ਦਿਵਿਆ ਖੋਸਲਾ ਆਈਫਾ ਐਵਾਰਡਸ ’ਚ ਪਰਫਾਰਮ ਕਰਨ ਲਈ ਤਿਆਰ

Saturday, Apr 09, 2022 - 02:59 PM (IST)

ਦਿਵਿਆ ਖੋਸਲਾ ਆਈਫਾ ਐਵਾਰਡਸ ’ਚ ਪਰਫਾਰਮ ਕਰਨ ਲਈ ਤਿਆਰ

ਮੁੰਬਈ (ਬਿਊਰੋ)– ਆਈਫਾ ਐਵਾਰਡਸ 2022 ਧਮਾਕੇ ਨਾਲ ਵਾਪਸੀ ਕਰ ਰਿਹਾ ਹੈ। ਇਸ ਵਾਰ 22ਵਾਂ ਐਡੀਸ਼ਨ ਯਾਸ ਆਈਲੈਂਡ ਆਬੂ ਧਾਬੀ ਵਿਖੇ ਆਯੋਜਿਤ ਕੀਤਾ ਗਿਆ ਹੈ। ਸਿਤਾਰਿਆਂ ਨਾਲ ਸਜੇ ਹੋਏ ਇਸ ਐਵਾਰਡ ਫੰਕਸ਼ਨ ’ਚ ਬਾਲੀਵੁੱਡ ਦੇ ਚਾਰਟਬਸਟਰਾਂ ’ਤੇ ਕਈ ਮਸ਼ਹੂਰ ਚਿਹਰੇ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਦੀ ਵਰਲਡ ਲੀਡਰਾਂ ਨੂੰ ਅਪੀਲ, ਯੂਕਰੇਨ ਸ਼ਰਨਾਰਥੀਆਂ ਲਈ ਮੰਗੀ ਮਦਦ

ਇਨ੍ਹਾਂ ’ਚੋਂ ਇਕ ਖ਼ੂਬਸੂਰਤ ਤੇ ਪ੍ਰਤਿਭਾਸ਼ਾਲੀ ਦਿਵਿਆ ਖੋਸਲਾ ਕੁਮਾਰ ਦਾ ਨਾਂ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਦਿਵਿਆ ਆਈਫਾ ਦੇ ਮੰਚ ’ਤੇ ਆਪਣੀਆਂ ਚਾਲਾਂ, ਮਿਲੀਅਨ ਡਾਲਰ ਦੀ ਮੁਸਕਰਾਹਟ ਤੇ ਪ੍ਰਤਿਭਾ ਨਾਲ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ।

ਆਪਣੇ ਪ੍ਰਦਰਸ਼ਨ ਬਾਰੇ ਦਿਵਿਆ ਨੇ ਕਿਹਾ ਕਿ ਆਈਫਾ ਭਾਰਤੀ ਸਿਨੇਮਾ ਦੀ ਵਿਸ਼ਾਲ ਪਹੁੰਚ ਨੂੰ ਦਰਸਾਉਂਦੀ ਹੈ। ਮੈਂ 22ਵੇਂ ਐਡੀਸ਼ਨ ਲਈ ਆਪਣੇ ਪ੍ਰਦਰਸ਼ਨ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ। ਮੈਂ ਇਸ ਦੇ ਲਈ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ, ਜਦੋਂ ਮੈਂ ਕਿਸੇ ਐਵਾਰਡ ਸ਼ੋਅ ’ਚ ਪ੍ਰਦਰਸ਼ਨ ਕਰ ਰਹੀ ਹਾਂ।

ਦੱਸ ਦੇਈਏ ਕਿ ਦਿਵਿਆ ਦੀ ਆਖਰੀ ਰਿਲੀਜ਼ ਫ਼ਿਲਮ ‘ਸਯਮੇਵ ਜਯਤੇ 2’ ਸੀ। ਇਸ ਫ਼ਿਲਮ ’ਚ ਦਿਵਿਆ ਨਾਲ ਜੌਨ ਅਬ੍ਰਾਹਮ ਨੇ ਮੁੱਖ ਭੂਮਿਕਾ ਨਿਭਾਈ ਸੀ। ਫ਼ਿਲਮ ਨੂੰ ਲੋਕਾਂ ਵਲੋਂ ਖ਼ਾਸ ਪਸੰਦ ਨਹੀਂ ਕੀਤਾ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News