ਡੋਡੀ ਖ਼ਾਨ ਤੋਂ ਧੋਖਾ ਮਿਲਣ ਮਗਰੋਂ ਰਾਖੀ ਨੂੰ ਮੁੜ ਆਇਆ ਵਿਆਹ ਦਾ ਆਫ਼ਰ
Wednesday, Feb 05, 2025 - 11:00 AM (IST)
ਮੁੰਬਈ- ਰਾਖੀ ਸਾਵੰਤ ਸੁਰਖੀਆਂ 'ਚ ਬਣੇ ਰਹਿਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਇਸ ਸਮੇਂ ਉਹ ਆਪਣੇ ਤੀਜੇ ਵਿਆਹ ਨੂੰ ਲੈ ਕੇ ਖ਼ਬਰਾਂ 'ਚ ਹੈ। ਰਾਖੀ ਸਾਵੰਤ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਦੀ ਨੂੰਹ ਬਣੇਗੀ ਅਤੇ ਡੋਡੀ ਖਾਨ ਨਾਲ ਵਿਆਹ ਕਰੇਗੀ, ਜੋ ਕਿ ਇੱਕ ਪਾਕਿਸਤਾਨੀ ਅਦਾਕਾਰ ਅਤੇ ਕਾਰੋਬਾਰੀ ਹੈ। ਹੁਣ ਡੋਡੀ ਖਾਨ ਤੋਂ ਇਲਾਵਾ ਇੱਕ ਹੋਰ ਵਿਅਕਤੀ ਸਾਹਮਣੇ ਆਇਆ ਹੈ ਜੋ ਰਾਖੀ ਸਾਵੰਤ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹੈ। ਇਹ ਪਾਕਿਸਤਾਨ ਦੇ ਇਸਲਾਮੀ ਧਾਰਮਿਕ ਆਗੂ ਮੌਲਾਨਾ ਮੁਫ਼ਤੀ ਕਾਵੀ ਹਨ।ਮੁਫ਼ਤੀ ਕਾਵੀ ਨੇ ਰਾਖੀ ਸਾਵੰਤ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ ਪਰ ਨਾਲ ਹੀ ਇੱਕ ਸ਼ਰਤ ਵੀ ਦੱਸੀ ਹੈ, ਜਿਸ ਤੋਂ ਬਾਅਦ ਹੀ ਉਹ ਰਾਖੀ ਨਾਲ ਵਿਆਹ ਕਰ ਸਕਣਗੇ। ਮੁਫ਼ਤੀ ਕਾਵੀ ਹਾਲ ਹੀ 'ਚ ਇਕ ਪੋਡਕਾਸਟ 'ਚ ਕਿਹਾ ਕਿ ਉਹ ਰਾਖੀ ਸਾਵੰਤ ਨਾਲ ਵਿਆਹ ਕਰਨ ਲਈ ਤਿਆਰ ਹਨ। ਦਰਅਸਲ, ਰਾਖੀ ਨੇ ਇੱਕ ਵੀਡੀਓ 'ਚ ਕਿਹਾ ਸੀ ਕਿ ਉਹ ਇੱਕ ਪਾਕਿਸਤਾਨੀ ਨਾਲ ਵਿਆਹ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਕਿਉਂ ਚੱਲੀਆਂ Prem Dhillon ਦੇ ਘਰ ਬਾਹਰ ਗੋਲੀਆਂ, ਮੂਸੇਵਾਲੇ ਨਾਲ ਜੁੜਿਆ ਹੈ ਮਾਮਲਾ
ਵਿਆਹ ਬਾਰੇ ਮੁਫ਼ਤੀ ਕਵੀ ਨੇ ਇਹ ਕਿਹਾ
ਇਸ 'ਤੇ ਮੁਫਤੀ ਕਾਵੀ ਨੇ ਕਿਹਾ ਕਿ ਉਹ ਰਾਖੀ ਨਾਲ ਵਿਆਹ ਕਰਨ ਲਈ ਤਿਆਰ ਹਨ ਪਰ ਇਸ ਲਈ ਉਨ੍ਹਾਂ ਨੂੰ ਪਹਿਲਾਂ ਆਪਣੀ ਮਾਂ ਤੋਂ ਇਜਾਜ਼ਤ ਲੈਣੀ ਪਵੇਗੀ। ਉਹ ਇਜਾਜ਼ਤ ਦੇਵੇਗੀ, ਤਾਂ ਹੀ ਉਹ ਰਾਖੀ ਸਾਵੰਤ ਨਾਲ ਵਿਆਹ ਕਰ ਸਕੇਗਾ।
ਇਹ ਵੀ ਪੜ੍ਹੋ- ਸਤਿੰਦਰ ਸਰਤਾਜ ਨੇ ਦੱਸਿਆ- ਕਿਵੇਂ ਮਨਾਈ ਦਾ ਰੁੱਸੀ ਪਤਨੀ ਨੂੰ
ਰਾਖੀ ਸਾਵੰਤ ਨੇ ਡੋਡੀ ਖਾਨ ਨਾਲ ਆਪਣੇ ਵਿਆਹ ਬਾਰੇ ਇਹ ਕਿਹਾ
ਇਹ ਜਾਣਿਆ ਜਾਂਦਾ ਹੈ ਕਿ ਮੁਫ਼ਤੀ ਕਾਵੀ ਆਪਣੇ ਵਿਵਾਦਪੂਰਨ ਬਿਆਨਾਂ ਲਈ ਜਾਣੇ ਜਾਂਦੇ ਹਨ। ਉਸ ਦਾ ਪਹਿਲਾਂ ਇੱਕ ਵਾਰ ਵਿਆਹ ਹੋਇਆ ਸੀ ਪਰ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਰਾਖੀ ਬਾਰੇ ਗੱਲ ਕਰਦਿਆਂ, ਉਸਨੇ ਹਾਲ ਹੀ ਵਿੱਚ ਡੋਡੀ ਖਾਨ ਨਾਲ ਆਪਣੇ ਵਿਆਹ ਬਾਰੇ ਕਿਹਾ ਸੀ ਕਿ ਵਿਆਹ ਪਾਕਿਸਤਾਨ 'ਚ ਇਸਲਾਮੀ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ ਅਤੇ ਰਿਸੈਪਸ਼ਨ ਭਾਰਤ 'ਚ ਹੋਵੇਗਾ ਪਰ ਬਾਅਦ 'ਚ ਡੋਡੀ ਖਾਨ ਨੇ ਰਾਖੀ ਸਾਵੰਤ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਭਾਵੇਂ ਕਿ ਉਸ ਨੇ ਹੀ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e