ਫ਼ਿਲਮ ‘ਡਬਲ ਐਕਸਐੱਲ’ ’ਚ ਮਹਤ ਰਾਘਵਿੰਦਰ ਡੈਬਿਊ ਲਈ ਤਿਆਰ

Sunday, Oct 30, 2022 - 02:03 PM (IST)

ਫ਼ਿਲਮ ‘ਡਬਲ ਐਕਸਐੱਲ’ ’ਚ ਮਹਤ ਰਾਘਵਿੰਦਰ ਡੈਬਿਊ ਲਈ ਤਿਆਰ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਮਹਤ ਰਾਘਵੇਂਦਰ ‘ਮਨਕੰਠਾ’, ‘ਜ਼ਿਲਾ’ ਤੇ ਹੋਰ ਬਹੁਤ ਸਾਰੀਆਂ ਤਾਮਿਲ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ‘ਡਬਲ ਐਕਸਐੱਲ’ ਨਾਲ ਆਪਣੀ ਬਾਲੀਵੁੱਡ ਡੈਬਿਊ ਕਰਨ ਲਈ ਤਿਆਰ ਹਨ। ਇਸ ਫ਼ਿਲਮ ’ਚ ਉਨ੍ਹਾਂ ਨਾਲ ਸੋਨਾਕਸ਼ੀ ਸਿਨਹਾ, ਹੁਮਾ ਕੁਰੈਸ਼ੀ, ਜ਼ਹੀਰ ਇਕਬਾਲ ਨਜ਼ਰ ਆਉਣਗੇ।

ਇਹ ਵੀ ਪੜ੍ਹੋ ਖ਼ਬਰ : ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਸੂਤੇ ਫਸੇ ਗਾਇਕ ਗੈਰੀ ਸੰਧੂ, ਲੋਕਾਂ ਰੱਜ ਕੇ ਕੀਤਾ ਟਰੋਲ

ਮਹਤ ਕਹਿੰਦੇ ਹਨ ਕਿ ਮੈਂ ਕਮਰੇ ’ਚ ਇੰਤਜ਼ਾਰ ਕਰ ਰਿਹਾ ਸੀ ਤੇ ਮੈਂ ਸਤਰਾਮ ਨੂੰ ਅੰਦਰ ਆਉਂਦਾ ਦੇਖਿਆ। ਇਹ ਪਹਿਲੀ ਵਾਰ ਸੀ ਜਦੋਂ ਅਸੀਂ ਇਕ-ਦੂਜੇ ਨੂੰ ਆਹਮੋ-ਸਾਹਮਣੇ ਦੇਖ ਰਹੇ ਸੀ। ਮੈਂ ਉਸ ਨੂੰ ਨਮਸਕਾਰ ਕਰਨ ਲਈ ਉਠਿਆ ਤੇ ਉਸ ਨੇ ਤੁਰੰਤ ਕਿਹਾ, ‘ਤੁਸੀਂ ਸ਼੍ਰੀਕਾਂਤ ਹੋ’ ਤੇ ਮੈਂ ਉਸ ਨੂੰ ਕਿਹਾ, ‘ਨਹੀਂ ਮੈਂ ਮਹਤ ਰਾਘਵੇਂਦਰ ਹਾਂ।’ ਸਤਰਾਮ ਬਸ ਹੱਸਿਆ ਤੇ ਕਿਹਾ, ‘ਨਹੀਂ, ਨਹੀਂ, ਤੁਸੀਂ ਸ਼੍ਰੀਕਾਂਤ ਸ਼੍ਰੀਵਰਧਨ ਦੀ ਭੂਮਿਕਾ ਲਈ ਫਿੱਟ ਹੋ। ਇਸ ਤਰ੍ਹਾਂ ਪਹਿਲੀ ਵਾਰ ਸਾਡੀ ਮੁਲਾਕਾਤ ਹੋਈ।

ਇਹ ਵੀ ਪੜ੍ਹੋ ਖ਼ਬਰ : ਗਾਇਕਾ ਸੁਨੰਦਾ ਸ਼ਰਮਾ ਨੇ ਥਾਈਲੈਂਡ 'ਚ ਮਾਣਿਆ ਕੁਦਰਤੀ ਨਜ਼ਾਰਿਆਂ ਦਾ ਆਨੰਦ

ਦੱਸਣਯੋਗ ਹੈ ਕਿ ਅਦਾਕਾਰਾ ਸੋਨਾਕਸ਼ੀ ਸਿਨਹਾ ਤੇ ਹੁਮਾ ਕੁਰੈਸ਼ੀ ਨੇ 'ਇੰਡੀਅਨ ਆਈਡਲ' ਦੇ ਸੈੱਟ ’ਤੇ ਫ਼ਿਲਮ ‘ਡਬਲ ਐਕਸਐੱਲ’ ਦੀ ਪ੍ਰਮੋਸ਼ਨ ਕੀਤੀ। ਸਿਧਾਂਤ ਚਤੁਰਵੇਦੀ ਤੇ ਈਸ਼ਾਨ ਖੱਟਰ ਫ਼ਿਲਮ ‘ਫੋਨ ਭੂਤ’ ਦੇ ਪ੍ਰਮੋਸ਼ਨ ਲਈ 'ਬਿੱਗ ਬੌਸ' ’ਚ ਪੁੱਜੇ। 

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਸਾਂਝੀ ਕਰੋ।


author

sunita

Content Editor

Related News