ਸਿਤਾਰਿਆਂ 'ਚ ਮੁੜ ਛਾਇਆ ਮਾਤਮ, ਕੋਰੋਨਾ ਕਾਰਨ ਪ੍ਰਸਿੱਧ ਅਦਾਕਾਰਾ ਦੀ ਹੋਈ ਮੌਤ

Monday, Dec 07, 2020 - 10:27 AM (IST)

ਸਿਤਾਰਿਆਂ 'ਚ ਮੁੜ ਛਾਇਆ ਮਾਤਮ, ਕੋਰੋਨਾ ਕਾਰਨ ਪ੍ਰਸਿੱਧ ਅਦਾਕਾਰਾ ਦੀ ਹੋਈ ਮੌਤ

ਮੁੰਬਈ (ਬਿਊਰੋ) — ਬਾਲੀਵੁੱਡ ਇੰਡਸਟਰੀ ਤੋਂ ਆਏ ਦਿਨ ਕੋਈ ਨਾ ਕੋਈ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਉਥੇ ਹੀ ਹੁਣ ਖ਼ਬਰ ਆਈ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ 'ਤੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਫੇਮ ਦਿਵਿਆ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਦਿਵਿਆ ਦੇ ਦੋਸਤ ਰਘਵੰਸ਼ੀ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿਵਿਆ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਰੇਗਾਂਵ ਦੇ ਐੱਸ. ਆਰ. ਵੀ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਖ਼ਬਰ ਹੈ ਕਿ ਉਨ੍ਹਾਂ ਨੂੰ ਨਿਮੋਨੀਆ ਵੀ ਹੋਇਆ ਸੀ। ਦਿਵਿਆ ਦਾ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਸੀ। ਉਨ੍ਹਾਂ ਦਾ ਆਕਸੀਜ਼ਨ ਪੱਧਰ ਵੀ ਘੱਟ ਹੋ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਵੈਂਟੀਲੇਂਟਰ 'ਤੇ ਕਈ ਦਿਨ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਦਿਵਿਆ ਨੇ ਹੁਣ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਉਨ੍ਹਾਂ ਦੀ ਉਮਰ ਸਿਰਫ਼ 34 ਸਾਲ ਸੀ।

ਦਿਵਿਆ ਦੇ ਦੋਸਤ ਤੇ ਅਦਾਕਾਰਾ ਦੇਵੋਲੀਨਾ ਭੱਟਾਚਾਰੀਆ ਨੇ ਇੰਸਟਾਗ੍ਰਾਮ 'ਤੇ ਇਕ ਮੈਸੇਜ ਲਿਖ ਕੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ, 'ਜਦੋਂ ਕੋਈ ਕਿਸੇ ਨਾਲ ਨਹੀਂ ਹੁੰਦਾ ਸੀ ਤਾਂ ਬਸ ਤੂੰ ਹੁੰਦੀ ਸੀ। ਵਿਦੂ ਤੂੰ ਹੀ ਤਾਂ ਮੇਰੀ ਆਪਣੀ ਸੀ, ਜਿਸ ਨੂੰ ਮੈਂ ਫਟਕਾਰ ਲਾ ਸਕਦੀ ਸੀ, ਜਿਸ ਨਾਲ ਮੈਂ ਨਾਰਾਜ਼ ਹੋ ਸਕਦੀ ਸੀ ਤੇ ਦਿਲ ਦੀ ਗੱਲ ਕਰ ਸਕਦੀ ਸੀ। ਮੈਨੂੰ ਪਤਾ ਹੈ ਕਿ ਜ਼ਿੰਦਗੀ ਨੇ ਤੇਰੇ 'ਤੇ ਬਹੁਤ ਜੁਲਮ ਕੀਤੇ ਹਨ। ਤੂੰ ਕਾਫ਼ੀ ਦਰਦ 'ਚ ਸੀ ਪਰ ਹੁਣ ਮੈਨੂੰ ਪਤਾ ਹੈ ਕਿ ਤੂੰ ਚੰਗੀ ਜਗ੍ਹਾ 'ਤੇ ਹੈ, ਜਿਥੇ ਦੁੱਖ, ਦਰਦ, ਧੋਖਾ ਤੇ ਝੂਠ ਬੋਲਣ ਵਾਲੇ ਵਰਗਾ ਕੁਝ ਨਹੀਂ ਹੈ। ਮੈਂ ਤੈਨੂੰ ਹਮੇਸ਼ਾ ਯਾਦ ਕਰਾਂਗੀ। ਤੂੰ ਵੀ ਜਾਣਦੀ ਹੈ ਕਿ ਮੈਂ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ। ਭਗਵਾਨ ਤੇਰੀ ਆਤਮਾ ਨੂੰ ਸਾਂਤੀ ਦੇਵੇ। ਜਿਥੇ ਵੀ ਤੂੰ ਹੋਵੇ ਬਸ ਖ਼ੁਸ਼ ਹੋਵੇ।'


author

sunita

Content Editor

Related News