ਵ੍ਹਾਈਟ ਕਰਾਪ ਟਾਪ ਅਤੇ ਮੈਚਿੰਗ ਸਕਰਟ 'ਚ ਦਿਸ਼ਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

05/06/2022 4:08:39 PM

ਮੁੰਬਈ- ਗਾਇਕ ਰਾਹੁਲ ਵੈਦਿਆ ਦੀ ਪਤਨੀ ਅਤੇ ਅਦਾਕਾਰਾ ਦਿਸ਼ਾ ਪਰਮਾਰ ਸੋਸ਼ਲ ਮੀਡੀਆ 'ਚ ਐਕਟਿਵ ਸਿਤਾਰਿਆਂ 'ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਕੁਝ ਗਾਰਜ਼ੀਅਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ 'ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਅਟਕ ਗਈਆਂ ਹਨ।

PunjabKesari
ਤਸਵੀਰਾਂ 'ਚ ਦਿਸ਼ਾ ਵ੍ਹਾਈਟ ਕਰਾਪ ਟਾਪ ਅਤੇ ਮੈਚਿੰਗ ਸਕਰਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਸਿਲਵਰ ਹੀਲ ਪਾਈ ਹੋਈ ਹੈ। 

PunjabKesari
ਦਿਸ਼ਾ ਨੇ ਲਾਈਟ ਮੇਕਅਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ।

PunjabKesari
ਇਸ ਲੁਕ 'ਚ ਅਦਾਕਾਰਾ ਬੋਲਡ ਲੱਗ ਰਹੀ ਹੈ। ਅਦਾਕਾਰਾ ਸੋਫੇ 'ਤੇ ਬੈਠ ਕੇ ਅਤੇ ਲੇਟ ਕੇ ਪੋਜ਼ ਦੇ ਰਹੀ ਹੈ। ਦਿਸ਼ਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਫਿਦਾ ਹੋ ਗਏ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਦਿਸ਼ਾ ਇਨੀਂ ਦਿਨੀਂ 'ਬੜੇ ਅੱਛੇ ਲਗਤੇ ਹੈ 2' 'ਚ ਨਜ਼ਰ ਆ ਰਹੀ ਹੈ। ਸ਼ੋਅ 'ਚ ਉਨ੍ਹਾਂ ਦੇ ਨਾਲ ਨੁਕਲ ਮਹਿਤਾ ਹੈ। ਦੋਵੇਂ ਹੀ 8 ਸਾਲ ਬਾਅਦ ਇਕ ਵਾਰ ਫਿਰ ਸਕ੍ਰੀਨ ਸਾਂਝੀ ਕਰ ਰਹੇ ਹਨ। ਇਸ ਤੋਂ ਪਹਿਲੇ ਦੋਵੇਂ 'ਪਿਆਰ ਕਾ ਦਰਦ ਹੈ ਮੀਠਾ-ਮੀਠਾ ਪਿਆਰਾ-ਪਿਆਰ' 'ਚ ਕੰਮ ਕਰ ਚੁੱਕੇ ਹਨ। 


Aarti dhillon

Content Editor

Related News