‘ਦ੍ਰਿਸ਼ਯਮ 2’ ਦੇ ਰੀਮੇਕ ਦਾ ਐਲਾਨ, ਨਵੇਂ ਅੰਦਾਜ਼ ’ਚ ਨਜ਼ਰ ਆਉਣਗੇ ਅਜੇ ਦੇਵਗਨ

Tuesday, May 04, 2021 - 02:18 PM (IST)

‘ਦ੍ਰਿਸ਼ਯਮ 2’ ਦੇ ਰੀਮੇਕ ਦਾ ਐਲਾਨ, ਨਵੇਂ ਅੰਦਾਜ਼ ’ਚ ਨਜ਼ਰ ਆਉਣਗੇ ਅਜੇ ਦੇਵਗਨ

ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਲਗਭਗ ਤਿੰਨ ਮਹੀਨੇ ਪਹਿਲਾਂ ਰਿਲੀਜ਼ ਹੋਈ ਸਸਪੈਂਸ ਨਾਲ ਭਰੀ ਮਲਿਆਲਮ ਫ਼ਿਲਮ ‘ਦ੍ਰਿਸ਼ਯਮ 2’ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਬਾਅਦ ਕਿਆਸ ਲਗਾਈ ਜਾ ਰਹੀ ਸੀ ਕਿ ਮੋਹਿਤ ਲਾਲ ਸਟਾਰਰ ਫ਼ਿਲਮ ‘ਦ੍ਰਿਸ਼ਯਮ 2’ ਦੀ ਹਿੰਦੀ ਰੀਮੇਕ ‘ਦ੍ਰਿਸ਼ਯਮ’ ਵਰਗੀ ਹੋਵੇਗੀ, ਜਿਸ ’ਚ ਅਜੇ ਦੇਵਗਨ ਇਕ ਵਾਰ ਫਿਰ ਮੁੱਖ ਭੂਮਿਕਾ ’ਚ ਹੋਣਗੇ।

ਸਾਲ 2015 ’ਚ ਰਿਲੀਜ਼ ਹੋਈ ਹਿੰਦੀ ਰੀਮੇਕ ‘ਦ੍ਰਿਸ਼ਯਮ’ ਦੀ ਤਰਜ਼ ’ਤੇ ਅਜੇ ਦੇਵਗਨ ਵੀ ਇਸ ਦੇ ਰੀਮੇਕ ’ਚ ਇਕ ਵੱਖਰੇ ਅੰਦਾਜ਼ ’ਚ ਨਜ਼ਰ ਆਉਣਗੇ। ਪਨੋਰਮਾ ਸਟੂਡੀਓ ਇੰਟਰਨੈਸ਼ਨਲ, ਜੋ ਕਿ ਕੁਮਾਰ ਮਾਂਗਟ ਤੇ ਅਭਿਸ਼ੇਕ ਪਾਠਕ ਦੀ ਪ੍ਰੋਡਕਸ਼ਨ ਕੰਪਨੀ ਹੈ, ਨੇ ‘ਦ੍ਰਿਸ਼ਯਮ 2’ ਦੇ ਹਿੰਦੀ ਰੀਮੇਕ ਦੇ ਅਧਿਕਾਰਤ ਅਧਿਕਾਰ ਖਰੀਦੇ ਹਨ।

ਇਸ ਦੀ ਘੋਸ਼ਣਾ ਕਰਦਿਆਂ ਨਿਰਮਾਤਾ ਕੁਮਾਰ ਮਾਂਗਟ ਨੇ ਕਿਹਾ, ‘ਦ੍ਰਿਸ਼ਯਮ 2’ ਦੀ ਵੱਡੀ ਸਫਲਤਾ ਦੇ ਨਾਲ ਇਸ ਦੀ ਕਹਾਣੀ ਨੂੰ ਉਸੇ ਭਾਵਨਾ ਤੇ ਸਮਰਪਣ ਨਾਲ ਦੱਸਣ ਦੀ ਜ਼ਰੂਰਤ ਹੈ ਤੇ ਇਕ ਨਿਰਮਾਤਾ ਵਜੋਂ ਮੈਂ ਇਸ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਹਾਂ।’

ਇਹ ਖ਼ਬਰ ਵੀ ਪੜੋ : ਕੋਰੋਨਾ ਸੰਕਟ ’ਚ ਸੋਨੂੰ ਸੂਦ ਨੇ ਸਰਕਾਰ ’ਤੇ ਕੱਢੀ ਭੜਾਸ, ਕਿਹਾ- ‘ਕਿਸ ਦੇਸ਼ ’ਚ ਰਹਿ ਰਹੇ ਹਾਂ ਅਸੀਂ?’

ਮਲਿਆਲਮ ਫ਼ਿਲਮ ‘ਦ੍ਰਿਸ਼ਯਮ’ ਤੇ ‘ਦ੍ਰਿਸ਼ਯਮ 2’ ਦੇ ਲੇਖਕ ਤੇ ਨਿਰਦੇਸ਼ਕ ਨੇ ਇਸ ਮੌਕੇ ਕਿਹਾ, ‘ਦ੍ਰਿਸ਼ਯਮ 2’ ਦੀ ਕਹਾਣੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਮੈਨੂੰ ਖੁਸ਼ੀ ਹੈ ਕਿ ਪਨੋਰਮਾ ਸਟੂਡੀਓ ਇਸ ਫ਼ਿਲਮ ਨੂੰ ਹਿੰਦੀ ਦੇ ਰੀਮੇਕ ਰਾਹੀਂ ਵਧੇਰੇ ਦਰਸ਼ਕਾਂ ਤੱਕ ਪਹੁੰਚਾਉਣ ’ਚ ਸਫਲ ਸਾਬਿਤ ਹੋਵੇਗਾ।’

ਦੱਸਣਯੋਗ ਹੈ ਕਿ ਸਾਲ 2015 ਦੀ ਹਿੰਦੀ ਰੀਮੇਕ ‘ਦ੍ਰਿਸ਼ਯਮ’ ’ਚ ਅਭਿਨੇਤਾ ਅਜੇ ਦੇਵਗਨ ਦੇ ਨਾਲ ਫ਼ਿਲਮ ’ਚ ਸ਼੍ਰੇਆ ਸਰਨ, ਤੱਬੂ ਤੇ ਇਸ਼ਿਤਾ ਦੱਤਾ ਨੇ ਅਹਿਮ ਭੂਮਿਕਾ ਨਿਭਾਈ ਸੀ। ਫਿਲਹਾਲ ਅਜੇ ‘ਦ੍ਰਿਸ਼ਯਮ 2’ ’ਚ ਅਜੇ ਦੇਵਗਨ ਤੋਂ ਇਲਾਵਾ ਕਿਸੇ ਨੂੰ ਕਾਸਟ ਕਰਨ ਦੀ ਖ਼ਬਰ ਨਹੀਂ ਹੈ। ਹਿੰਦੀ ਫ਼ਿਲਮ ‘ਦ੍ਰਿਸ਼ਯਮ’ ਦਾ ਨਿਰਦੇਸ਼ਨ ਨਿਸ਼ੀਕਾਤ ਕਾਮਤ ਨੇ ਕੀਤਾ ਸੀ ਪਰ ਪਿਛਲੇ ਸਾਲ 17 ਅਗਸਤ ਨੂੰ ਹੈਦਰਾਬਾਦ ਦੇ ਇਕ ਹਸਪਤਾਲ ’ਚ ਉਨ੍ਹਾਂ ਦੀ ਇਕ ਗੰਭੀਰ ਬੀਮਾਰੀ ਕਾਰਨ ਮੌਤ ਹੋ ਗਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News