ਦੁਪੱਟਾ ਲੈਣ ਦੀ ਸਲਾਹ ਦੇਣ ''ਤੇ ਦਿਵਿਆਂਕਾ ਤ੍ਰਿਪਾਠੀ ਨੇ ਲਗਾਈ ਯੂਜ਼ਰ ਦੀ ਕਲਾਸ
Tuesday, Jun 01, 2021 - 05:02 PM (IST)
ਮੁੰਬਈ- ਮਸ਼ਹੂਰ ਟੀ.ਵੀ. ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਟੀ.ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਦਿਵਿਆਂਕਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਟਰੋਲਜ਼ ਦਾ ਵੀ ਸਾਹਮਣਾ ਵੀ ਬਹੁਤ ਹੀ ਕੂਲ ਅੰਦਾਜ਼ ਵਿਚ ਕਰਦੀ ਹੈ। ਹਾਲ ਹੀ ਵਿਚ ਇਕ ਯੂਜ਼ਰ ਨੇ ਦਿਵਿਆਂਕਾ ਨੂੰ ਉਸ ਦੇ ਕੱਪੜਿਆਂ ਕਾਰਨ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਦਾਕਾਰਾ ਵੀ ਸ਼ਾਂਤ ਨਹੀਂ ਬੈਠੀ ਅਤੇ ਉਨ੍ਹਾਂ ਨੇ ਟਰੋਲ ਨੂੰ ਉਸ ਦੀ ਭਾਸ਼ਾ ਵਿਚ ਲਤਾੜ ਦਿੱਤਾ।
ਘਨਸਿਆਮ ਨਾਂ ਇਕ ਯੂਜ਼ਰ ਨੇ ਦਿਵਿਆਂਕਾ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਕਿ ਕ੍ਰਾਈਮ ਪੈਟਰੋਲ ਦੇ ਐਪੀਸੋਡ ’ਚ ਤੁਸੀਂ ਦੁਪੱਟਾ ਕਿਉਂ ਨਹੀਂ ਲੈਂਦੀ। ਇਸ ਸਵਾਲ ਦੇ ਜਵਾਬ ’ਚ ਅਦਾਕਾਰਾ ਨੇ ਲਿਖਿਆ ਕਿ ਤਾਂ ਜੋ ਤੁਹਾਡੇ ਵਰਗੇ... ਬਿਨਾਂ ਦੁਪੱਟੇ ਦੇ ਲੜਕੀਆਂ ਨੂੰ ਇੱਜਤ ਨਾਲ ਦੇਖਣ ਦੀ ਆਦਤ ਪਾਉਣ। ਕ੍ਰਿਪਾ ਕਰਕੇ ਆਲੇ-ਦੁਆਲੇ ਦੇ ਲੜਕਿਆਂ ਦੀ ਨੀਅਤ ਸੁਧਰੇ, ਨਾ ਕਿ ਔਰਤ ਜਾਤ ਦੇ ਪਹਿਨਾਵੇ ਦਾ ਬੀੜਾ ਚੁੱਕਣ। ਮੇਰਾ ਸਰੀਰ, ਮੇਰੀ ਆਬਰੂ, ਮੇਰੀ ਮਰਜ਼ੀ। ਤੁਹਾਡੀ ਸ਼ਰਾਫਤ ਤੁਹਾਡੀ ਮਰਜ਼ੀ’। ਦਿਵਿਆਂਕਾ ਦਾ ਟਵੀਟ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਕੁਮੈਂਟ ਬਾਕਸ ’ਚ ਉਨ੍ਹਾਂ ਦੀ ਬੇੇਹੱਦ ਤਾਰੀਫ਼ ਕਰ ਰਹੇ ਹਨ।