‘ਡਬਲ XL’ ਟੀਜ਼ਰ ਰਿਲੀਜ਼, ਸੋਨਾਕਸ਼ੀ ਅਤੇ ਹੁਮਾ ਦੀਆਂ ਮਜ਼ਾਕੀਆ ਗੱਲਾਂ ਨੇ ਲੋਕਾਂ ਨੂੰ ਕਰ ਦਿੱਤਾ ਹੈਰਾਨ

09/22/2022 1:52:27 PM

ਨਵੀਂ ਦਿੱਲੀ- ਟੀ-ਸੀਰੀਜ਼ ਵਾਕਾਓ ਫ਼ਿਲਮਜ਼ ਅਤੇ ਮੁਦੱਸਰ ਅਜ਼ੀਜ਼ ਦੀ ਫ਼ਿਲਮ ਨੇ ਲੰਮੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ‘ਡਬਲ XL’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸ ਸਲਾਈਸ ਆਫ਼ ਲਾਈਫ਼ ਕਾਮੇਡੀ ਫ਼ਿਲਮ ਦਾ ਨਿਰਦੇਸ਼ਨ ਸਤਰਾਮ ਰਮਾਨੀ ਨੇ ਡਾਇਰੈਕਟ ਕੀਤਾ ਹੈ। ਇਸ ਟੀਜ਼ਰ ਨਾਲ ਮੇਕਰਸ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ 14 ਅਕਤੂਬਰ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਵੀ ਪੜ੍ਹੋ : ਜਾਹਨਵੀ ਦੀ ਰਵਾਇਤੀ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਗਲੈਮਰਸ ਅੰਦਾਜ਼ ’ਚ ਦਿੱਤੇ ਪੋਜ਼

30 ਸੈਕਿੰਡ ਦੇ ਇਸ ਟੀਜ਼ਰ ’ਚ ਸੋਨਾਕਸ਼ੀ ਅਤੇ ਹੁਮਾ ਨੇ ਮਜ਼ਾਕ ਰਾਹੀਂ ਫ਼ਿਲਮ ਦੇ ਕੇਂਦਰੀ ਵਿਚਾਰ ’ਤੇ ਰੌਸ਼ਨੀ ਪਾਈ ਹੈ। ਫ਼ਿਲਮ ’ਚ ਹੁਮਾ ਅਤੇ ਸੋਨਾਕਸ਼ੀ ਦੇ ਅਵਤਾਰ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ। ਟੀਜ਼ਰ ਦੀ ਸ਼ੁਰੂਆਤ ਇਕ ਸ਼ਹਿਰ ਨਾਲ ਹੁੰਦੀ ਹੈ। ਜਿੱਥੇ ਬੈਂਚ ’ਤੇ ਦੋ ਕੁੜੀਆਂ ਬੈਠੀਆਂ ਹਨ। ਜੋ ਆਪਸ ’ਚ ਗੱਲਾਂ ਕਰਦੀਆਂ ਹਨ। 

ਭਾਰਤ ਅਤੇ ਯੂ.ਕੇ. ’ਚ ਵਿਆਪਕ ਤੌਰ ’ਤੇ ਸ਼ੂਟ ਕੀਤੀ ਗਈ ਗਈ ਫ਼ਿਲਮ ‘ਡਬਲ XL’ ’ਚ ਦੋ ਔਰਤਾਂ ਹਨ, ਇਕ ਉੱਤਰ ਪ੍ਰਦੇਸ਼ ਤੋਂ ਅਤੇ ਦੂਜੀ  ਨਵੀਂ ਦਿੱਲੀ ਤੋਂ ਹੈ। ਇਕ ਸਮਾਜ ਤੋਂ ਜਿੱਥੇ ਉਨ੍ਹਾਂ ਨੂੰ ਅਕਸਰ ਇਕ ਔਰਤ ਦੇ ਰੂਪ ’ਚ ਦਰਸਾਇਆ ਜਾਂਦਾ ਹੈ। ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਨੇ ਇਸ ਫ਼ਿਲਮ ਲਈ ਜ਼ਬਰਦਸਤ ਬਾਡੀ ਟ੍ਰਾਂਸਫਾਰਮੇਸ਼ਨ ਕੀਤੀ ਹੈ, ਉਨ੍ਹਾਂ ਨੇ ਇਸ ਫ਼ਿਲਮ ਲਈ ਵਜ਼ਨ ਵੀ ਵਧਾਇਆ ਹੈ ਤਾਂ ਜੋ ਉਹ ਆਪਣੇ ਕਿਰਦਾਰ ਨੂੰ ਅਸਲੀ ਰੂਪ ਦੇ ਸਕਣ। ਇਸ ਫ਼ਿਲਮ ’ਚ ਉਨ੍ਹਾਂ ਨਾਲ ਜ਼ਹੀਰ ਇਕਬਾਲ, ਮਹਤ ਰਾਘਵੇਂਦਰ ਨਜ਼ਰ ਆਉਣਗੇ।

ਇਹ ਵੀ ਪੜ੍ਹੋ : ਕਰੀਨਾ ਕਪੂਰ ਦੀ ਜਨਮਦਿਨ ਪਾਰਟੀ ’ਚ ਮਲਾਇਕਾ ਅਰੋੜਾ ਨੇ ਹੌਟਨੈੱਸ ਦਾ ਲਗਾਇਆ ਤੜਕਾ (ਦੇਖੋ ਤਸਵੀਰਾਂ)

ਫ਼ਿਲਮ ਨੂੰ ਗੁਲਸ਼ਨ ਕੁਮਾਰ, ਟੀ-ਸੀਰੀਜ਼, ਵਾਕਾਓ ਫ਼ਿਲਮਜ਼ ਅਤੇ ਮੁਦੱਸਰ ਅਜ਼ੀਜ਼ ਨੇ ਟੀ-ਸੀਰੀਜ਼ ਫ਼ਿਲਮਜ਼ ਦੇ ਸਹਿਯੋਗ ਨਾਲ ਪੇਸ਼ ਕੀਤਾ ਹੈ। ‘ਡਬਲ XL’ ਇਕ ਵਾਕਾਓ ਫ਼ਿਲਮਜ਼, ਅਲੇਮੇਨ 3 ਐਂਟਰਟੇਨਮੈਂਟ ਅਤੇ ਰੀਕਲਿਨਿੰਗ ਸੀਟਸ ਸਿਨੇਮਾ ਉਤਪਾਦਨ ਹੈ। ਫ਼ਿਲਮ ਦਾ ਨਿਰਮਾਣ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ, ਵਿਪੁਲ ਡੀ ਸ਼ਾਹ, ਰਾਜੇਸ਼ ਬਹਿਲ ਅਤੇ ਅਸ਼ਵਿਨ ਵਰਦੇ, ਸਾਕਿਬ ਸਲੀਮ, ਹੁਮਾ ਕੁਰੈਸ਼ੀ ਅਤੇ ਮੁਦੱਸਰ ਅਜ਼ੀਜ਼ ਵੱਲੋਂ ਕੀਤਾ ਗਿਆ ਹੈ। ‘ਡਬਲ XL’ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ’ਚ 14 ਅਕਤੂਬਰ 2022 ਨੂੰ ਰਿਲੀਜ਼ ਹੋਣ ਵਾਲੀ ਹੈ।


Shivani Bassan

Content Editor

Related News