ਦਿਲਜੀਤ ਨੂੰ ਛੱਡ ਹੁਣ ਕੰਗਨਾ ਨੇ ਘੇਰਿਆ ਸ਼ਸ਼ੀ ਥਰੂਰ, ਕਿਹਾ 'ਸਾਡੇ ਪਿਆਰ ਨੂੰ ਨਾ ਲਾਓ ਪ੍ਰਾਈਸ ਟੈਗ'

01/05/2021 4:37:14 PM

ਮੁੰਬਈ (ਬਿਊਰੋ) : ਆਪਣੇ ਬਿਆਨਾਂ ਕਰਕੇ ਸੁਰਖੀਆਂ 'ਚ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਕਾਂਗਰਸੀ ਨੇਤਾ ਸ਼ਸ਼ੀ ਥਰੂਰ 'ਤੇ ਨਿਸ਼ਾਨਾ ਲਾ ਰਹੀ ਹੈ। ਦਰਅਸਲ, ਸ਼ਸ਼ੀ ਥਰੂਰ ਨੇ ਕਮਲ ਹਸਨ ਦੇ ਉਸ ਬਿਆਨ ਦੀ ਪ੍ਰਸ਼ੰਸਾ ਕੀਤੀ ਹੈ, ਜਿਸ 'ਚ ਉਨ੍ਹਾਂ ਘਰ ਦੇ ਕੰਮਾਂ ਨੂੰ ਸੈਲਰੀਡ ਪ੍ਰੋਫੈਸ਼ਨ ਬਣਾਉਣ ਦੀ ਵਕਾਲਤ ਕੀਤੀ ਸੀ। ਸ਼ਸ਼ੀ ਥਰੂਰ ਨੇ ਆਪਣੇ ਟਵੀਟ 'ਚ ਲਿਖਿਆ, 'ਮੈਂ ਕਮਲ ਹਸਨ ਦੇ ਉਸ ਵਿਚਾਰ ਦਾ ਸਵਾਗਤ ਕਰਦਾ ਹਾਂ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਘਰ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਸੈਲਰੀਡ ਪ੍ਰੋਫੈਸ਼ਨ ਦਾ ਦਰਜਾ ਅਤੇ ਮਹੀਨਾਵਾਰ ਭੱਤਾ ਦਿੱਤਾ ਜਾਣਾ ਚਾਹੀਦਾ ਹੈ। ਇਸ ਜ਼ਰੀਏ ਸੁਸਾਇਟੀ 'ਚ ਘਰ 'ਚ ਕੰਮ ਕਰਨ ਵਾਲੀਆਂ ਔਰਤਾਂ ਦੀ ਪਛਾਣ ਬਣੇਗੀ ਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਮੁਦਰੀਕਰਨ ਕੀਤਾ ਜਾਏਗਾ, ਜਿਸ ਨਾਲ ਉਨ੍ਹਾਂ ਦੀ ਸ਼ਕਤੀ, ਖੁਦਮੁਖਤਿਆਰੀ 'ਚ ਵਾਧਾ ਹੋਵੇਗਾ ਤੇ ਯੂਨੀਵਰਸਲ ਬੇਸਿਕ ਇਨਕਮ ਦੇ ਨੇੜੇ ਜਾਣ 'ਚ ਸਹਾਇਤਾ ਮਿਲੇਗੀ।'

PunjabKesari

ਅਜਿਹਾ ਲੱਗਦਾ ਹੈ ਕਿ ਕੰਗਨਾ ਕਮਲ ਹਸਨ ਤੇ ਸ਼ਸ਼ੀ ਥਰੂਰ ਦੇ ਵਿਚਾਰਾਂ ਨੂੰ ਨਹੀਂ ਸਮਝ ਸਕੀ। ਇਸ ਦੇ ਜਵਾਬ 'ਚ ਕੰਗਨਾ ਨੇ ਲਿਖਿਆ, 'ਸਾਡੇ ਪਿਆਰ ਤੇ ਲੈਂਗਿਕਤਾ ਦੀ ਕੀਮਤ ਨਾ ਰੱਖੋ। ਆਪਣੇ ਅਜ਼ੀਜ਼ਾਂ ਦੀ ਦੇਖਭਾਲ ਲਈ ਸਾਨੂੰ ਭੁਗਤਾਨ ਨਾ ਕਰੋ। ਸਾਨੂੰ ਆਪਣੀ ਖੁਦ ਦੀ ਛੋਟੀ ਜਿਹੀ ਦੁਨੀਆ ਦੀ ਰਾਣੀ ਬਣਨ ਲਈ ਤਨਖਾਹ ਦੀ ਜ਼ਰੂਰਤ ਨਹੀਂ, ਸਾਰੀਆਂ ਚੀਜ਼ਾਂ ਨੂੰ ਕਾਰੋਬਾਰ ਵਜੋਂ ਵੇਖਣਾ ਬੰਦ ਕਰੋ। ਪੂਰੀ ਤਰ੍ਹਾਂ ਆਪਣੀ ਔਰਤ ਪ੍ਰਤੀ ਸਮਰਪਿਤ ਹੋਵੋ ਕਿਉਂਕਿ ਉਸ ਨੂੰ ਤੁਹਾਡੀ ਪੂਰੀ ਲੋੜ ਹੈ, ਸਿਰਫ਼ ਤੁਹਾਡੇ ਪਿਆਰ, ਸਤਿਕਾਰ ਜਾਂ ਤਨਖਾਹ ਦੀ ਨਹੀਂ।'

PunjabKesari

ਦਿਲਜੀਤ ਦੋਸਾਂਝ ਨਾਲ ਵੀ ਲੈ ਚੁੱਕੀ ਹੈ ਪੰਗੇ
ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਇਕ ਵਾਰ ਮੁੜ ਸੁਰਖ਼ੀਆਂ 'ਚ ਆ ਗਏ ਹਨ। ਹਾਲ ਹੀ ’ਚ ਕੰਗਨਾ ਨੇ ਟਵੀਟ ਕਰਦੇ ਹੋਏ ਕਿਹਾ ‘ਸਮਾਂ ਦੱਸੇਗਾ ਦੋਸਤ ਕੌਣ ਕਿਸਾਨਾਂ ਦੇ ਹੱਕ ਲਈ ਲੜਿਆ ਤੇ ਕੌਣ ਉਨ੍ਹਾਂ ਦੇ ਖ਼ਿਲਾਫ਼...ਸੌ ਝੂਠ ਇਕ ਸੱਚ ਨੂੰ ਨਹੀਂ ਲੁਕਾ ਸਕਦਾ ਅਤੇ ਜਿਸ ਨੂੰ ਸੱਚੇ ਦਿਲ ਤੋਂ ਚਾਹੋਂ ਉਹ ਤੁਹਾਨੂੰ ਕਦੇ ਨਫ਼ਰਤ ਨਹੀਂ ਕਰ ਸਕਦਾ, ਤੈਨੂੰ ਕੀ ਲੱਗਦਾ ਹੈ ਤੇਰੇ ਕਹਿਣ ਨਾਲ ਪੰਜਾਬ ਮੇਰੇ ਖ਼ਿਲਾਫ਼ ਹੋ ਜਾਵੇਗਾ? ਹਾ ਹਾ ਇੰਨੇ ਵੱਡੇ-ਵੱਡੇ ਸੁਫ਼ਨੇ ਨਾ ਦੇਖ ਤੇਰਾ ਦਿਲ ਟੁੱਟੇਗਾ।’ ਇਸ ਦਾ ਜਵਾਬ ਦਿੰਦੇ ਹੋਏ ਅੱਗੋ ਦਿਲਜੀਤ ਦੋਸਾਂਝ ਨੇ ਟਵੀਟ ਕਰਦੇ ਹੋਏ ਕਿਹਾ ‘ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹਨੂੰ ਕਿਸਾਨਾਂ ਤੋਂ ਕੀ ਪੋਬਲਮ (ਮੁਸ਼ਕਿਲ) ਆ? ਮੈਡਮ ਜੀ ਸਾਰਾ ਪੰਜਾਬ ਹੀ ਕਿਸਾਨਾਂ ਦੇ ਨਾਲ ਆ। ਤੁਸੀਂ ਟਵਿੱਟਰ ’ਤੇ ਭੁਲੇਖੇ ’ਚ ਜ਼ਿੰਦਗੀ ਜੀ ਰਹੇ ਹੋ। ਤੇਰੀ ਤਾਂ ਕੋਈ ਗੱਲ ਵੀ ਨਹੀਂ ਕਰ ਰਿਹਾ। ਅਖੇ ‘ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈਂ’ ਓਹ ਹਿਸਾਬ ਤੇਰਾ ਆ।’ ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਲਿਖਿਆ ‘ਇਹਨੂੰ ਮੈਂ ਪੀ. ਆਰ. ਨਾ ਰੱਖ ਲਵਾਂ? ਦਿਮਾਗ ’ਚੋਂ ਤਾਂ ਜਾਂਦਾ ਨਹੀਂ ਮੈਂ ਇਹਦੇ।'

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

 


sunita

Content Editor

Related News