ਪਹਿਲੇ ਟੇਕ 'ਚ ਸੀਨ ਪੂਰਾ ਕਰਦੇ ਸਨ ਡਿਸਕੋ ਡਾਂਸਰ ਮਿਥੁਨ ਚੱਕਰਵਰਤੀ, ਜਾਣੋ ਜ਼ਿੰਦਗੀ ਨਾਲ ਜੁੜੇ ਹੋਰ ਵੀ ਦਿਲਚਸਪ ਕਿੱਸੇ
Wednesday, Jun 16, 2021 - 10:08 AM (IST)
ਮੁੰਬਈ: ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਨੇ ਡਾਂਸ ਅਤੇ ਐਕਸ਼ਨ ਨਾਲ ਲੰਬੇ ਸਮੇਂ ਤੱਕ ਪਰਦੇ 'ਤੇ ਸੁਰਖੀਆਂ ਬਟੋਰੀਆਂ। ਉਹ ਆਪਣੀ ਵਿਸ਼ੇਸ਼ ਅਦਾਕਾਰੀ ਅਤੇ ਡਾਂਸ ਲਈ ਹਮੇਸ਼ਾ ਦਰਸ਼ਕਾਂ ਦੀ ਪਹਿਲੀ ਪਸੰਦ ਰਹੇ ਹਨ। ਮਿਥੁਨ ਚੱਕਰਵਰਤੀ ਦਾ ਜਨਮ 16 ਜੂਨ 1950 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਕੋਲਕਾਤਾ ਤੋਂ ਕੀਤੀ। ਸ਼ੁਰੂ ਤੋਂ ਹੀ ਉਨ੍ਹਾਂ ਦਾ ਅਭਿਨੈ ਵੱਲ ਝੁਕਾਅ ਸੀ। ਇਹੀ ਕਾਰਨ ਸੀ ਕਿ ਮਿਥੁਨ ਚੱਕਰਵਰਤੀ ਪੁਣੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਵਿਚ ਅਭਿਨੈ ਦਾ ਅਧਿਐਨ ਕਰਨ ਲਈ ਗਏ ਸੀ।
ਲੰਬੇ ਸੰਘਰਸ਼ ਤੋਂ ਬਾਅਦ ਮਿਥੁਨ ਚੱਕਰਵਰਤੀ ਨੇ 1976 ਵਿਚ ਮ੍ਰਿਣਾਲ ਸੇਨ ਦੀ ਬੰਗਾਲੀ ਫ਼ਿਲਮ ਮ੍ਰਿਗਿਆ ਨਾਲ ਅਭਿਨੈ ਦੀ ਸ਼ੁਰੂਆਤ ਕੀਤੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਸਰਬੋਤਮ ਅਦਾਕਾਰ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਵੀ ਮਿਲਿਆ ਅਤੇ ਇਸ ਤੋਂ ਬਾਅਦ ਮਿਥੁਨ ਚੱਕਰਵਰਤੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਨ੍ਹਾਂ ਦੀ ਬਾਲੀਵੁੱਡ ਡੈਬਿਊ ਫ਼ਿਲਮ 'ਦੋ ਅੰਜਾਨੇ' ਸੀ। ਇਸ ਫ਼ਿਲਮ ਵਿਚ ਉਨ੍ਹਾਂ ਦਾ ਬਹੁਤ ਛੋਟਾ ਰੋਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਤੇਰੇ ਪਿਆਰ ਮੇਂ', 'ਪ੍ਰੇਮ ਵਿਵਾਹ', 'ਹਮ ਪਾਂਚ', 'ਡਿਸਕੋ ਡਾਂਸਰ', 'ਹਮ ਸੇ ਹੈ ਜ਼ਮਾਨਾ', 'ਘਰ ਏਕ ਮੰਦਿਰ', 'ਅਗਨੀਪਥ', 'ਤਿਤਲੀ', 'ਗੋਲਮਾਲ 3', 'ਖਿਲਾੜੀ 786' ਅਤੇ 'ਦ ਤਾਸ਼ਕੰਦ ਫਾਈਲਸ' ਵਿਚ ਕੰਮ ਕੀਤਾ।
ਅਦਾਕਾਰੀ ਤੋਂ ਇਲਾਵਾ ਬਹੁਤ ਘੱਟ ਲੋਕ ਜਾਣਦੇ ਹਨ ਕਿ ਮਿਥੁਨ ਚੱਕਰਵਰਤੀ ਨੇ ਮਾਰਸ਼ਲ ਆਰਟਸ ਦੀ ਮਾਹਰ ਸਿਖਲਾਈ ਲਈ ਹੈ ਅਤੇ ਬਲੈਕ ਬੈਲਟ ਵੀ ਹਨ। ਸਿਰਫ਼ ਇੰਨਾ ਹੀ ਨਹੀਂ, ਉਨ੍ਹਾਂ ਨੇ ਵੈਸਟ ਬੰਗਾਲ ਸਟੇਟ ਰੈਸਲਿੰਗ ਵੀ ਜਿੱਤੀ ਹੈ। ਮਿਥੁਨ ਚੱਕਰਵਰਤੀ ਐਂਵੇ ਹੀ ਡਿਸਕੋ ਡਾਂਸਰ ਨਹੀਂ ਬਣੇ, ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਉਹ ਡਾਂਸਿੰਗ ਦੀਵਾ ਹੇਲਨ ਦੇ ਅਸਿਸਟੈਂਟ ਸੀ। ਮਿਥੁਨ ਚੱਕਰਵਰਤੀ ਦੇ ਬਹੁਤ ਘੱਟ ਪ੍ਰਸ਼ੰਸਕਾਂ ਨੂੰ ਇਹ ਪਤਾ ਹੋਵੇਗਾ ਕਿ ਇਕ ਸਮੇਂ ਫ਼ਿਲਮ ਇੰਡਸਟਰੀ ਵਿਚ 'ਚੱਕਰਵਰਤੀ ਸ਼ਾਟ' ਵੀ ਚੱਲਦਾ ਹੈ ਕਿਉਂਕਿ ਉਹ ਆਪਣੀ ਪਹਿਲੇ ਹੀ ਟੇਕ ਵਿਚ ਸੀਨ ਨੂੰ ਪੂਰਾ ਕਰ ਲੈਂਦੇ ਸੀ।
ਸਾਲ 2017 ਵਿਚ ਟੀਵੀ ਸ਼ੋਅ ਡਾਂਸ ਇੰਡੀਆ ਡਾਂਸ ਦੇ ਸੀਜ਼ਨ 6 ਦੇ ਸਟੇਜ 'ਤੇ ਵੀ ਇਸ ਗੱਲ ਦਾ ਖੁਲਾਸਾ ਹੋਇਆ ਸੀ ਜਿੱਥੇ ਸਲਮਾਨ ਖ਼ਾਨ ਅਤੇ ਮਿਥੁਨ ਇਕੱਠੇ ਮੌਜੂਦ ਸਨ। ਇਸ ਸਮੇਂ ਦੌਰਾਨ ਸਲਮਾਨ ਨੇ ਮਿਥੁਨ ਨਾਲ ਜੁੜੇ ਇਕ ਦਿਲਚਸਪ ਕਿੱਸੇ ਬਾਰੇ ਦੱਸਿਆ ਕਿ ਮਿਥੁਨ ਆਪਣੇ ਸੰਘਰਸ਼ਸ਼ੀਲ ਦਿਨਾਂ ਦੌਰਾਨ ਇਕ ਦਿਨ ਵਿਚ ਚਾਰ ਸ਼ਿਫਟਾਂ ਵਿਚ ਕੰਮ ਕਰਦੇ ਸੀ। ਚਾਰੇ ਵੱਖ-ਵੱਖ ਫ਼ਿਲਮਾਂ ਦੇ ਵੱਖ-ਵੱਖ ਦ੍ਰਿਸ਼ਾਂ ਨੂੰ ਪੂਰਾ ਕਰਨ ਲਈ ਇਕ ਸੈੱਟ ਤੋਂ ਦੂਜੇ ਸੈੱਟ 'ਤੇ ਜਾਂਦੇ ਸਨ। ਉਹ ਅਜਿਹਾ ਇਸ ਲਈ ਕਰ ਪਾਉਂਦੇ ਸੀ ਕਿਉਂਕਿ ਉਹ ਇਕ ਸਹਿਜ ਅਤੇ ਇਕੋ ਟੇਕ ਵਿਚ ਸ਼ਾਟ ਪੂਰਾ ਕਰਨ ਵਾਲੇ ਕਲਾਕਾਰ ਹਨ। ਅਜਿਹੀ ਸਥਿਤੀ ਵਿਚ ਨਿਊ ਕਮਰਜ਼ ਜੋ ਸ਼ਾਟ ਦੇਣ ਵਿਚ ਵਧੇਰੇ ਸਮਾਂ ਲੈਂਦੇ ਸਨ ਫ਼ਿਲਮ ਨਿਰਮਾਤਾ ਉਨ੍ਹਾਂ ਨੂੰ ਅਕਸਰ ਦਾਦਾ ਦੀ ਉਦਾਹਰਣ ਦਿੰਦੇ ਸਨ, ਉਹਨਾਂ ਨੂੰ ਇਕ ਸ਼ਾਟ ਦੇਣ ਲਈ ਕਹਿੰਦੇ ਸਨ ਅਰਥਾਤ ਚੱਕਰਵਰਤੀ।
ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਇਹ ਆਪਣੇ ਆਪ ਵਿਚ ਇਕ ਰਿਕਾਰਡ ਹੈ। ਮਿਥੁਨ ਚੱਕਰਵਰਤੀ ਜਿਸਨੇ 3 ਰਾਸ਼ਟਰੀ, 2 ਫਿਲਮਫੇਅਰ ਅਵਾਰਡ ਅਤੇ ਹੋਰ ਬਹੁਤ ਸਾਰੇ ਅਵਾਰਡ ਜਿੱਤੇ ਹਨ, ਨੇ 300 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ, ਜਿਨ੍ਹਾਂ ਵਿਚ ਹਿੰਦੀ, ਬੰਗਾਲੀ, ਭੋਜਪੁਰੀ, ਉੜੀਆ ਅਤੇ ਪੰਜਾਬੀ ਭਾਸ਼ਾ ਦੀਆਂ ਫ਼ਿਲਮਾਂ ਸ਼ਾਮਲ ਹਨ। ਇਕ ਚੰਗੇ ਕਲਾਕਾਰ ਦੇ ਨਾਲ, ਮਿਥੁਨ ਇਕ ਸਫ਼ਲ ਕਾਰੋਬਾਰੀ ਆਦਮੀ ਵੀ ਹਨ। ਊਟੀ, ਦਾਰਜਲਿੰਗ, ਸਿਲੀਗੁੜੀ, ਕੋਲਕਾਤਾ ਅਤੇ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਮਿਥੁਨ ਦੇ ਹੋਟਲ ਹਨ ਜੋ ਕਾਫ਼ੀ ਮਸ਼ਹੂਰ ਹਨ।