ਫਿਲਮ ‘ਦੋ ਔਰ ਦੋ ਪਿਆਰ’ ਦਾ ਕਰੈਕਟਰ ਪੋਸਟਰ ਹੋਇਆ ਰਿਲੀਜ਼

Thursday, Mar 21, 2024 - 11:16 AM (IST)

ਫਿਲਮ ‘ਦੋ ਔਰ ਦੋ ਪਿਆਰ’ ਦਾ ਕਰੈਕਟਰ ਪੋਸਟਰ ਹੋਇਆ ਰਿਲੀਜ਼

ਮੁੰਬਈ (ਬਿਊਰੋ) - ਰਾਮ-ਕਾਮ ਫਿਲਮ ‘ਦੋ ਔਰ ਦੋ ਪਿਆਰ’ ਨਾਲ ਸਿਲਵਰ ਸਕ੍ਰੀਨ ’ਤੇ ਪਿਆਰ, ਹਾਸੇ ਤੇ ਆਧੁਨਿਕ ਰਿਸ਼ਤਿਆਂ ਦੀ ਇਕ ਮਨਮੋਹਕ ਕਹਾਣੀ ਲਈ ਤਿਆਰ ਹੋ ਜਾਓ। ਇਹ ਫਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਅੱਜ ਖੁਦ ਫਿਲਮ ਦੇ ਨਿਰਮਾਤਾਵਾਂ ਨੇ ਕਿਰਦਾਰ ਦਾ ਪੋਸਟਰ ਜਾਰੀ ਕਰਕੇ ਲੋਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ। ਵਿਦਿਆ ਇਸ ਫਿਲਮ ’ਚ ਕਾਵਿਆ ਦੇ ਕਿਰਦਾਰ ’ਚ ਨਜ਼ਰ ਆਵੇਗੀ, ਜੋ ਪੇਸ਼ੇ ਤੋਂ ਦੰਦਾਂ ਦੀ ਡਾਕਟਰ ਹੈ। 

ਜਦੋਂ ਕਿ ਪ੍ਰਤੀਕ ਗਾਂਧੀ ਫਿਲਮ ’ਚ ਐਨੀ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਕਿ ਪਿਆਰ ਨਾਲ ਪ੍ਰਭਾਵਿਤ ਉਦਯੋਗਪਤੀ ਹੈ। ਸੈਂਥਿਲ ਰਾਮਾਮੂਰਤੀ ਵਿਕਰਮ ਦੀ ਭੂਮਿਕਾ ਨਿਭਾਅ ਰਹੇ ਹਨ ਤੇ ਇਲਿਆਨਾ ਡੀ'ਕਰੂਜ਼ ਦੇ ਕਿਰਦਾਰ ਦਾ ਨਾਂ ਨੋਰਾ ਹੈ, ਜੋ ਫਿਲਮ ’ਚ ਇਕ ਅਭਿਨੇਤਰੀ ਹੈ।

ਕਰੈਕਟਰ ਪੋਸਟਰ ਰਿਲੀਜ਼ ਹੋਣ ਤੋਂ ਬਾਅਦ, ਨਿਰਮਾਤਾ ਅੱਜ ਇਸ ਦਾ ਟੀਜ਼ਰ ਰਿਲੀਜ਼ ਕਰਨਗੇ, ਯਕੀਨਨ ‘ਦੋ ਔਰ ਦੋ ਪਿਆਰ’ ਦੀ ਕਾਸਟ ਤੁਹਾਨੂੰ ਹੈਰਾਨ ਕਰ ਸਕਦੀ ਹੈ। 

ਐਪਲਾਜ਼ ਐਂਟਰਟੇਨਮੈਂਟ ਦੀ ਪੇਸ਼ਕਸ਼ ‘ਦੋ ਔਰ ਦੋ ਪਿਆਰ’ ਦਾ ਨਿਰਦੇਸ਼ਨ ਅੈਵਾਰਡ ਜੇਤੂ ਵਿਗਿਆਪਨ ਫਿਲਮ ਨਿਰਮਾਤਾ ਸ਼ੀਰਸ਼ਾ ਗੂਹਾ ਠਾਕੁਰਤਾ ਨੇ ਕੀਤਾ ਹੈ, ਜੋ ਫਿਲਮ ਨਾਲ ਆਪਣਾ ਫੀਚਰ ਡੈਬਿਊ ਕਰ ਰਹੀ ਹੈ। ‘ਦੋ ਔਰ ਦੋ ਪਿਆਰ’ 19 ਅਪ੍ਰੈਲ 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

 


author

sunita

Content Editor

Related News