ਸਲਮਾਨ ਖ਼ਾਨ ਤੇ ਭਾਗਿਆਸ਼੍ਰੀ ਨੇ ਜਾਰੀ ਕੀਤਾ ਫ਼ਿਲਮ ‘ਦੋਨੋਂ’ ਦਾ ਰੋਮਾਂਟਿਕ ਟਾਈਟਲ ਟਰੈਕ

08/17/2023 12:23:20 PM

ਮੁੰਬਈ (ਬਿਊਰੋ)– ਰਾਜਵੀਰ ਦਿਓਲ ਤੇ ਪਲੋਮਾ ਦੀ ਆਉਣ ਵਾਲੀ ਫ਼ਿਲਮ ‘ਦੋਨੋਂ’ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ। ਹੁਣ ਇਸ ਫ਼ਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਗਿਆ ਹੈ।

ਫ਼ਿਲਮ ਦਾ ਨਿਰਮਾਣ ਰਾਜਸ਼੍ਰੀ ਪ੍ਰੋਡਕਸ਼ਨਜ਼ ਨੇ ਜੀਓ ਸਿਨੇਮਾ ਨਾਲ ਮਿਲ ਕੇ ਕੀਤਾ ਹੈ। ਰਾਜਸ਼੍ਰੀ ਪ੍ਰੋਡਕਸ਼ਨਜ਼ ਆਪਣੇ ਸੰਗੀਤ ਦੀ ਵਿਰਾਸਤ ਲਈ ਜਾਣਿਆ ਜਾਂਦਾ ਹੈ। ਇਸ ਬੈਨਰ ਨੇ 60 ਫ਼ਿਲਮਾਂ ਦਿੱਤੀਆਂ ਹਨ ਤੇ ਕਈ ਆਲ ਟਾਈਮ ਚਾਰਟਬਸਟਰ ਦੇ ਨਾਲ-ਨਾਲ ਕੁਝ ਬਹੁਤ ਹੀ ਯਾਦਗਾਰ ਗੀਤ ਵੀ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ਆਰ. ਨੇਤ ਦਾ ਜਨਮਦਿਨ ਮੌਕੇ ਨੇਕ ਉਪਰਾਲਾ, ਕੀਤੇ 8 ਲੋੜਵੰਦ ਧੀਆਂ ਦੇ ਵਿਆਹ (ਵੀਡੀਓ)

ਨਿਰਦੇਸ਼ਕ ਅਵਨੀਸ਼ ਐੱਸ. ਬੜਜਾਤੀਆ ਨੇ ਫ਼ਿਲਮ ਨਾਲ ਰਾਜਸ਼੍ਰੀ ਪ੍ਰੋਡਕਸ਼ਜ਼ ਦੀ ਸੰਗੀਤ ਵਿਰਾਸਤ ਨੂੰ ਅੱਗੇ ਲਿਜਾਣ ਦਾ ਵਾਅਦਾ ਕੀਤਾ। ਫ਼ਿਲਮ ਦਾ ਸੰਗੀਤ ਸ਼ੰਕਰ-ਅਹਿਸਾਨ-ਲੋਏ ਦੀ ਸੰਗੀਤਕ ਤਿਕੜੀ ਨੇ ਦਿੱਤਾ ਹੈ।

ਐਲਬਮ ’ਚ 8 ਗੀਤ ਸ਼ਾਮਲ ਹਨ, ਜਿਨ੍ਹਾਂ ’ਚੋਂ ਹੁਣ ਟਾਈਟਲ ਟਰੈਕ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਰਾਜਸ਼੍ਰੀ ਦੀ ਮਸ਼ਹੂਰ ਜੋੜੀ ਸਲਮਾਨ ਖ਼ਾਨ ਤੇ ਭਾਗਿਆਸ਼੍ਰੀ ਨੇ ਆਨਲਾਈਨ ਰਿਲੀਜ਼ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News