ਦਿਸ਼ਾ ਪਾਟਨੀ ਨੇ FIR ਦੀਆਂ ਖ਼ਬਰਾਂ ਵਿਚਾਲੇ ਸਾਂਝੀ ਕੀਤੀ ਬਿਕਨੀ ਤਸਵੀਰ ਪ੍ਰਸ਼ੰਸਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

Thursday, Jun 03, 2021 - 02:35 PM (IST)

ਦਿਸ਼ਾ ਪਾਟਨੀ ਨੇ FIR ਦੀਆਂ ਖ਼ਬਰਾਂ ਵਿਚਾਲੇ ਸਾਂਝੀ ਕੀਤੀ ਬਿਕਨੀ ਤਸਵੀਰ ਪ੍ਰਸ਼ੰਸਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ ਦੀ ਕਥਿਤ ਪ੍ਰੇਮਿਕਾ ਦਿਸ਼ਾ ਪਾਟਨੀ ਫਿਲਹਾਲ ਐੱਫ.ਆਈ.ਆਰ. ਨੂੰ ਲੈ ਕੇ ਸੁਰਖੀਆਂ ਵਿਚ ਹੈ, ਜੋ ਮੁੰਬਈ ਪੁਲਸ ਵਲੋਂ ਟਾਈਗਰ ਅਤੇ ਉਸ ਦੇ ਵਿਰੁੱਧ ਦਰਜ ਕੀਤੀ ਗਈ ਹੈ। ਦੋਵਾਂ 'ਤੇ ਕੋਰੋਨਾ ਵਾਇਰਸ ਮਹਾਮਾਰੀ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਸ ਦੌਰਾਨ ਦਿਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਬਿਕਨੀ ਤਸਵੀਰ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਿਸ਼ਾ ਦੀ ਇਹ ਤਸਵੀਰ ਉਸ ਦੀ ਪੁਰਾਣੀ ਛੁੱਟੀ ਦੀ ਹੈ ਕਿਉਂਕਿ ਮਹਾਮਾਰੀ ਦੇ ਕਾਰਨ ਫਿਲਹਾਲ ਮਸ਼ਹੂਰ ਹਸਤੀਆਂ ਛੁੱਟੀਆਂ ਮਨਾਉਣ ਲਈ ਕਿਤੇ ਬਾਹਰ ਨਹੀਂ ਜਾ ਰਹੀਆਂ ਹਨ।


ਦਿਸ਼ਾ ਟੂ-ਪੀਸ ਬਿਕਨੀ ਵਿਚ ਆਪਣੇ ਗਿੱਲੇ ਵਾਲ਼ਾਂ ਨੂੰ ਲਹਿਰਾਉਂਦੀ ਹੋਈ ਪਾਣੀ ਦੇ ਵਿਚਕਾਰ ਖੜ੍ਹੀ ਹੈ। ਤਸਵੀਰ ਨੂੰ ਬੇਹੱਦ ਚੰਗੇ ਸਮੇਂ ਕਲਿੱਕ ਕੀਤਾ ਗਿਆ ਹੈ ਕਿਉਂਕਿ ਉਸ ਦੇ ਗਿੱਲੇ ਵਾਲ਼ਾਂ 'ਚੋਂ ਡਿੱਗਦੀਆਂ ਪਾਣੀ ਦੀਆਂ ਬੂੰਦਾਂ ਨੂੰ ਕੈਮਰੇ ਦੁਆਰਾ ਬਹੁਤ ਸੁੰਦਰਤਾ ਨਾਲ ਕੈਦ ਕੀਤਾ ਗਿਆ ਹੈ। ਬੈਕਗ੍ਰਾਉਂਡ ਵਿਚ ਸ਼ਾਮ ਦਾ ਸੂਰਜ ਸੁਨਹਿਰੀ ਰੋਸ਼ਨੀ ਫੈਲਾ ਰਿਹਾ ਹੈ। ਇਸ ਤਸਵੀਰ ਨੂੰ ਵੇਖ ਕੇ ਦਿਸ਼ਾ ਦੇ ਪ੍ਰਸ਼ੰਸਕ ਪਾਗਲ ਹੋ ਗਏ ਹਨ, ਜਿਸਦਾ ਅੰਦਾਜ਼ਾ ਤਸਵੀਰ ਦੇ ਲਾਈਕਸ ਤੋਂ ਲਗਾਇਆ ਜਾ ਸਕਦਾ ਹੈ। ਇਕ ਘੰਟੇ ਦੇ ਅੰਦਰ ਹੀ ਦਿਸ਼ਾ ਦੀ ਇਸ ਤਸਵੀਰ ਨੂੰ ਪੌਣੇ ਸੱਤ ਲੱਖ ਲੋਕਾਂ ਨੇ ਪਸੰਦ ਕੀਤਾ। ਕਈ ਪ੍ਰਸ਼ੰਸਕਾਂ ਨੇ ਅੱਗ ਦਾ ਇਮੋਜੀ ਬਣਾ ਕੇ ਤਸਵੀਰ 'ਤੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ। ਕਈ ਪ੍ਰਸ਼ੰਸਕਾਂ ਨੇ ਇਸ ਸ਼ਾਟ ਦੀ ਪ੍ਰਸ਼ੰਸਾ ਕੀਤੀ ਹੈ। ਹਾਲਾਂਕਿ ਦਿਸ਼ਾ ਨੇ ਉਸ ਵਿਅਕਤੀ ਦਾ ਜ਼ਿਕਰ ਨਹੀਂ ਕੀਤਾ ਹੈ ਜਿਸ ਨੇ ਤਸਵੀਰ ਖਿੱਚੀ ਹੈ। ਇਕ ਪ੍ਰਸ਼ੰਸਕ ਨੇ ਦਿਸ਼ਾ ਨੂੰ ਸੁੰਦਰਤਾ ਦਾ ਸਿਖ਼ਰ ਤਕ ਕਿਹਾ ਹੈ। 


author

Aarti dhillon

Content Editor

Related News