ਮਾਚਿਸ ਦੀ ਡੱਬੀ ਜਿੰਨਾ ਬੈਗ ਚੁੱਕੀ ਟਾਈਗਰ ਸ਼ਰਾਫ ਦੀ ਫ਼ਿਲਮ ਦੀ ਸਕ੍ਰੀਨਿੰਗ ’ਤੇ ਪਹੁੰਚੀ ਦਿਸ਼ਾ ਪਾਟਨੀ (ਵੀਡੀਓ)

Friday, Apr 29, 2022 - 03:08 PM (IST)

ਮਾਚਿਸ ਦੀ ਡੱਬੀ ਜਿੰਨਾ ਬੈਗ ਚੁੱਕੀ ਟਾਈਗਰ ਸ਼ਰਾਫ ਦੀ ਫ਼ਿਲਮ ਦੀ ਸਕ੍ਰੀਨਿੰਗ ’ਤੇ ਪਹੁੰਚੀ ਦਿਸ਼ਾ ਪਾਟਨੀ (ਵੀਡੀਓ)

ਮੁੰਬਈ (ਬਿਊਰੋ)– ਟਾਈਗਰ ਸ਼ਰਾਫ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਹੀਰੋਪੰਤੀ 2’ ਨੂੰ ਲੈ ਕੇ ਚਰਚਾ ’ਚ ਹਨ ਤੇ ਇਸ ਵਿਚਾਲੇ ਉਨ੍ਹਾਂ ਦੀ ਗਰਲਫਰੈਂਡ ਨੇ ਵੀ ਸੁਰਖ਼ੀਆਂ ਬਟੋਰ ਲਈਆਂ ਹਨ। ਹਾਲ ਹੀ ’ਚ ਟਾਈਗਰ ਦੀ ਫ਼ਿਲਮ ਦੀ ਖ਼ਾਸ ਸਕ੍ਰੀਨਿੰਗ ਰੱਖੀ ਗਈ, ਜਿਸ ’ਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ’ਚੋਂ ਇਕ ਰਹੀ ਦਿਸ਼ਾ ਪਾਟਨੀ। ਅਦਾਕਾਰਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਟਾਈਗਰ ਸ਼ਰਾਫ ਦੀ ਫ਼ਿਲਮ ‘ਹੀਰੋਪੰਤੀ 2’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਟਾਈਗਰ ਤੇ ਉਸ ਦੇ ਪ੍ਰਸ਼ੰਸਕਾਂ ਲਈ ਬੇਹੱਦ ਖ਼ਾਸ ਹੈ ਕਿਉਂਕਿ ਇਸ ਦੇ ਪਹਿਲੇ ਭਾਗ ਰਾਹੀਂ ਹੀ ਟਾਈਗਰ ਨੇ ਇੰਡਸਟਰੀ ’ਚ ਕਦਮ ਰੱਖਿਆ ਸੀ। ‘ਹੀਰੋਪੰਤੀ 2’ ’ਚ ਤਾਰਾ ਸੁਤਾਰੀਆ ਤੇ ਨਵਾਜ਼ੂਦੀਨ ਸਿੱਦੀਕੀ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਹ ਖ਼ਬਰ ਵੀ ਪੜ੍ਹੋ : ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿਣ ’ਤੇ ਵਿਵਾਦਾਂ ’ਚ ਘਿਰੇ ਅਜੇ ਦੇਵਗਨ, ਜਾਣੋ ਕੀ ਹੈ ਪੂਰਾ ਮਾਮਲਾ

ਬੀਤੀ ਰਾਤ ਮੁੰਬਈ ’ਚ ‘ਹੀਰੋਪੰਤੀ 2’ ਦੀ ਖ਼ਾਸ ਸਕ੍ਰੀਨਿੰਗ ਰੱਖੀ ਗਈ ਤੇ ਇਸ ਦੌਰਾਨ ਬਾਲੀਵੁੱਡ ਦੀਆਂ ਵੱਡੀਆਂ ਸ਼ਖ਼ਸੀਅਤਾਂ ਟਾਈਗਰ ਦੀ ਫ਼ਿਲਮ ਦੇਖਣ ਪਹੁੰਚੀਆਂ। ਟਾਈਗਰ ਸ਼ਰਾਫ ਦੀ ਗਰਲਫਰੈਂਡ ਦਿਸ਼ਾ ਪਾਟਨੀ ਵੀ ‘ਹੀਰੋਪੰਤੀ 2’ ਦੀ ਸਕ੍ਰੀਨਿੰਗ ਦੌਰਾਨ ਨਜ਼ਰ ਆਈ। ਸਕ੍ਰੀਨਿੰਗ ਤੋਂ ਦਿਸ਼ਾ ਪਾਟਨੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸਕ੍ਰੀਨਿੰਗ ਦੌਰਾਨ ਦਿਸ਼ਾ ਨੂੰ ਹਲਕੇ ਪਰਪਲ ਰੰਗ ਦੀ ਖ਼ੂਬਸੂਰਤ ਡਰੈੱਸ ’ਚ ਦੇਖਿਆ ਗਿਆ। ਇਸ ਡਰੈੱਸ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਵਾਇਰਲ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਸਕ੍ਰੀਨਿੰਗ ਤੋਂ ਪਹਿਲਾਂ ਦਿਸ਼ਾ ਮੀਡੀਆ ਸਾਹਮਣੇ ਰੱਜ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖਦਿਆਂ ਹੀ ਲੋਕਾਂ ਦਾ ਧਿਆਨ ਦਿਸ਼ਾ ਪਾਟਨੀ ਦੇ ਹੈਂਡ ਬੈਗ ’ਤੇ ਗਿਆ ਤੇ ਲੋਕ ਕੱਲ ਰਾਤ ਤੋਂ ਦਿਸ਼ਾ ਪਾਟਨੀ ਦੀ ਨਵੀਂ ਵੀਡੀਓ ’ਤੇ ਕੁਮੈਂਟ ਕਰਨ ’ਚ ਲੱਗੇ ਹਨ।

ਅਸਲ ’ਚ ਦਿਸ਼ਾ ਪਾਟਨੀ ਇਸ ਦੌਰਾਨ ਬਹੁਤ ਹੀ ਛੋਟਾ ਹੈਂਡ ਬੈਗ ਫੜੀ ਨਜ਼ਰ ਆਈ। ਹੁਣ ਦਿਸ਼ਾ ਪਾਟਨੀ ਦੇ ਬੈਗ ਦੇ ਸਾਈਜ਼ ਦੀ ਖ਼ੂਬ ਚਰਚਾ ਹੋ ਰਹੀ ਹੈ। ਇਕ ਯੂਜ਼ਰ ਨੇ ਇਸ ਵੀਡੀਓ ’ਤੇ ਕੁਮੈਂਟ ਕੀਤਾ, ‘ਸੋਚ ਕੇ ਹੈਰਾਨ ਹਾਂ ਕਿ ਆਖਿਰ ਦਿਸ਼ਾ ਇਸ ਬੈਗ ’ਚ ਕੀ ਰੱਖਦੀ ਹੋਵੇਗੀ?’ ਦੂਜੇ ਯੂਜ਼ਰ ਨੇ ਲਿਖਿਆ, ‘ਇਸ ਬੈਗ ’ਚ ਕੀ ਰੱਖਿਆ ਗਿਆ ਹੋਵੇਗਾ?’ ਇਕ ਹੋਰ ਯੂਜ਼ਰ ਨੇ ਲਿਖਿਆ, ‘ਜੇਕਰ ਹੱਥ ’ਚ ਨਹੀਂ ਹੁੰਦਾ ਤਾਂ ਹਵਾ ’ਚ ਉੱਡ ਜਾਂਦਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News