ਫ਼ਿਲਮ ‘ਦੋ ਔਰ ਦੋ ਪਿਆਰ’ ਦਾ ਟੀਜ਼ਰ ਰਿਲੀਜ਼

03/22/2024 2:45:43 PM

ਮੁੰਬਈ (ਬਿਊਰੋ) - ਬਹੁਤ ਹੀ ਉਡੀਕੀ ਜਾ ਰਹੀ ਰਾਮ-ਕਾਮ ਫਿਲਮ ‘ਦੋ ਔਰ ਦੋ ਪਿਆਰ’ ਦਾ ਟੀਜ਼ਰ ਵੀਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਅੈਵਾਰਡ ਜੇਤੂ ਵਿਗਿਆਪਨ ਫਿਲਮ ਨਿਰਮਾਤਾ ਸ਼ੀਰਸ਼ ਗੁਹਾ ਠਾਕੁਰਤਾ ਦੁਆਰਾ ਨਿਰਦੇਸ਼ਿਤ ਫਿਲਮ ’ਚ ਵਿਦਿਆ ਬਾਲਨ, ਪ੍ਰਤੀਕ ਗਾਂਧੀ, ਇਲਿਆਨਾ ਡੀ'ਕਰੂਜ਼ ਤੇ ਸੇਂਥਿਲ ਰਾਮਾਮੂਰਤੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। 

ਟੀਜ਼ਰ ਜਜ਼ਬਾਤਾਂ, ਮਜ਼ਾਕੀਆ ਸੰਵਾਦਾਂ ਤੇ ਰਿਸ਼ਤਿਆਂ ਦੇ ਗੁੰਝਲਦਾਰ ਜਾਲ ਨੂੰ ਪ੍ਰਦਰਸ਼ਿਤ ਕਰਦਾ ਹੈ। ਐਡ ਫਿਲਮ ਨਿਰਮਾਤਾ ਸ਼ੀਰਸ਼ ਗੁਹਾ ਠਾਕੁਰਤਾ ਐਪਲਾਜ਼ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਇਸ ਐਲੀਪਸਿਸ ਐਂਟਰਟੇਨਮੈਂਟ ਪ੍ਰੋਡਕਸ਼ਨ ਨਾਲ ਆਪਣਾ ਫੀਚਰ ਡੈਬਿਊ ਕਰ ਰਹੀ ਹੈ। ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News