ਪਤੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਨੇ ਕਿਹਾ- ‘ਰਿਸ਼ਤੇ ਦੂਰੀ ਨਾਲ ਨਹੀਂ ਘੱਟ ਗੱਲਬਾਤ ਨਾਲ ਖ਼ਤਮ ਹੁੰਦੇ ਹਨ’

06/25/2022 11:14:18 AM

ਮੁੰਬਈ: ਟੀ.ਵੀ. ਅਦਾਕਾਰਾ ਚਾਰੂ ਅਸੋਪਾ ਅਤੇ ਉਸ ਦੇ ਪਤੀ ਰਾਜੀਵ ਸੇਨ ਦੀ ਵਿਆਹੁਤਾ ਜ਼ਿੰਦਗੀ ਇਕ ਵਾਰ ਫ਼ਿਰ ਸੁਰਖੀਆਂ ’ਚ ਆ ਗਈ ਹੈ। ਆਪਣੇ ਵਿਆਹੁਤਾ ਜੀਵਨ ਦੇ ਸਾਢੇ ਤਿੰਨ ਸਾਲਾਂ ’ਚ ਚਾਰੂ ਅਤੇ ਰਾਜੀਵ ਨੇ ਆਪਣੇ ਰਿਸ਼ਤੇ ’ਚ ਕਈ ਉਤਰਾਅ-ਚੜ੍ਹਾਅ ਦਾ ਸਾਹਮਣਾ ਕੀਤਾ ਹੈ। 

PunjabKesari

ਜੋੜੇ ਦੀ ਇਕ ਧੀ ਵੀ ਹੈ। ਹਰ ਕੋਈ ਉਮੀਦ ਕਰ ਰਿਹਾ ਹੈ ਕਿ ਜੋੜਾ ਆਪਣੀ ਧੀ ਦੇ ਖ਼ਾਤਰ ਆਪਣੇ ਮਤਭੇਤ ਦੂਰ ਕਰ ਲੈਣ ਅਤੇ ਇਕ ਪਰਿਵਾਰ ਵਾਂਗ ਰਹਿਣ। ਹਾਲ ਹੀ ’ਚ ਚਾਰੂ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਲੋਕਾ ਨੇ ਅੰਦਾਜ਼ਾ ਲਗਾ ਲਿਆ ਹੈ ਕਿ ਉਹ ਜਲਦ ਹੀ ਤਲਾਕ ਲੈਣਗੇ।

ਇਹ  ਵੀ ਪੜ੍ਹੋ : ਬੈਕਲੈਸ ਡਰੈੱਸ ’ਚ ਜਾਹਨਵੀ ਨੇ ਕਰਵਾਇਆ ਫ਼ੋਟੋਸ਼ੂਟ, ਤਸਵੀਰਾਂ ਨੂੰ ਦੇਖ ਦੀਵਾਨੇ ਹੋਏ ਪ੍ਰਸ਼ੰਸਕ

ਚਾਰੂ ਅਸੋਪਾ ਨੇ ਕੁਝ ਇੰਸਟਾ ਸਟੋਰੀਜ਼ ਪੋਸਟ ਕੀਤੀਆਂ ਹਨ। ਇਸ ’ਚ ਲਿਖਿਆ ਕਿ ‘ਦੂਰੀ ਕਿਸੇ ਰਿਸ਼ਤੇ ਨੂੰ ਖ਼ਤਮ ਨਹੀਂ ਕਰਦੀ, ਪਰ ਘੱਟ ਗੱਲਬਾਤ ਅਤੇ ਦੇਰ ਨਾਲ ਜਵਾਬ ਦੇਣਾ ਰਿਸ਼ਤੇ ਨੂੰ ਖ਼ਤਮ ਕਰਨ ਦਾ ਕੰਮ ਕਰਦਾ ਹੈ।’ ਇਹ ਤਾਂ ਸਭ ਨੂੰ ਪਤਾ ਹੈ ਕਿ ਰਾਜੀਵ ਆਪਣਾ ਜ਼ਿਆਦਾਤਰ ਸਮਾਂ ਦਿੱਲੀ ਅਤੇ ਦੁਬਈ ’ਚ ਹੀ ਬਿਤਾਉਂਦਾ ਹੈ ਕਿਉਂਕਿ ਉਨ੍ਹਾਂ ਦਾ ਕਾਰੋਬਾਰ ਹੀ ਇਸ ਤਰ੍ਹਾਂ ਦਾ ਹੈ।

PunjabKesari

ਇਸ ਤੋਂ ਪਹਿਲਾਂ ਸੂਤਰਾਂ ਦਾ ਕਹਿਣਾ ਸੀ ਕਿ ‘ਜੋੜੇ ’ਚ ਤਾਲਮੇਲ ਬਿਲਕੁਲ ਖ਼ਤਮ ਹੋ ਗਿਆ ਹੈ। ਹਾਲਾਂਕਿ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਪਰਿਵਾਰ ਨੇ ਵੀ ਜੋੜੇ ਦੇ ਰਿਸ਼ਤੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਵੀ ਕੰਮ ਨਹੀਂ ਆਇਆ। ਦੋਵਾਂ ਨੇ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਅਤੇ ਇਸ ’ਤੇ ਕਾਨੂੰਨੀ ਰਾਸਤਾ ਅਪਣਾਉਣ ਦਾ ਫ਼ੈਸਲਾ ਲਿਆ ਹੈ।’

ਇਹ  ਵੀ ਪੜ੍ਹੋ : ਦੀਪਿਕਾ ਪਾਦੁਕੋਣ ਦੇ ਗੀਤ ਘੂਮਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ,12 ਕਰੋੜ ਰੁਪਏ ਸੀ ਇਸ ਗੀਤ ਦਾ ਬਜਟ

ਤੁਹਾਨੂੰ ਦੱਸ ਦੇਈਏ ਕਿ ਚਾਰੂ ਨੇ ਇੰਸਟਾਗ੍ਰਾਮ ਅਕਾਊਂਟ ਤੋਂ ਪਤੀ ਰਾਜੀਵ ਨਾਲ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਹਾਲਾਂਕਿ ਅਦਾਕਾਰਾ ਨੇ ਹੁਣ ਵੀ ਆਪਣੇ ਸੋਸ਼ਲ ਮੀਡੀਆ ’ਚ ਨਾਂ ‘ਚਾਰੂ ਅਸੋਪਾ ਸੇਨ’ ਹੀ ਲਿਖਿਆ ਹੈ।

PunjabKesari

ਜ਼ਿਕਰਯੋਗ ਹੈ ਕਿ ਇਕ-ਦੂਸਰੇ ਨੂੰ ਕਾਫ਼ੀ ਸਮੇਂ ਤੋਂ ਡੇਟ ਕਰਨ ਦੇ ਬਾਅਦ ਵੀ ਚਾਰੂ ਅਸੋਪਾ ਅਤੇ ਰਾਜੀਵ ਸੇਨ ਨੇ 7 ਜੂਨ 2019 ਨੂੰ ਵਿਆਹ ਕਰਵਾਇਆ ਸੀ। ਵਿਆਹ ਤੋਂ ਦੋ ਸਾਲਾਂ ਬਾਅਦ ਚਾਰੂ ਨੇ 1 ਨਵੰਬਰ 2021 ’ਚ ਧੀ ਨੂੰ ਜਨਮ ਦਿੱਤਾ।


Anuradha

Content Editor

Related News