''xXx: the return of xander cage'' ਦੇ ਨਿਰਦੇਸ਼ਕ ਡੀ.ਜੇ ਕਾਰੁਸੋ ਨੇ ਕੀਤੀ ਦੀਪਿਕਾ ਦੀ ਤਰੀਫ਼, ਕਿਹਾ...

Thursday, Feb 11, 2016 - 04:41 PM (IST)

''xXx: the return of xander cage'' ਦੇ ਨਿਰਦੇਸ਼ਕ ਡੀ.ਜੇ ਕਾਰੁਸੋ ਨੇ ਕੀਤੀ ਦੀਪਿਕਾ ਦੀ ਤਰੀਫ਼, ਕਿਹਾ...

ਮੁੰਬਈ : ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਹਾਲੀਵੁੱਡ ਫਿਲਮ ''xXx'' ਦੇ ਕੁਝ ਦ੍ਰਿਸ਼ ਕਰ ਲਏ ਹਨ। ਇਸ ਹਾਲੀਵੁੱਡ ਫਿਲਮ ਦੇ ਨਿਰਦੇਸ਼ਕ ਡੀ.ਜੇ ਕਾਰੁਸੋ ਦੀਪਿਕਾ ਪਾਦੁਕੋਣ ਤੋਂ ਕਾਫੀ ਪ੍ਰਭਾਵਿਤ ਹਨ। ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਹਾਲੀਵੁੱਡ ਅਦਾਕਾਰ ਵਿਨ ਡੀਜ਼ਲ ਨਾਲ ਇਸ ਫਿਲਮ ਰਾਹੀ ਹਾਲੀਵੁੱਡ ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਰਹੀ ਹੈ, ਜਿਸ ਦੀ ਚਰਚਾ ਬਹੁਤ ਪਹਿਲੇ ਤੋਂ ਕੀਤੀ ਜਾ ਰਹੀ ਹੈ। 
ਜ਼ਿਕਰਯੋਗ ਹੈ ਕਿ ਦੀਪਿਕਾ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਫਿਲਮ ਦੇ ਨਿਰਦੇਸ਼ਕ ਨੇ ਟਵਿੱਟਰ ''ਤੇ ਲਿਖਿਆ ਕਿ ਮੈਂ ਉਨ੍ਹਾਂ ਨਾਲ ਇਹ ਫਿਲਮ ਬਣਾ ਕੇ ਬਹੁਤ ਖੁਸ਼ ਅਤੇ ਮਾਣ ਆਨੁਭਵ ਕਰ ਰਿਹਾ ਹਾਂ। ਇਸ ਤਸਵੀਰ ''ਚ ਦੀਪਿਕਾ ਬਾਥਰੋਬ ਪਾਈ ਨਿਰਦੇਸ਼ਕ ਕਾਰੁਸੋ ਨਾਲ ਗਲੇ ਮਿਲ ਰਹੀ ਹੈ। ਦੀਪਿਕਾ ਦੀ ਤਰੀਫ ਕਰਦੇ ਹੋਏ ਕਾਰੁਸੋ ਨੇ ਲਿਖਿਆ, ''''ਕੈਮਰੇ ਦੇ ਸਾਹਮਣੇ ਉਹ ਬੇਹੱਦ ਪ੍ਰਭਾਵ ਸ਼ਾਲੀ ਹੈ।''''


Related News