ਪਿਤਾ ਦੇ ਇਹ ਬੋਲ ਸੁਣ ਭਾਵੁਕ ਹੋਈ ਦ੍ਰਿਸ਼ਟੀ ਗਰੇਵਾਲ, ਸਾਂਝੀ ਕੀਤੀ ਪਿਆਰੀ ਵੀਡੀਓ

Friday, Jun 25, 2021 - 04:55 PM (IST)

ਪਿਤਾ ਦੇ ਇਹ ਬੋਲ ਸੁਣ ਭਾਵੁਕ ਹੋਈ ਦ੍ਰਿਸ਼ਟੀ ਗਰੇਵਾਲ, ਸਾਂਝੀ ਕੀਤੀ ਪਿਆਰੀ ਵੀਡੀਓ

ਚੰਡੀਗੜ੍ਹ (ਬਿਊਰੋ) - ਅਦਾਕਾਰਾ ਦ੍ਰਿਸ਼ਟੀ ਗਰੇਵਾਲ ਸੋਸ਼ਲ ਮੀਡੀਆ ਕਾਫ਼ੀ ਸਰਗਰਮ ਰਹਿੰਦੀ ਹੈ। ਕੁਝ ਮਹੀਨੇ ਪਹਿਲਾਂ ਹੀ ਦ੍ਰਿਸ਼ਟੀ ਗਰੇਵਾਲ ਵਿਆਹ ਬੰਧਨ 'ਚ ਬੱਝੀ ਹੈ। ਉਨ੍ਹਾਂ ਦਾ ਵਿਆਹ ਅਦਾਕਾਰ ਅਭੈ ਅਤਰੀ ਨਾਲ ਹੋਇਆ ਹੈ। ਇਹ ਵਿਆਹ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਹੈ। ਦ੍ਰਿਸ਼ਟੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਆਪਣੇ ਪਿਤਾ ਨਾਲ ਨਜ਼ਰ ਆ ਰਹੀ ਹੈ।

PunjabKesari

ਵੀਡੀਓ 'ਚ ਉਨ੍ਹਾਂ ਦੇ ਪਿਤਾ 'ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ' ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਹ ਗੀਤ ਆਪਣੀ ਵਿਆਹੀ ਹੋਈ ਧੀ ਲਈ ਗਾਇਆ ਹੈ। ਵੀਡੀਓ 'ਚ ਦ੍ਰਿਸ਼ਟੀ ਇਹ ਗੀਤ ਸੁਣਨ ਭਾਵੁਕ ਹੁੰਦੀ ਹੋਈ ਨਜ਼ਰ ਆਈ। ਪ੍ਰਸ਼ੰਸਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਜੇ ਗੱਲ ਕਰੀਏ ਤਾਂ ਦ੍ਰਿਸ਼ਟੀ ਗਰੇਵਾਲ ਟੀ. ਵੀ. ਜਗਤ 'ਚ ਆਪਣੀ ਅਦਾਕਾਰੀ ਨਾਲ ਵਾਹ-ਵਾਹੀ ਖੱਟ ਚੁੱਕੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਉਹ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ 'ਜੋੜੀ' 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਉਹ 'ਬੈਸਟ ਆਫ ਲੱਕ', 'ਮਿੱਟੀ ਨਾ ਫਰੋਲ ਜੋਗੀਆ', 'ਹਾਰਡ ਕੌਰ', 'ਮੁਕਲਾਵਾ' ਵਰਗੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।  

 
 
 
 
 
 
 
 
 
 
 
 
 
 
 
 

A post shared by ❤️DRISHTII GAREWAL❤️ (@drishtiigarewal9)


author

sunita

Content Editor

Related News