ਦਿਵਿਆ ਦੱਤਾ ਨਾਲ ਏਅਰਪੋਰਟ 'ਤੇ ਹੋਈ ਬਦਸਲੂਕੀ, ਪੋਸਟ ਸਾਂਝੀ ਕਰਕੇ ਕੱਡੀ ਭੜਾਸ

Thursday, Sep 26, 2024 - 12:26 PM (IST)

ਦਿਵਿਆ ਦੱਤਾ ਨਾਲ ਏਅਰਪੋਰਟ 'ਤੇ ਹੋਈ ਬਦਸਲੂਕੀ, ਪੋਸਟ ਸਾਂਝੀ ਕਰਕੇ ਕੱਡੀ ਭੜਾਸ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਿਵਿਆ ਦੱਤਾ ਨਾਲ ਹਾਲ ਹੀ 'ਚ ਏਅਰਪੋਰਟ 'ਤੇ ਬਦਸਲੂਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਵਿਆ ਦੱਤਾ ਨੇ ਖ਼ੁਦ ਪੋਸਟ ਸਾਂਝੀ ਕਰਕੇ ਉਨ੍ਹਾਂ ਨੇ ਏਅਰਲਾਈਨ ਕੰਪਨੀ 'ਤੇ ਆਪਣੀ ਭੜਾਸ ਕੱਡੀ ਹੈ। 

ਇਹ ਖ਼ਬਰ ਵੀ ਪੜ੍ਹੋ - ਸਿਲਵਰ ਆਊਟਫਿਟ 'ਚ ਆਲੀਆ ਭੱਟ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਦਿਵਿਆ ਦੱਤਾ ਨੇ ਆਪਣਾ ਅਨੁਭਵ ਕੀਤਾ ਸਾਂਝਾ  

ਦਿਵਿਆ ਦੱਤਾ ਨੇ ਆਪਣੀ ਪੋਸਟ 'ਚ ਕਿਹਾ ਕਿ ਏਅਰਪੋਰਟ 'ਤੇ ਕੋਈ ਐਲਾਨ ਨਹੀਂ ਕੀਤਾ ਗਿਆ। ਯਾਤਰੀਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ ਅਤੇ ਇਸ ਕਾਰਨ ਉਨ੍ਹਾਂ ਦੀ ਸ਼ੂਟਿੰਗ ਵੀ ਪ੍ਰਭਾਵਿਤ ਹੋਈ। ਦਿਵਿਆ ਦੱਤਾ ਨੇ ਇੰਸਟਾਗ੍ਰਾਮ 'ਤੇ ਉਸ ਗੇਟ ਦਾ ਵੀਡੀਓ ਸ਼ੇਅਰ ਕੀਤਾ ਹੈ ਜਿੱਥੋਂ ਉਸ ਨੇ ਫਲਾਈਟ 'ਚ ਸਵਾਰ ਹੋਣਾ ਸੀ। ਉਸ ਗੇਟ 'ਤੇ ਫਲਾਈਟ ਦਾ ਇੱਕ ਵੀ ਕਰਮਚਾਰੀ ਮੌਜੂਦ ਨਹੀਂ ਸੀ ਜਿਸ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇ। ਆਪਣੀ ਪੋਸਟ ਦੇ 'ਚ ਕੈਪਸ਼ਨ 'ਚ ਇੰਡੀਗੋ ਏਅਰਲਾਈਨ ਨੂੰ ਟੈਗ ਕਰਦੇ ਹੋਏ ਦਿਵਿਆ ਦੱਤਾ ਨੇ ਲਿਖਿਆ- ਸਵੇਰ ਦੇ ਬਹੁਤ ਭਿਆਨਕ ਅਨੁਭਵ ਲਈ ਧੰਨਵਾਦ। ਰੱਦ ਕੀਤੀਆਂ ਉਡਾਣਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮੈਂ ਰੱਦ ਕੀਤੀ ਫਲਾਈਟ ਲਈ ਚੈੱਕ ਇਨ ਕਰ ਰਹੀ ਹਾਂ। ਫਲਾਈਟ ਦੀਆਂ ਘੋਸ਼ਣਾਵਾਂ ਗੇਟ 'ਤੇ ਨਹੀਂ ਸੁਣ ਰਹੀਆਂ ਹਨ।

 

 
 
 
 
 
 
 
 
 
 
 
 
 
 
 
 

A post shared by Divya Dutta (@divyadutta25)

ਯਾਤਰੀਆਂ ਨਾਲ ਹੋਇਆ ਦੁਰਵਿਵਹਾਰ

ਦਿਵਿਆ ਦੱਤਾ ਨੇ ਅੱਗੇ ਲਿਖਿਆ- ਮਦਦ ਲਈ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਐਗਜ਼ਿਟ ਗੇਟ 'ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ ਅਤੇ ਕੋਈ ਵੀ ਇੰਡੀਗੋ ਏਅਰਲਾਈਨ ਦਾ ਕੋਈ ਸਟਾਫ ਮੈਂਬਰ ਮੌਜੂਦ ਨਹੀਂ ਸੀ ਅਤੇ ਯਾਤਰੀਆਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਗਿਆ। ਮੇਰੀ ਸ਼ੂਟਿੰਗ ਪ੍ਰਭਾਵਿਤ ਹੋਈ ਹੈ ਅਤੇ ਮੈਂ ਬਹੁਤ ਪਰੇਸ਼ਾਨ ਹਾਂ।ਦਿਵਿਆ ਦੱਤਾ ਦੀ ਇਸ ਪੋਸਟ 'ਤੇ ਲੋਕਾਂ ਨੇ ਕਾਫੀ ਕੁਮੈਂਟ ਕੀਤੇ ਹਨ। ਕੁਮੈਂਟ ਕਰਦੇ ਹੋਏ, ਇੱਕ ਵਿਅਕਤੀ ਨੇ ਲਿਖਿਆ - ਇੰਡੀਗੋ ਬਹੁਤ ਬੇਕਾਰ ਹੈ। ਕੁਮੈਂਟ ਕਰਦੇ ਹੋਏ, ਇੱਕ ਹੋਰ ਵਿਅਕਤੀ ਨੇ ਲਿਖਿਆ - ਇਹ ਕੀ ਹੈ? ਇਸ ਤਰ੍ਹਾਂ ਉਹ ਆਪਣੇ ਗਾਹਕਾਂ ਨਾਲ ਪੇਸ਼ ਆਉਂਦੇ ਹਨ। ਇਹ ਭਿਆਨਕ ਹੈ।

ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ ਖ਼ਾਨ ਨੂੰ ਦੇਖ ਭੀੜ ਹੋਈ ਬੇਕਾਬੂ, ਲੈਣੀ ਪਈ ਪੁਲਸ ਦੀ ਮਦਦ

ਦੱਸਣਯੋਗ ਹੈ ਕਿ ਦਿਵਿਆ ਦਿੱਤਾ ਜਲਦ ਹੀ ਵਿੱਕੀ ਕੌਸ਼ਲ ਦੀ ਫਿਲਮ 'ਛਾਵਾ' 'ਚ ਨਜ਼ਰ ਆਵੇਗੀ। ਇਹ ਫਿਲਮ 6 ਦਸੰਬਰ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫੈਨਜ਼ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News