200 ਕਰੋੜ ਦੇ ਕਰੀਬ ਪਹੁੰਚੀ ‘ਦ੍ਰਿਸ਼ਯਮ 2’, ਹੁਣ ਤਕ ਕੀਤੀ ਇੰਨੀ ਕਲੈਕਸ਼ਨ

12/06/2022 1:28:04 PM

ਮੁੰਬਈ (ਬਿਊਰੋ)– 18 ਨਵੰਬਰ ਨੂੰ ਰਿਲੀਜ਼ ਹੋਈ ਫ਼ਿਲਮ ‘ਦ੍ਰਿਸ਼ਯਮ 2’ ਕਮਾਈ ਦੇ ਮਾਮਲੇ ’ਚ ਬਾਕਸ ਆਫਿਸ ’ਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਫ਼ਿਲਮ ਨੇ ਹੁਣ ਤਕ 189.81 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !

ਦੱਸ ਦੇਈਏ ਕਿ ਫ਼ਿਲਮ ਨੇ ਆਪਣੇ ਤੀਜੇ ਹਫ਼ਤੇ ਦੀ ਸ਼ੁਰੂਆਤੀ ਦਿਨ ਸ਼ੁੱਕਰਵਾਰ ਨੂੰ 4.45 ਕਰੋੜ, ਸ਼ਨੀਵਾਰ ਨੂੰ 8.45 ਕਰੋੜ, ਐਤਵਾਰ ਨੂੰ 10.39 ਕਰੋੜ ਤੇ ਸੋਮਵਾਰ ਨੂੰ 3.05 ਕਰੋੜ ਰੁਪਏ ਦੀ ਕਮਾਈ ਕੀਤੀ।

‘ਦ੍ਰਿਸ਼ਯਮ 2’ ਦੀ ਇਸ ਕਮਾਈ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਐਤਵਾਰ ਤਕ 200 ਕਰੋੜ ਦੇ ਕਲੱਬ ’ਚ ਸ਼ਾਮਲ ਹੋ ਜਾਵੇਗੀ।

PunjabKesari

‘ਦ੍ਰਿਸ਼ਯਮ 2’ ਸਾਲ 2021 ’ਚ ਰਿਲੀਜ਼ ਹੋਈ ਇਸੇ ਨਾਂ ਦੀ ਮਲਿਆਲਮ ਫ਼ਿਲਮ ਦੀ ਹਿੰਦੀ ਰੀਮੇਕ ਹੈ। ਆਰੀਜਨਲ ਵਾਲੀ ਫ਼ਿਲਮ ’ਚ ਮੋਹਨਲਾਲ ਨੇ ਮੁੱਖ ਭੂਮਿਕਾ ਨਿਭਾਈ ਹੈ। ‘ਦ੍ਰਿਸ਼ਯਮ 2’ ਹਿੰਦੀ ’ਚ ਅਜੇ ਦੇਵਗਨ, ਤੱਬੂ, ਅਕਸ਼ੇ ਖੰਨਾ, ਸ਼ਰਿਆ ਸਰਨ, ਮਰੁਨਾਲ ਜਾਧਵ, ਤੇ ਰਜਤ ਕਪੂਰ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News