‘ਦ੍ਰਿਸ਼ਯਮ 2’ ’ਚ ਖੁੱਲ੍ਹਣ ਜਾ ਰਿਹਾ ਹੈ ਵੱਡਾ ਰਾਜ਼, ਕੱਲ ਰਿਲੀਜ਼ ਹੋਵੇਗਾ ਟੀਜ਼ਰ

Wednesday, Sep 28, 2022 - 06:26 PM (IST)

‘ਦ੍ਰਿਸ਼ਯਮ 2’ ’ਚ ਖੁੱਲ੍ਹਣ ਜਾ ਰਿਹਾ ਹੈ ਵੱਡਾ ਰਾਜ਼, ਕੱਲ ਰਿਲੀਜ਼ ਹੋਵੇਗਾ ਟੀਜ਼ਰ

ਮੁੰਬਈ (ਬਿਊਰੋ)– ਬਾਲੀਵੁੱਡ ਸਟਾਰ ਅਜੇ ਦੇਵਗਨ ‘ਦ੍ਰਿਸ਼ਯਮ 2’ ਨਾਲ ਵੱਡੇ ਪਰਦੇ ’ਤੇ ਇਕ ਵਾਰ ਮੁੜ ਵਾਪਸੀ ਕਰਨ ਵਾਲੇ ਹਨ। ਦਰਸ਼ਕਾਂ ਨੂੰ 2 ਤੇ 3 ਅਕਤੂਬਰ ਦਾ ਦਿਨ, ਬਿੱਲ, ਸੀ. ਡੀ. ਤੇ ਸਵਾਮੀ ਚਿਨਮਯਾਨੰਦ ਜੀ ਦੇ ਮਹਾਸਤਿਸੰਗ ਨਾਲ ਜੁੜੇ ਰਾਜ਼ ਬਾਰੇ ਦੱਸਣ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ 'ਤੇ ਜਤਾਇਆ ਦੁੱਖ, ਕਿਹਾ- ਰੱਬ ਦੇ ਠੇਕੇਦਾਰ ਨਾ ਬਣੋ

ਵਿਜੇ ਸਲਗਾਂਵਕਰ ਤੇ ਉਨ੍ਹਾਂ ਦਾ ਪਰਿਵਾਰ ਇਕ ਵਾਰ ਮੁਸ਼ਕਿਲ ’ਚ ਫੱਸਦਾ ਨਜ਼ਰ ਆਵੇਗਾ ਤੇ ਇਸ ਤੋਂ ਉਹ ਕਿਵੇਂ ਬਾਹਰ ਨਿਕਲਣਗੇ, ਇਹ ਵੀ ਪਤਾ ਲੱਗੇਗਾ। 29 ਸਤੰਬਰ ਨੂੰ ਫ਼ਿਲਮ ‘ਦ੍ਰਿਸ਼ਯਮ 2’ ਦਾ ਟੀਜ਼ਰ ਰਿਲੀਜ਼ ਹੋਣ ਵਾਲਾ ਹੈ। ਮੇਕਰਜ਼ ਨੇ ਪੋਸਟਰ ਜਾਰੀ ਕਰਕੇ ਇਹ ਐਲਾਨ ਕੀਤਾ ਹੈ।

ਬੁੱਧਵਾਰ ਨੂੰ ਅਜੇ ਦੇਵਗਨ ਨੇ ਦੱਸ ਦਿੱਤਾ ਹੈ ਕਿ ਫ਼ਿਲਮ ‘ਦ੍ਰਿਸ਼ਯਮ 2’ ਦਾ ਟੀਜ਼ਰ ਕੱਲ ਯਾਨੀ 28 ਸਤੰਬਰ ਨੂੰ ਆ ਰਿਹਾ ਹੈ। ਇਸ ਦੇ ਨਾਲ ਅਜੇ ਨੇ ਲਿਖਿਆ, ‘‘2 ਤੇ 3 ਅਕਤੂਬਰ ਨੂੰ ਕੀ ਹੋਇਆ ਸੀ, ਯਾਦ ਹੈ ਨਾ? ਵਿਜੇ ਸਲਗਾਂਵਕਰ ਆਪਣੇ ਪਰਿਵਾਰ ਨਾਲ ਵਾਪਸ ਆ ਰਿਹਾ ਹੈ। ਕੱਲ ਟੀਜ਼ਰ ਰਿਲੀਜ਼ ਹੋ ਰਿਹਾ ਹੈ।’’

PunjabKesari

ਮੰਗਲਵਾਰ ਦੇ ਦਿਨ ਅਜੇ ਦੇਵਗਨ ਨੇ ਸੋਸ਼ਲ ਮੀਡੀਆ ’ਤੇ ਕੁਝ ਪੁਰਾਣੀਆਂ ਰਸੀਦਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜੋ ‘ਦ੍ਰਿਸ਼ਯਮ’ ਦੇ ਪਹਿਲੇ ਭਾਗ ਨਾਲ ਜੁੜੀਆਂ ਸਨ। ਅਜਿਹਾ ਲੱਗਾ ਸੀ ਕਿ ਅਜੇ ਦੇਵਗਨ ਕਿਤੇ ਨਾ ਕਿਤੇ ਇਸ ਵੱਲ ਜ਼ਰੂਰ ਇਸ਼ਾਰਾ ਕਰ ਰਹੇ ਹਨ ਕਿ ਜਲਦ ਹੀ ‘ਦ੍ਰਿਸ਼ਯਮ 2’ ਦਾ ਟੀਜ਼ਰ ਆਉਣ ਵਾਲਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News