ਆਪਣੇ ਸੈਕਸੀ ਅਕਸ ਨੂੰ ਬਦਲਣਾ ਨਹੀਂ ਚਾਹੁੰਦੀ ਸੈਕਸੀ ਸਨੀ ਲਿਓਨ (ਦੇਖੋ ਤਸਵੀਰਾਂ)
Sunday, Jan 03, 2016 - 05:11 PM (IST)

ਮੁੰਬਈ—ਬਾਲੀਵੁੱਡ ਦੀ ਬੇਬੀ ਡੋਲ ਸਨੀ ਲਿਓਨ ਆਪਣੀ ਸੈਕਸੀ ਈਮੇਜ਼ ਨੂੰ ਬਦਲਣਾ ਨਹੀਂ ਚਾਹੁੰਦੀ ਹੈ। ਬਾਲੀਵੁੱਡ ''ਚ ਸਨੀ ਲਿਓਨ ਦੀ ਦਿੱਖ ਸੈਕਸੀ ਅਤੇ ਬੋਲਡ ਅਦਾਕਾਰਾ ਦੀ ਹੈ। ਉਸ ਦੀ ਫਿਲਮ ''ਮਸਤੀਜ਼ਾਦੇ'' ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਉਸ ਨੇ ਕਿਹਾ, ''''ਮੈਂ ਜੋ ਵੀ ਹਾਂ, ਉਸ ''ਤੇ ਮੈਨੂੰ ਕੋਈ ਪਛਤਾਵਾ ਨਹੀਂ ਹੈ ਅਤੇ ਨਾ ਹੀ ਕੋਈ ਸ਼ਰਮਿੰਦਗੀ ਹੈ। ਮੈਂ ਉਨ੍ਹਾਂ ''ਚੋਂ ਨਹੀਂ ਹਾਂ ਜੋ ਕਹਿੰਦੇ ਹਨ,''ਓਹ, ਮੈਂ ਆਪਣੀ ਜ਼ਿੰਦਗੀ ਖਰਾਬ ਕਰ ਲਈ ਹੈ ਅਤੇ ਹੁਣ ਆਪਣੀ ਈਮੇਜ਼ ਬਦਲਣਾ ਚਾਹੁੰਦੀ ਹਾਂ। ਇਸ ਸਾਲ ਆਉਣ ਵਾਲੀਆਂ ਮੇਰੀਆਂ ਕੁਝ ਫਿਲਮਾਂ ਪੂਰੀ ਤਰ੍ਹਾਂ ਨਾਲ ਵੱਖਰੀ ਜ਼ੋਨ ਦੀਆਂ ਹਨ। ਫਿਲਮ ''ਵਨ ਨਾਈਟ ਸਟੈਂਡ'' ਦੇ ਟਾਈਟਲ ਤੋਂ ਲੱਗਦਾ ਹੈ ਕਿ ਇਹ ਅਡਲਟ ਫਿਲਮ ਹੋਵੇਗੀ ਪਰ ਕਹਾਣੀ ਬਹੁਤ ਦਿਲਚਸਪ ਹੈ ਅਤੇ ਇਸ ''ਚ ਬਹੁਤ ਸ਼ਾਨਦਾਰ ਟਵਿੱਸਟ ਵੀ ਹਨ। ਇਹ ਲੋਕਾਂ ''ਤੇ ਹੈ ਕਿ ਉਹ ਮੈਨੂੰ ਕਾਬਲ ਸਮਝਦੇ ਹਨ ਜਾਂ ਨਹੀਂ।'''' ਇਸ ਫਿਲਮ ''ਚ ਸਨੀ ਨੇ ਲਿਲੀ ਅਤੇ ਲੈਲਾ ਨਾਂ ਦੀ ਦੋਹਰੀ ਭੂਮਿਕਾ ਨਿਭਾਈ ਹੈ। ਉਸ ਨੇ ਇਸ ਬਾਰੇ ਕਿਹਾ, ''''ਲਿਲੀ ਤਾਂ ਕੁਝ-ਕੁਝ ਮੇਰੇ ਵਰਗੀ ਹੈ, ਨਾਦਾਨ। ਮੈਂ ਬਹੁਤ ਅਨਾੜੀ ਹਾਂ। ਇਸ ਤੋਂ ਇਲਾਵਾ ਉਹ ਆਪਣੀ ਭੈਣ ਲੈਲਾ ਦੀ ਤੁਲਨਾ ''ਚ ਬਹੁਤ ਜ਼ਿਆਦਾ ਰੂੜੀਵਾਦੀ ਹੈ, ਲੈਲਾ ਇਕ ਬਾਂਬਸ਼ੈੱਲ ਹੈ। ਮੈਨੂੰ ਪਤਾ ਹੈ ਕਿ ਲੋਕਾਂ ਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਮੈਨੂੰ ਲਿਲੀ ਨਾਲੋਂ ਲੈਲਾ ਬਣਨਾ ਮੁਸ਼ਕਿਲ ਲੱਗਿਆ ਸੀ, ਕਿਉਂਕਿ ਉਨ੍ਹਾਂ ਦੀ ਧਾਰਨਾ ਬਣ ਗਈ ਹੈ ਕਿ ਮੈਂ ਚੌਵੀਂ ਘੰਟੇ ਬਿਕਨੀ ਅਤੇ ਹੀਲ ਪਾ ਕੇ ਘੁੰਮਦੀ ਰਹਿੰਦੀ ਹਾਂ। ਦੁਨੀਆਂ ਨੇ ਮੈਨੂੰ ਇਸ ਤਰ੍ਹਾਂ ਹੀ ਦੇਖਿਆ ਹੈ, ਪਰ ਮੈਂ ਇਸ ਤਰ੍ਹਾ ਦੀ ਨਹੀਂ ਹਾਂ। ਮੈਂ ਜੋ ਹਾਂ, ਉਸ ਤੋਂ ਕੁਝ ਹੋਰ ਹੋਣ ''ਚ ਮੈਨੂੰ ਮੁਸ਼ਕਿਲ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਮਿਲਾਪ ਜਾਵੇਰੀ ਦੇ ਨਿਰਦੇਸ਼ਨ ''ਚ ਬਣੀ ਇਸ ਫਿਲਮ ''ਚ ਸਨੀ ਦੇ ਇਲਾਵਾ ਬਾਲਵੁੱਡ ਅਦਾਕਾਰ ਤੁਸ਼ਾਰ ਕਪੂਰ ਅਤੇ ਵੀਰਦਾਸ ਦੀ ਵੀ ਮੁੱਖ ਭੂਮਿਕਾ ਹੈ। ਇਹ ਫਿਲਮ 29 ਜਨਵਰੀ ਨੂੰ ਰਿਲੀਜ਼ ਹੋਵੇਗੀ।