।
ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਬੀ-ਟਾਊਨ ਇੰਡਸਟਰੀ ਦੇ ਸਿਤਾਰੇ ਉਨ੍ਹਾਂ ਦਾ ਬਚਾਅ ਕਰ ਰਹੇ ਹਨ। ਹੁਣ ਤੱਕ ਸੁਜ਼ੈਨ ਖਾਨ, ਸੁਨੀਲ ਸ਼ੈੱਟੀ, ਪੂਜਾ ਭੱਟ, ਮੀਕਾ ਸਿੰਘ, ਸੁਚਿੱਤਰਾ ਕ੍ਰਿਸ਼ਨਾਮੂਰਤੀ ਸਮੇਤ ਕਈ ਸਿਤਾਰਿਆਂ ਨੇ ਗ੍ਰਿਫਤਾਰੀ ਨੂੰ ਗਲਤ ਦੱਸਿਆ।
ਉਧਰ ਹੁਣ ਡਰਾਮਾ ਕੁਈਨ ਰਾਖੀ ਸਾਵੰਤ ਵੀ ਆਰੀਅਨ ਖਾਨ ਦੀ ਸਪੋਰਟ 'ਚ ਆ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕਰਕੇ ਆਰੀਅਨ ਖਾਨ ਦਾ ਸਾਥ ਦਿੱਤਾ ਹੈ। ਰਾਖੀ ਸਾਵੰਤ ਨੇ ਕਿਹਾ ਕਿ ਜੋ ਲੋਕ ਖੁਦ ਨੂੰ ਸ਼ੇਰ ਸਮਝ ਰਹੇ ਹਨ ਉਹ ਸ਼ੇਰ ਨਾਲ ਲੜਨ ਅਤੇ ਕਿਸੇ ਬੱਚੇ ਦਾ ਸ਼ਿਕਾਰ ਨਾ ਕਰੋ। ਵੀਡੀਓ 'ਚ ਰਾਖੀ ਕਹਿੰਦੀ ਹੈ-'ਮੈਨੂੰ ਨਹੀਂ ਪਤਾ ਕਿ ਕੀ ਸੱਚ ਹੈ ਅਤੇ ਕੀ ਝੂਠ। ਕੌਣ ਕਿਸੇ ਨੂੰ ਫਸਾ ਰਿਹਾ ਹੈ, ਪਤਾ ਨਹੀਂ। ਮੈਂ ਤਾਂ ਇਕ ਗੱਲ ਕਹਿਣਾ ਚਾਹੁੰਦੀ ਹੈ ਕਿ ਜੇਕਰ ਤੁਸੀਂ ਲੋਕ ਸ਼ੇਰ ਹੋ ਤਾਂ ਸ਼ੇਰ ਨਾਲ ਲੜੋ, ਗਿੱਦੜ ਬਣ ਕੇ ਬੱਚਿਆਂ ਦਾ ਸ਼ਿਕਾਰ ਨਾ ਕਰੋ'।
ਆਪਣੀ ਗੱਲ ਰੱਖਦੇ ਹੋਏ ਰਾਖੀ ਨੇ ਅੱਗੇ ਕਿਹਾ- 'ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੁੰਦਾ ਹੈ ਕਿ ਬਹੁਤ ਸਾਰੇ ਸ਼ਹਿਰਾਂ 'ਚ ਕੂੜੇ ਦੇ ਡੱਬੇ 'ਚ ਬੱਚੇ ਡਰੱਗਸ ਲੈ ਕੇ ਮਰ ਜਾਂਦੇ ਹਨ, ਪਏ ਰਹਿੰਦੇ ਹਨ। ਉਥੇ ਜਾ ਕੇ ਕੋਈ ਕਿਸੇ ਨੂੰ ਫੜਦਾ ਨਹੀਂ ਹੈ। ਮਾਂ-ਪਿਓ ਦੇ ਬੱਚੇ ਖੋਹੇ ਜਾਂਦੇ ਹਨ। ਕੂੜਿਆਂ ਦੇ ਡੱਬਿਆਂ 'ਚ ਲਾਸ਼ਾਂ ਮਿਲਦੀਆਂ ਹਨ। ਉਥੇ ਜਾ ਕੇ ਕੋਈ ਡਰੱਗ ਐਡੀਕਟ ਨੂੰ ਨਹੀਂ ਫੜਦਾ ਅਤੇ ਆਰੀਅਨ ਤਾਂ ਸਿਰਫ ਸ਼ਿਪ 'ਚ ਗਿਆ ਸੀ ਘੁੰਮਣ-ਫਿਰਨ ਲਈ'।
ਤੁਹਾਨੂੰ ਦੱਸ ਦੇਈਏ ਕਿ ਆਰੀਅਨ ਨੂੰ ਐੱਨ.ਸੀ.ਬੀ. ਨੇ ਮੁੰਬਈ ਕਰੂਜ਼ 'ਤੇ ਰੇਵ ਪਾਰਟੀ ਦੇ ਛਾਪੇ ਤੋਂ ਬਾਅਦ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। 7 ਅਕਤੂਬਰ ਨੂੰ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਆਰੀਅਨ ਖਾਨ ਦਾ ਕੇਸ ਮਸ਼ਹੂਰ ਵਕੀਲ ਸਤੀਸ਼ ਮਾਨਸ਼ਿੰਦੇ ਲੜ ਰਹੇ ਹਨ।